19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ 13ਵਾਂ ਲੰਗਰ ਲਗਾਉਣ ਲਈ ਅਜਨਾਲਾ ਤੋਂ ਪਹਿਲਾ ਜਥਾ ਹੋਇਆ ਰਵਾਨਾ <br/>

Ad Position 21
No active advertisement
ਅਜੀਤ ਡੈਸਕ 24-05-2026
ਅਜਨਾਲਾ, 23 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪੂਰਬਲੇ ਤਪ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਜਾ ਰਹੇ ਸ਼ਰਧਾਲੂਆਂ ਲਈ 13ਵਾਂ ਸਾਲਾਨਾ ਲੰਗਰ ਲਗਾਉਣ ਲਈ ਸ੍ਰੀ ਹੇਮਕੁੰਟ ਸਾਹਿਬ ਲੰਗਰ ਸੇਵਾ ਸੁਸਾਇਟੀ ਅਜਨਾਲਾ ਦੇ ਸੇਵਾਦਾਰਾਂ ਦਾ ਪਹਿਲਾ ਜਥਾ ਰਸਦਾਂ ਸਮੇਤ ਗੁਰਦੁਆਰਾ ਸਿੰਘ ਸਭਾ ਭੱਖਾ ਤਾਰਾ ਸਿੰਘ ਤੋਂ ਜੈਕਾਰਿਆਂ ਦੀ ਗੂੰਜ 'ਚ ਰਵਾਨਾ ਹੋਇਆ | ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਸਰਬੱਤ ਦੇ ਭਲੇ ਤੇ ਇਲਾਕੇ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਪੰਜਾਬ ਪੁਲਸ ਦੇ ਡੀ. ਆਈ. ਜੀ. ਸੰਜੀਵ ਰਾਮਪਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੱਖ ਕੌਮ ਦੀ ਸਭ ਤੋਂ ਵੱਡੀ ਪਹਿਚਾਣ ਸੇਵਾ ਤੇ ਲੰਗਰ ਦੀ ਪਰੰਪਰਾ ਹੈ | ਸ੍ਰੀ ਹੇਮਕੁੰਟ ਸਾਹਿਬ ਲੰਗਰ ਸੇਵਾ ਸੁਸਾਇਟੀ ਅਜਨਾਲਾ ਵੱਲੋਂ ਪਿਛਲੇ 13 ਸਾਲਾਂ ਤੋਂ ਨਿਸ਼ਕਾਮ ਸੇਵਾ ਨਾਲ ਚਲਾਇਆ ਜਾ ਰਿਹਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ | ਇਸ ਮੌਕੇ ਸੁਸਾਇਟੀ ਦੇ ਪ੍ਰਮੁੱਖ ਆਗੂ ਸਰਵਣ ਸਿੰਘ ਨੇਪਾਲ ਤੇ ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ 13ਵਾਂ ਲੰਗਰ ਸ੍ਰੀ ਹੇਮਕੁੰਟ ਸਾਹਿਬ ਦੇ ਰਸਤਿਆਂ 'ਚ ਰਿਸ਼ੀਕੇਸ਼ ਤੋਂ 180 ਕਿੱਲੋਮੀਟਰ ਅੱਗ ਪਿੱਪਲ ਕੋਟੀ ਵਿਖੇ ਲਗਾਇਆ ਜਾਵੇਗਾ | ਅੰਤ 'ਚ ਪ੍ਰਬੰਧਕਾ ਵਲੋਂ ਡੀ. ਆਈ. ਜੀ. ਸੰਜੀਵ ਰਾਮਪਾਲ ਸਮੇਤ ਆਈਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸੁਸਾਇਟੀ ਦੇ ਸੇਵਾਦਾਰ ਸਰਵਣ ਸਿੰਘ ਨੇਪਾਲ, ਅਮਰਜੀਤ ਸਿੰਘ ਬਾਜਵਾ, ਖ਼ਜ਼ਾਨਚੀ ਵਿਜੇ ਕੁਮਾਰ ਅਰੋੜਾ, ਬਾਬਾ ਮਹਿੰਦਰ ਸਿੰਘ ਸੂਰੇਪੁਰ ਵਾਲੇ, ਸੁਖਤਿੰਦਰ ਸਿੰਘ ਰਾਜੂ, ਜਸਬੀਰ ਸਿੰਘ ਢਿੱਲੋਂ, ਪਰਮਜੀਤ ਸਿੰਘ ਪੰਮਾ ਡਿਪੂ ਹੋਲਡਰ, ਪਰਮਜੀਤ ਸਿੰਘ ਕਢਾਈ ਵਾਲੇ, ਹਰਜਿੰਦਰ ਸਿੰਘ ਨਿੱਕੋ ਸਰਾਂ, ਪਵਿੱਤਰ ਸਿੰਘ ਫੈਂਸੀ, ਗੁਰਵਿੰਦਰ ਸਿੰਘ ਗੋਰਾ ਸੱਗੂ, ਜਸਪਾਲ ਸਿੰਘ ਜੰਬਾ, ਬਾਬਾ ਲਾਡੀ ਝੁੰਜਿਆਂ ਵਾਲੇ, ਬਾਬਾ ਬਿੱਲੂ ਅਤੇ ਬਾਬਾ ਰੇਸ਼ਮ ਸਿੰਘ ਸਮੇਤ ਹੋਰ ਕਈ ਸੇਵਾਦਾਰ ਅਤੇ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਫੀਲਡ ਪੱਤਰਕਾਰ ਐਸੋਸੀਏੇਸ਼ਨ ਦੇ ਵਫਦ ਵਲੋਂ ਡੀ.ਐੱਸ.ਪੀ. ਬਾਬਾ ਬਕਾਲਾ ਸਾਹਿਬ ਨਾਲ ਮੀਟਿੰਗ <br/> ਅਗਲੀ ਖ਼ਬਰ ਟੈਕਨੀਕਲ ਸਰਵਿਸਜ਼ ਯੂਨੀਅਨ ਵਲੋਂ ਸਰਕਲ ਪੱਧਰੀ ਕਨਵੈਨਸ਼ਨ <br/>
Ad Position 24