10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਸਬ ਤਹਿਸੀਲ ਤਰਸਿੱਕਾ ਵਿਖੇ ਠੰਢੇ ਜਲ ਦੀ ਮਸ਼ੀਨ ਦਾ ਕੀਤਾ ਉਦਘਾਟਨ <br/>

Ad Position 21
No active advertisement
ਸਬ ਤਹਿਸੀਲ ਤਰਸਿੱਕਾ ਵਿਖੇ ਠੰਢੇ ਪਾਣੀ ਦੀ ਮਸ਼ੀਨ ਦਾ ਉਦਘਾਟਨ ਕਰਦੇ ਹੋਏ ਰਣਜੀਤ ਸਿੰਘ ਕਾਹਲੋਂ ਨਾਇਬ ਤਹਿਸੀਲਦਾਰ, ਜਗਦੀਪ ਸਿੰਘ ਸਰਪੰਚ ਤਰਸਿੱਕਾ, ਜਰਮਨਜੀਤ ਸਿੰਘ ਸਰਪੰਚ ਕਸਬਾ ਪੁਲ ਨਹਿਰ ਤਰਸਿੱਕਾ ਤੇ ਇੰਜ. ਬਲਰਾਜ ਸਿੰਘ ਤਰਸਿੱਕਾ ਪ੍ਰਧਾਨ | ਤਸਵੀਰ : ਅਤਰ ਸਿੰਘ ਤਰਸਿੱਕਾ <br/> 29-05-2026
ਤਰਸਿੱਕਾ, 28 ਮਈ (ਅਤਰ ਸਿੰਘ ਤਰਸਿੱਕਾ)-ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਅਧੀਨ ਆਉਂਦੀ ਸਬ ਤਹਿਸੀਲ ਤਰਸਿੱਕਾ ਵਿਚ ਲੰਬੇ ਸਮੇਂ (ਕਰੀਬ ਅੱਠ ਸਾਲ) ਤੋਂ ਠੰਢੇ ਜਲ ਦੀ ਮਸ਼ੀਨ ਖ਼ਰਾਬ ਸੀ | ਜਿਸ ਕਾਰਨ ਇਸ ਸਬ ਤਹਿਸੀਲ ਵਿਚ ਆਉਣ ਜਾਣ ਵਾਲਿਆਂ ਸਬ ਤਹਿਸੀਲ ਤੇ ਪਟਵਾਰ ਸਟਾਫ਼ ਨੂੰ ਅਤਿ ਗਰਮੀ 'ਚ ਠੰਡਾ ਪਾਣੀ ਨਾ ਮਿਲਣ ਕਰਕੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ | ਇਸ ਮੁਸ਼ਕਿਲ ਨੂੰ ਹੱਲ ਕਰਨ ਲਈ ਨਾਇਬ ਤਹਿਸੀਲਦਾਰ ਰਣਜੀਤ ਸਿੰਘ ਕਾਹਲੋਂ ਨੇ ਸਰਪੰਚ ਜਗਦੀਪ ਸਿੰਘ ਤਰਸਿੱਕਾ ਤੇ ਜਰਮਨਜੀਤ ਸਿੰਘ ਸਰਪੰਚ ਕਸਬਾ ਪੁਲ ਨਹਿਰ ਤਰਸਿੱਕਾ ਨੂੰ ਜਾਣੂੰ ਕਰਵਾਇਆ, ਜਿਨ੍ਹਾਂ ਨੇ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨਾਲ ਰਾਬਤਾ ਕਰਕੇ ਸਭ ਤਹਿਸੀਲ ਤਰਸਿੱਕਾ ਦੀ ਬਿਲਡਿੰਗ ਵਿਚ ਠੰਢੇ ਜਲ ਦੀ ਮਸ਼ੀਨ ਅਤੇ ਆਰ. ਓ. ਲਗਵਾਇਆ, ਜਿਸ ਦਾ ਉਦਘਾਟਨ ਜਗਦੀਪ ਸਿੰਘ ਸਰਪੰਚ ਤਰਸਿੱਕਾ, ਨਾਇਬ ਤਹਿਸੀਲਦਾਰ ਰਣਜੀਤ ਸਿੰਘ ਕਾਹਲੋਂ, ਜਰਮਨਜੀਤ ਸਿੰਘ ਸਰਪੰਚ ਕਸਬਾ ਪੁਲ ਨਹਿਰ ਤਰਸਿੱਕਾ ਨੇ ਕੀਤਾ | ਇਸ ਮੌਕੇ ਇੰਜ. ਬਲਰਾਜ ਸਿੰਘ ਮੈਂਬਰ ਬਲਾਕ ਸੰਮਤੀ ਜੰਡਿਆਲਾ ਗੁਰੂ ਹਲਕਾ ਤਰਸਿੱਕਾ, ਵਪਾਰ ਸੈੱਲ ਜੰਡਿਆਲਾ ਗੁਰੂ ਦੇ ਚੇਅਰਮੈਨ ਰਮੇਸ਼ ਅਵਸਤੀ, ਮੈਂਬਰ ਪੰਚਾਇਤ ਦਿਲਬਾਗ ਸਿੰਘ ਤਰਸਿੱਕਾ, ਪ੍ਰਧਾਨ ਗੁਰਬਿੰਦਰ ਸਿੰਘ ਤਰਸਿੱਕਾ, ਤਹਿਸੀਲ ਸਟਾਫ ਤਰਨਵੀਰ ਸਿੰਘ, ਹਰਜੋਤ ਸਿੰਘ, ਸਕੱਤਰ ਸਿੰਘ, ਰੀਡਰ ਹਰਜਿੰਦਰ ਕੌਰ, ਦਲੇਰ ਸਿੰਘ ਸਾਧਪੁਰ ਤੇ ਪ੍ਰਭਜੋਤ ਸਿੰਘ ਜੋਧਾਗਰੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ 'ਪ੍ਰਭੁ ਮਿਲਣੈ ਕਾ ਚਾਓ' ਮੋਗਾ ਵਲੋਂ ਸਿਮਰਨ ਅਭਿਆਸ ਸਮਾਗਮ <br/> ਅਗਲੀ ਖ਼ਬਰ ਡਾ. ਦਲਬੀਰ ਸਿੰਘ ਵੇਰਕਾ ਗੁਰਦੁਆਰਾ ਅਗੰਮਗੜ੍ਹ ਸਾਹਿਬ ਤਰਸਿੱਕਾ ਵਿਖੇ ਹੋਏ ਨਤਮਸਤਕ <br/>
Ad Position 24