21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਦਿਨੋ ਦਿਨ ਵਧ ਰਿਹਾ ਬਿਆਸ ਦਰਿਆ ’ਚ ਪਾਣੀ ਦਾ ਪੱਧਰ

Ad Position 21
No active advertisement
ਅਜੀਤ ਡੈਸਕ 14-06-2026
ਬਿਆਸ, 13 ਜੂਨ (ਨਰਿੰਦਰ ਸਿੰਘ)-ਪਿਛਲੇ 96 ਘੰਟਿਆਂ ਤੋਂ ਬਿਆਸ ਦਰਿਆ ‘ਚ 13000 ਕਿਊਸਿਕ ਦੇ ਕਰੀਬ ਪਾਣੀ ਦਾ ਵਾਧਾ ਹੋਇਆ ਹੈ। ਦੋ ਦਿਨ ਪਹਿਲਾਂ ਦੀ ਸਥਿਤੀ ਜੋ ਕਿ 734.00 ਦੀ ਗੇਜ ਸੀ ਤੇ ਡਿਸਚਾਰਜ ਲੈਵਲ 21,555 ਦੇ ਕਰੀਬ ਸੀ। ਅੱਜ ਗੇਜ ਰੀਡਰ ਵਿਜੇ ਕੁਮਾਰ ਨੇ ਦੱਸਿਆ ਕਿ ਇਹ ਪਾਣੀ ਪਹਾੜੀ ਖੇਤਰਾਂ ਤੋਂ ਬਰਫਾਂ ਦਾ ਪਿਘਲਦਾ ਹੋਇਆ ਆ ਰਿਹਾ ਹੈ। ਅੱਜ ਦੀ ਗੇਜ ਰੀਡਿੰਗ 734.80 ਹੈ ਅਤੇ ਪਾਣੀ ਦਾ ਡਿਸਚਾਰਜ ਲੈਵਲ 26,467 ਹੈ। ਜੋ ਕਿ ਕਰੀਬ 5,000 ਕਿਊਸਿਕ ਦਾ ਵਾਧਾ ਦਰਸਾਇਆ ਗਿਆ। ਇਹ ਪਾਣੀ ਸ਼ਾਮ ਵੇਲੇ ਘੱਟ ਹੋ ਕੇ ਸਵੇਰ ਦੇ ਸਮੇਂ ‘ਚ ਵੱਧ ਰਿਹਾ ਹੈ ਪਰ ਕੁਝ ਦਿਨਾਂ ਤੋਂ ਗੇਜ ਰੀਡਿੰਗ ਵੱਧਦੇ ‘ਚ ਦਰਜ ਹੋ ਰਹੀ ਹੈ। ਇਸ ਵੱਧਦੇ ਹੋਏ ਪਾਣੀ ਦਾ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੇ ਡਰ, ਨੁਕਸਾਨ ਜਾਂ ਸਹਿਮ ਦੀ ਲੋੜ ਨਹੀਂ ਹੈ, ਕਿਉਂਕਿ ਇਹ ਪੱਧਰ ਖੱਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ। ਪਰ ਫਿਰ ਵੀ ਦਰਿਆਵਾਂ ਦੇ ਕੰਢਿਆ ਤੋਂ ਲੋਕ ਦੂਰੀ ਬਣਾ ਕੇ ਹੀ ਰੱਖਣ।
Ad Position 22
No active advertisement
ਪਿਛਲੀ ਖ਼ਬਰ ਈ. ਟੀ. ਓ. ਨੇ 11 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪ੍ਰਾਜੈਕਟਾਂ ਦੇ ਰੱਖੇ ਨੀਂਹ ਪੱਥਰ ਅਗਲੀ ਖ਼ਬਰ ਤਲਬੀਰ ਗਿੱਲ ਨੇ ਮਜੀਠਾ ਦੇ 24 ਲਾਭਪਾਤਰੀਆਂ ਨੂੰ 8 ਲੱਖ 40 ਹਜ਼ਾਰ ਰੁਪਏ ਦੀ ਰਾਸ਼ੀ ਦੇ ਚੈੱਕ ਕੀਤੇ ਤਕਸੀਮ
Ad Position 24