ਨਵਾਂ ਪਿੰਡ, 24 ਜੂਨ (ਜਸਪਾਲ ਸਿੰਘ)-ਸਬਜ਼ੀ ਮੰਡੀ ਵੱਲ੍ਹਾ ਵਿਖੇ ਖਾਦ, ਕੀਟਨਾਸ਼ਕਾਂ ਤੇ ਬੀਜ ਵਿਕਰੇਤਾਵਾਂ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਖਾਦ ਹੋਲਸੇਲਰਾਂ ਤੇ ਖ਼ਾਦ ਕੰਪਨੀਆਂ ਵਲੋਂ ਖਾਦਾਂ ਦੇ ਨਾਲ ਹੋਰ ਵਸਤਾਂ ਜ਼ਬਰੀ ਦੇਣ (ਟੈਗਿੰਗ) ਦੇ ਵਿਰੋਧ ‘ਚ ਪੈਸਟੀਸਾਈਡ ਅਤੇ ਸ਼ੀਡ ਵੈਲਫੇਅਰ ਐਸੋਸੀਏਸ਼ਨ ਵੱਲ੍ਹਾ ਦੀ ਮੀਟਿੰਗ ਪ੍ਰਧਾਨ ਹਰਿੰਦਰ ਸਿੰਘ ਲਾਲੀ ਛਾਪਾ ਦੀ ਅਗਵਾਈ ਹੇਠ ਹੋਈ। ਇਸ ਮੌਕੇ ਪ੍ਰਧਾਨ ਲਾਲੀ ਨੇ ਟੈਗਿੰਗ ਦਾ ਸ਼ਖ਼ਤ ਵਿਰੋਧ ਕਰਦਿਆਂ ਉਨ੍ਹਾਂ ਖੇਤੀਬਾੜੀ ਮਹਿਕਮਾ, ਪੰਜਾਬ ਨੂੰ ਇਨ੍ਹਾਂ ਕੰਪਨੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਆਖਿਆ। ਉਨ੍ਹਾਂ ਟੈਗਿੰਗ ਨਾਲ ਵੱਧ ਮੁਨਾਫ਼ਾ ਕਮਾਉਣ ਵਾਲੀਆਂ ਕੰਪਨੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਟੈਗਿੰਗ ਕਰਨੀ ਬੰਦ ਕਰਨ ਨਹੀਂ ਤਾਂ ਬਹੁਤ ਜਲਦ ਸਹਿਯੋਗੀ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਉਨ੍ਹਾਂ ਖਿਲਾਫ਼ ਮੋਰਚਾ ਖੋਲਿਆ ਜਾਵੇਗਾ। ਇਸ ਮੌਕੇ ਮੀਤ ਪ੍ਰਧਾਨ ਪਲਵਿੰਦਰ ਸਿੰਘ ਪੰਜਾਬ ਐਗਰੋਟੈਕ ਵੇਰਕਾ ਨੇ ਕਿਹਾ ਕਿ ਅੱਤ ਦੀ ਮਹਿੰਗਾਈ ‘ਚ ਕਿਸਾਨ ਬੜੀ ਮੁਸ਼ਕਿਲ ਨਾਲ ਖਾਦਾਂ ਖਰੀਦਦੇ ਹਨ। ਅਜਿਹੇ ‘ਚ ਉਹ ਖਾਦਾਂ ਦੇ ਨਾਲ ਜ਼ਬਰਨ ਬੇਲੋੜਾ ਸਾਮਾਨ ਖਰੀਦਣ ਤੋਂ ਅਸਮਰਥ ਹਨ। ਇਸ ਮੌਕੇ ਸਕੱਤਰ ਹਰਵਿੰਦਰ ਸਿੰਘ ਖ਼ਾਲਸਾ ਟਰੇਡਿੰਗ ਕੰਪਨੀ ਵੱਲ੍ਹਾ, ਖਜਾਨਚੀ ਬਾਬੂ ਰਾਮ ਪੰਜਾਬ ਖੇਤੀ ਸਟੋਰ, ਸਤਵੰਤ ਸਿੰਘ ਬਾਠ ਖੇਤੀ ਸਟੋਰ ਡੱਡੂਆਣਾ, ਕਵਲਪ੍ਰੀਤ ਸਿੰਘ ਬਾਬਾ ਦੀਪ ਸਿੰਘ ਖੇਤੀ ਸਟੋਰ ਮੂਦਲ, ਮਨਦੀਪ ਸਿੰਘ ਗੁਰੂ ਤੇਗ ਬਹਾਦਰ ਖੇਤੀ ਸਟੋਰ ਵੱਲ੍ਹਾ, ਰਕੇਸ਼ ਕੁਮਾਰ ਰਕੇਸ਼ ਸੀਡ ਸਟੋਰ ਵੱਲ੍ਹਾ, ਤਜਿੰਦਰ ਸਿੰਘ ਕਿਸਾਨ ਪੈਸਟੀਸਾਈਡ ਵੱਲ੍ਹਾ, ਅਰੁਣਜੀਤ ਸਿੰਘ ਮਾਡਰਨ ਪੈਸਟੀਸਾਈਡ ਵੱਲ੍ਹਾ, ਰਵੀ ਸ਼ਰਮਾ ਸ਼ਰਮਾ ਸੀਡ ਸਟੋਰ ਵੱਲ੍ਹਾ, ਰਾਜਕੁਮਾਰ ਰਾਜੂ ਡੋਗਰਾ ਸੀਡ ਸਟੋਰ ਵੱਲ੍ਹਾ, ਸੱਜਣ ਸਿੰਘ ਗੁਰੂ ਨਾਨਕ ਖੇਤੀ ਸਟੋਰ ਖਜਾਲਾ, ਨਾਨਕ ਸਿੰਘ ਦਸ਼ਮੇਸ਼ ਫਰਟੀਲਾਈਜ਼ਰ ਮੱਤੇਵਾਲ, ਜੈਦੀਪ ਸਿੰਘ ਜੈ ਰਤਨਪਾਲ ਖੇਤੀ ਸਟੋਰ ਜੰਡਿਆਲਾ ਗੁਰੂ, ਦੀਪਕ ਸ਼ਰਮਾ ਐਗਰੋ ਫਾਰਮੇਸੀ ਇੰਡੀਆ ਟਾਂਗਰਾ, ਸੰਜੀਵ ਕੁਮਾਰ ਬਾਵਾ ਲਾਲ ਜੀ ਖੇਤੀ ਸਟੋਰ ਮਾਨਾਵਾਲਾ, ਰਜੀਵ ਕਟਾਰੀਆ ਸੋਨੂੰ ਫਟਲਾਈਜਰ ਸੈਂਟਰ ਵੱਲ੍ਹਾ ਹਾਜ਼ਰ ਸਨ।