13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਦੇ ਬਾਹਰ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਲੰਗਰ ਲਗਾਏ

Ad Position 21
repet_subhas-goyals [Copy P29]
ਅਜੀਤ ਡੈਸਕ 30-06-2026

ਬਾਬਾ ਬਕਾਲਾ ਸਾਹਿਬ, 28 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਦੇ ਬਾਹਰ ਐੱਨ.ਆਰ.ਆਈ. ਵੀਰਾਂ, ਜੋੜੇ ਘਰ ਬਾਬਾ ਬਕਾਲਾ ਸਾਹਿਬ ਦੇ ਸੇਵਾਦਾਰਾਂ ਵਲੋਂ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਪੁਰਬ ਨੂੰ ਸਮਰਪਿਤ ਤੇ ਸਰਬੱਤ ਦੇ ਭਲੇ ਲਈ ਕਈ ਪ੍ਰਕਾਰ ਦੇ ਪਕਵਾਨਾਂ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ । ਹੈਡਗ੍ਰੰਥੀ ਭਾਈ ਹਰਦੇਵ ਸਿੰਂਘ ਨੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕਤਿੀ । ਇਸ ਮੌਕੇ ਕੜਾਹ ਪ੍ਰਸ਼ਾਦ ਭੰਗੂਰ, ਨਿਊਟਰੀ ਬਰੈੱਡ, ਆਈਸ ਕਰੀਮ, ਕੋਲਡ ਡਰਿੰਕ, ਲੱਸੀ, ਜਲ ਜੀਰਾ ਆਦਿ ਦੇ ਅਤੁੱਟ ਲੰਗਰ ਵਰਤਾਏ ਗਏ । ਇਸ ਮੌਕੇ ਸੇਵਾਦਾਰਾਂ ਸੁੱਖ ਢਿੱਲੋਂ, ਗੋਪੀ ਬੱਲ, ਹੈਪੀ ਮਹਿਤਾ, ਸ਼ੇਰਾ ਲੱਖੂਵਾਲੀਆ, ਜੋਬਨ ਭੁੱਲਰ, ਪ੍ਰਭ ਸੇਖੋਂ, ਜੁਝਾਰ ਸਿੰਘ, ਸ਼ਰਨ ਬਾਵਾ, ਗੁਰਪ੍ਰੀਤ ਸਿੰਘ ਮਾਨ, ਰਾਜਨ ਬੱਲ, ਸੰਨੀ ਸੁਨਿਆਰਾ, ਲਵ ਬੱਲ, ਅੰਕੁਸ਼, ਕੇਸਰ ਮਾਨ, ਮਨਪ੍ਰੀਤ ਸਿੰਘ ਸੋਹੀ, ਹਿੰਮਤ ਰੰਧਾਵਾ, ਸੰਨੀ ਝਲਾੜੀ, ਗੁਰੀ ਢਿੱਲੋਂ, ਗੋਰਾ ਜਮਾਲਪੁਰ, ਬੱਲੀ ਬਾਟਾ ਆਦਿ ਸੇਵਾਦਾਰਾਂ ਨੇ ਵੱਧ ਚੜ੍ਹ ਕੇ ਸੇਵਾ ਨਿਭਾਈ । ਮੈਨੇਜਰ ਭਾਈ ਨਿਸ਼ਾਨ ਸਿੰਘ ਜੱਫਰਵਾਲ, ਮੀਤ ਮੈਨੇਜਰ ਭਾਈ ਸ਼ੇਰ ਸਿੰਘ ਨੇ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਦੇ ਉੱਦਮ ਦੀ ਸ਼ਲਾਘਾ ਕੀਤੀ ਅਤੇ ਪੁਜੀਆਂ ਸੰਗਤਾਂ ਦਾ ਧੰਨਵਾਦ ਕੀਤਾ ।

Ad Position 22
No active advertisement
ਪਿਛਲੀ ਖ਼ਬਰ ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। ਕਨਫਿਊਸ਼ੀਅਸ ਅਗਲੀ ਖ਼ਬਰ ਬਰਸੀ 'ਤੇ ਵਿਸ਼ੇਸ਼ ਮਹਾਰਾਜਾ ਰਣਜੀਤ ਸਿੰਘ ਦੀ ਅੰਤਿਮ ਯਾਦਗਾਰ
Ad Position 24