05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਵੰਡ ਤੋਂ 79 ਸਾਲਾਂ ਬਾਅਦ ਪਾਕਿ ਦੇ ਡੇਰਾ ਇਸਮਾਈਲ ਖ਼ਾਨ ’ਚ ਸ਼ਮਸ਼ਾਨ ਘਾਟ ਲਈ ਹਿੰਦੂ, ਸਿੱਖ ਭਾਈਚਾਰੇ ਨੂੰ ਮਿਲੀ ਜ਼ਮੀਨ

Ad Position 21
No active advertisement
ਅਜੀਤ ਡੈਸਕ 02-07-2026
ਅੰਮ੍ਰਿਤਸਰ, 1 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਦੀ ਸੂਬਾਈ ਸਰਕਾਰ ਨੇ ਸੰਨ 1947 ਦੀ ਵੰਡ ਦੇ 79 ਸਾਲਾਂ ਬਾਅਦ ਅੱਜ ਜ਼ਿਲ੍ਹਾ ਡੇਰਾ ਇਸਮਾਈਲ ਖ਼ਾਨ ‘ਚ ਸ਼ਮਸ਼ਾਨ ਘਾਟ ਦੀ ਸਥਾਪਨਾ ਲਈ ਹਿੰਦੂ ਅਤੇ ਸਿੱਖ ਭਾਈਚਾਰਿਆਂ ਨੂੰ ਰਸਮੀ ਤੌਰ ‘ਤੇ 4 ਕਨਾਲ ਸਰਕਾਰੀ ਜ਼ਮੀਨ ਸੌਂਪੀ। ਸ਼ਮਸ਼ਾਨ ਘਾਟ ਬਣਾਉਣ ਲਈ ਜ਼ਿਲ੍ਹੇ ਦੀਆਂ ਧਾਰਮਿਕ ਘੱਟ ਗਿਣਤੀਆਂ ਲੰਬੇ ਸਮੇਂ ਤੋਂ ਮੰਗ ਕਰਦੀਆਂ ਆ ਰਹੀਆਂ ਸਨ। ਜ਼ਮੀਨ ਦੇ ਤਬਾਦਲੇ ਦੀ ਰਸਮ ਓਕਾਫ਼, ਹੱਜ, ਧਾਰਮਿਕ ਅਤੇ ਘੱਟ ਗਿਣਤੀ ਮਾਮਲਿਆਂ ਦੇ ਵਿਭਾਗ ਦੇ ਸਕੱਤਰੇਤ ਵਿਖੇ ਕੀਤੀ ਗਈ। ਵੰਡ ਦੇ ਤਹਿਤ ਦੋ ਕਨਾਲ ਜ਼ਮੀਨ ‘ਤੇ ਹਿੰਦੂ ਭਾਈਚਾਰੇ ਵਲੋਂ ਅਤੇ ਦੋ ਕਨਾਲ ‘ਤੇ ਸਿੱਖ ਭਾਈਚਾਰੇ ਵਲੋਂ ਸ਼ਮਸ਼ਾਨਘਾਟ ਬਣਾਇਆ ਜਾਵੇਗਾ। ਉਕਤ ਮੰਤਰਾਲੇ ਦੇ ਸੂਬਾਈ ਮੰਤਰੀ ਸਾਹਿਬਜ਼ਾਦਾ ਮੁਹੰਮਦ ਅਦਨਾਨ ਕਾਦਰੀ ਨੇ ਰਸਮੀ ਤੌਰ ‘ਤੇ ਦੋਵਾਂ ਭਾਈਚਾਰਿਆਂ ਦੇ ਪ੍ਰਤੀਨਿਧੀਆਂ ਨੂੰ ਜ਼ਮੀਨ ਦੇ ਦਸਤਾਵੇਜ਼ ਸੌਂਪੇ। ਹਿੰਦੂ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੇ ਦਰਪਨ ਕੁਮਾਰ ਨੇ ਜ਼ਮੀਨ ਦੇ ਤਬਾਦਲੇ ਦੇ ਦਸਤਾਵੇਜ਼ਾਂ ‘ਤੇ ਦਸਤਖ਼ਤ ਕੀਤੇ।ਸਮਾਗਮ ‘ਚ ਬੋਲਦਿਆਂ ਮੰਤਰੀ ਨੇ ਕਿਹਾ ਕਿ ਧਾਰਮਿਕ ਆਜ਼ਾਦੀ ਦੀ ਰੱਖਿਆ ਅਤੇ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਸੂਬਾਈ ਸਰਕਾਰ ਦੀ ਪ੍ਰਮੁੱਖ ਤਰਜੀਹ ਰਹੀ ਹੈ। ਜ਼ਿਲ੍ਹੇ ਦੇ ਘੱਟ ਗਿਣਤੀ ਭਾਈਚਾਰੇ ਦੇ ਅਨੁਸਾਰ ਡੇਰਾ ਇਸਮਾਈਲ ਖ਼ਾਨ ‘ਚ ਸ਼ਮਸ਼ਾਨਘਾਟ ਦੀ ਅਣਹੋਂਦ ਕਾਰਨ ਹਿੰਦੂ ਭਾਈਚਾਰੇ ਦੇ ਮੈਂਬਰਾਂ ਨੂੰ ਆਪਣੇ ਮ੍ਰਿਤਕ ਰਿਸ਼ਤੇਦਾਰਾਂ ਦੀਆਂ ਲਾਸ਼ਾਂ ਨੂੰ ਸਸਕਾਰ ਲਈ ਅਟਕ ਲਿਜਾਉਣ ਲਈ ਮਜਬੂਰ ਹੋਣਾ ਪੈਂਦਾ ਸੀ, ਜਿਸ ਦੇ ਨਤੀਜੇ ਵਜੋਂ ਕਾਫ਼ੀ ਮੁਸ਼ਕਲਾਂ, ਲੰਬੀ ਦੂਰੀ ਦੀ ਯਾਤਰਾ ਅਤੇ ਵਾਧੂ ਖ਼ਰਚ ਵੀ ਹੁੰਦਾ ਸੀ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਜਵੰਦ ਸਿੰਘ ਦੀ ਬਰਸੀ ਨੂੰ ਸਮਰਪਿਤ ਧਾਰਮਿਕ ਜੋੜ ਮੇਲਾ ਸ਼ਾਨੋ-ਸਾਕਤ ਨਾਲ ਆਰੰਭ ਅਗਲੀ ਖ਼ਬਰ ਹੈਰੋਇਨ, ਡਰੱਗ ਮਨੀ, ਪਿਸਤੌਲ, ਮੈਗਜੀਨ, ਕਾਰਤੂਸ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ
Ad Position 24
No active advertisement