ਬੱਚਿਆਂ ਦੇ ਪੇਟ ’ਚ ਦਰਦ ਹੋਣ ’ਤੇ ਤੁਰੰਤ ਚੈੱਕਅੱਪ ਜ਼ਰੂਰੀ : ਡਾ. ਸੁਪ੍ਰਿਯਾ
ਅਜੀਤ ਡੈਸਕ
02-07-2026
ਮਾਨਾਂਵਾਲਾ, 1 ਜੁਲਾਈ (ਗੁਰਦੀਪ ਸਿੰਘ ਨਾਗਪ)-ਬੱਚਿਆਂ ਵਿਚ ਪੇਟ ਦੀ ਦਰਦ ਇਕ ਆਮ ਗੱਲ ਹੈ ਲੇਕਿਨ ਅਗਰ ਦਰਦ 24 ਘੰਟੇ ਤੋਂ ਜ਼ਿਆਦਾ ਰਹਿੰਦਾ ਹੈ ਤਾਂ ਇਹ ਚਿੰਤਾ ਵਾਲੀ ਗੱਲ ਹੋ ਸਕਦੀ ਹੈ ਕਿਉਂਕਿ ਇਹ ਦਰਦ ਅਪੈਂਡਿਕਸ ਦੀ ਦਰਦ ਵੀ ਹੋ ਸਕਦੀ ਹੈ। ਇਹ ਜਾਣਕਾਰੀ ਬੱਚਿਆਂ ਦੇ ਮਾਹਿਰ ਡਾਕਟਰ ਸੁਪ੍ਰਿਯਾ ਨੇ ਗੁਰਸ਼ੇਰ ਹਸਪਤਾਲ, ਨਜਦੀਕ ਬ੍ਰੈਸਟਪ੍ਰਾਈਜ ਮਾਨਾਂਵਾਲਾ ਵਿਖੇ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਬੱਚਿਆਂ ਵਿਚ ਅਪੈਂਡਿਕਸ ਦੇ ਲੱਛਣ ਜਿਵੇਂ ਪੇਟ ਦਰਦ ਦੇ ਨਾਲ 102 ਡਿਗਰੀ ਤੋਂ ਜਿਆਦਾ ਬੁਖਾਰ, ਭੁੱਖ ਘੱਟ ਲੱਗਣਾ, ਬਾਰ-ਬਾਰ ਉਲਟੀ ਆਉਣਾ, ਪੇਸ਼ਾਬ ਕਰਨ ਵਿਚ ਪ੍ਰੇਸ਼ਾਨੀ, ਲਗਾਤਾਰ ਪੇਟ ਦੇ ਨੀਚਲੇ ਹਿੱਸੇ ਵਿਚ ਦਰਦ, ਪੇਟ ਵਿਚ ਸੋਜ, ਪਿੱਠ ਵਿਚ ਦਰਦ ਜਾਣਾ ਆਦਿ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅਗਰ ਤੁਹਾਡੇ ਬੱਚੇ ਨੂੰ ਇਨ੍ਹਾਂ ਵਿਚੋਂ ਕੋਈ ਲੱਛਣ ਲੱਗਦੇ ਹਨ ਤਾਂ ਤੁਰੰਤ ਬੱਚਿਆਂ ਦੇ ਮਾਹਿਰ ਡਾਕਟਰ ਪਾਸੋਂ ਬੱਚੇ ਦਾ ਚੈਕਅੱਪ ਕਰਵਾਓ।