ਚੋਗਾਵਾਂ, 2 ਜੁਲਾਈ (ਗੁਰਵਿੰਦਰ ਸਿੰਘ ਕਲਸੀ)-ਸਿਵਲ ਪਸ਼ੂ ਹਸਪਤਾਲ ਲੋਪੋਕੇ ਵਿਖੇ ਅੱਜ ਨਵ-ਨਿਯੁਕਤ ਵੈਟਰਨਰੀ ਅਫਸਰ ਡਾ. ਨੂਰਜੋਤ ਸਿੰਘ ਰੰਧਾਵਾ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਉਹ 2 ਸਾਲ ਪਹਿਲਾਂ ਇਸ ਪਿੰਡ ਵਿਚ ਆਪਣੀ ਸੇਵਾ ਨਿਭਾਅ ਚੁੱਕੇ ਹਨ। ਅੱਜ ਉਨ੍ਹਾਂ ਦਾ ਇੱਥੇ ਆਉਣ ’ਤੇ ਮਾ: ਪ੍ਰੀਤਮ ਸਿੰਘ ਲੋਪੋਕੇ, ਡਾ. ਗੁਰਭੇਜ ਸਿੰਘ ਲੋਪੋਕੇ, ਮਹਿੰਦਰ ਸਿੰਘ, ਪ੍ਰਧਾਨ ਜਰਨੈਲ ਸਿੰਘ, ਕਾਲਾ ਪਹੂਲਾ, ਹਰਜੀਤ ਸਿੰਘ, ਜੁਝਾਰ ਸਿੰਘ, ਬਾਬਾ ਬਲਵਿੰਦਰ ਸਿੰਘ, ਨਿਰਮਲ ਮੈਡੀਕਲ ਸਟੋਰ, ਸੁਬੇਗ ਸਿੰਘ, ਮਿਹਰ ਸਿੰਘ, ਜਸ਼ਨ ਕਮਾਸਕਾ, ਅਰਸ਼ਪ੍ਰੀਤ ਸਿੰਘ, ਰਿੰਕੂ ਪੰਡਿਤ, ਡਾ. ਸਤਨਾਮ ਸਿੰਘ, ਪ੍ਰਤਾਪ ਸਿੰਘ ਤੇ ਹੋਰਨਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਦਾ ਮੂੰਹ ਮਿੱਠਾ ਕਰਵਾ ਕੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਡਾ. ਰੰਧਾਵਾ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਰਸਾਤਾਂ ਦੇ ਮੌਸਮ ਦੌਰਾਨ ਉਹ ਆਪਣੇ ਪਸ਼ੂਆਂ ਦਾ ਵਿਸ਼ੇਸ਼ ਖਿਆਲ ਰੱਖਣ। ਪਸ਼ੂਆਂ ਨਾਲ ਜੁੜੀ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਆਉਣ ‘ਤੇ ਪਸ਼ੂ ਪਾਲਕ ਹਸਪਤਾਲ ਨਾਲ ਸੰਪਰਕ ਕਰ ਸਕਦੇ ਹਨ ਅਤੇ ਮਾਹਿਰਾਂ ਦੀ ਨਿਗਰਾਨੀ ਹੇਠ ਪਸ਼ੂਆਂ ਦਾ ਇਲਾਜ ਕਰਵਾਉਣ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਕਿਸਾਨਾਂ ਦੀ ਸੇਵਾ ਵਿਚ ਹਾਜ਼ਰ ਰਹਿਣਗੇ।
ਵੈਟਰਨਰੀ ਅਫ਼ਸਰ ਡਾ. ਨੂਰਜੋਤ ਸਿੰਘ ਰੰਧਾਵਾ ਨੇ ਅਹੁਦਾ ਸੰਭਾਲਿਆ
ਅਜੀਤ ਡੈਸਕ
03-07-2026