ਰਈਆ, 2 ਜੁਲਾਈ (ਸ਼ਰਨਬੀਰ ਸਿੰਘ ਕੰਗ)-ਸੰਜੀਵ ਕੁਮਾਰ ਭੰਡਾਰੀ ਪ੍ਰਧਾਨ ਨਗਰ ਪਚਾਇਤ ਰਈਆ ਅਤੇ ਕਾਰਜ ਸਾਧਕ ਅਫਸਰ ਅਨਿਲ ਕੁਮਾਰ ਚੋਪੜਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਮਾਜ ਸੇਵਕ ਸਭਾ ਤੇ ਨਗਰ ਪੰਚਾੁਇਤ ਰਈਆ ਨੇ ਸਾਂਝੇ ਤੌਰ ‘ਤੇ ਵਾਤਾਵਰਨ ਸੰਭਾਲ ਮੁਹਿੰਮ ਤਹਿਤ ਬਚਿੱਤਰ ਸਿੰਘ ਸੈਨੇਟਰੀ ਇੰਨਪੈਕਟਰ, ਕੁਲਵਿੰਦਰ ਕੌਰ, ਸੁਖਵਿੰਦਰ ਕੌਰ ਮੋਟੀਵੇਟਰ ਦੀ ਅਗਵਾਈ ਹੇਠ ਰਈਆ ਵਿਖੇ ਖਾਲੀ ਪਈਆਂ ਥਾਵਾਂ ’ਤੇ ਨਿੰਬੂ, ਸੰਤਰਾ, ਸਰਜਨਾ, ਆਂਵਲਾ ਦੇ ਪੌਦੇ ਲਗਾਏ। ਇਸ ਮੌਕੇ ਸਮਾਜ ਸੇਵਕ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਮੱਤੇਵਾਲ, ਗੁਰਦਰਸ਼ਨ ਸਿੰਘ ਮਾਨ, ਬਲਦੇਵ ਸਿੰਘ ਰੰਧਾਵਾ, ਸੰਦੀਪ ਕੁਮਾਰ ਬੌਬੀ, ਸਲਵਿੰਦਰ ਸਿੰਘ, ਜਸਕਰਨ ਸਿੰਘ ਮਿੰਟੂ ਨੇ ਵੀ ਸਹਿਯੋਗ ਕੀਤਾ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਰੁੱਖਾਂ ਨਾਲ ਠੰਡੀਆਂ ਛਾਵਾਂ ਅਤੇ ਮਿਠੀਆਂ ਹਵਾਵਾਂ ਪ੍ਰਾਪਤ ਹੁੰਦੀਆਂ ਹਨ ਅਤੇ ਵਾਤਾਵਰਨ ਸ਼ੁੱਧ ਰਹਿੰਦਾ ਹੈ।
ਨਗਰ ਪੰਚਾਇਤ ਰਈਆ ਦੇ ਸਹਿਯੋਗ ਨਾਲ ਸਮਾਜ ਸੇਵਕ ਸਭਾ ਰਈਆ ਨੇ ਬੂਟੇ ਲਗਾਏ
ਅਜੀਤ ਡੈਸਕ
03-07-2026