07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਰੱਖੜੀ ਦੀ ਬੁਕਿੰਗ ਲਈ ਡਾਕ ਘਰਾਂ ਵਿਖੇ ਵਿਸ਼ੇਸ਼ ਕਾਊਂਟਰ ਸਥਾਪਿਤ

Ad Position 21
No active advertisement
ਅਜੀਤ ਡੈਸਕ 04-07-2026
ਅੰਮ੍ਰਿਤਸਰ, 3 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-28 ਅਗਸਤ ਨੂੰ ਰੱਖੜੀ ਦੇ ਤਿਉਹਾਰ ‘ਤੇ ਰੱਖੜੀਆਂ ਨੂੰ ਸਮੇਂ ਸਿਰ ਪਹੁੰਚਾਉਣ ਲਈ ਡਾਕ ਵਿਭਾਗ ਨੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਇਸ ਸੰਬੰਧ ‘ਚ ਸੱਤਿਅਮ ਤਿਵਾਰੀ ਸੀਨੀਅਰ ਸੁਪਰਡੈਂਟ ਡਾਕਘਰ ਅੰਮ੍ਰਿਤਸਰ ਮੰਡਲ ਨੇ ਦੱਸਿਆ ਕਿ ਜਿਵੇਂ-ਜਿਵੇਂ ਰੱਖੜੀ ਦਾ ਤਿਓਹਾਰ ਨੇੜੇ ਆ ਰਿਹਾ ਹੈ, ਅੰਮ੍ਰਿਤਸਰ ਡਾਕ ਮੰਡਲ ਨੇ ਆਪਣੇ ਅਧੀਨ ਆਉਣ ਵਾਲੇ ਡਾਕਘਰਾਂ ‘ਚ ਇਕ ਹੀ ਛੱਤ ਹੇਠ ਨਵੇਂ ਵਾਟਰ-ਪਰੂਫ ਰੱਖੜੀ-ਲਿਫਾਫਿਆਂ/ਬਾਕਸਾਂ ਦੀ ਵਿਕਰੀ, ਬੁਕਿੰਗ ਅਤੇ ਭੇਜਣ ਦੀ ਸਹੂਲਤ ਦੇਣ ਦਾ ਪ੍ਰਬੰਧ ਕੀਤਾ ਹੈ। ਡਾਕਘਰਾਂ ‘ਚ ਰੱਖੜੀ ਦੀ ਪੈਕਿੰਗ ਅਤੇ ਬੁਕਿੰਗ ਲਈ ਵਿਸ਼ੇਸ਼ ਕਾਊਂਟਰ ਸਥਾਪਿਤ ਕੀਤੇ ਗਏ ਹਨ ਤਾਂ ਜੋ ਸਾਰੇ ਗਾਹਕ ਭਾਰਤੀ ਡਾਕ ਵਿਭਾਗ ਦੀਆਂ ਤੇਜ਼ ਸੇਵਾਵਾਂ ਰਾਹੀਂ ਆਸਾਨੀ ਨਾਲ ਰੱਖੜੀ ਭੇਜ ਸਕਣ। ਉਨ੍ਹਾਂ ਦੱਸਿਆ ਕਿ 15 ਜੁਲਾਈ ਤੋਂ 28 ਅਗਸਤ 2026 ਤੱਕ ਅੰਮ੍ਰਿਤਸਰ ਡਾਕ ਮੰਡਲ ਦੇ ਪੰਜ ਉਪ ਡਾਕਘਰਾਂ ਅਜਨਾਲਾ, ਜੰਡਿਆਲਾ ਗੁਰੂ, ਪੱਟੀ, ਗਾਂਧੀ ਬਾਜ਼ਾਰ ਅਤੇ ਮਜੀਠਾ ਉਪ ਡਾਕਘਰ ਅਤੇ ਅੰਮ੍ਰਿਤਸਰ ਤੇ ਤਰਨ ਤਾਰਨ ਮੁੱਖ ਡਾਕਘਰ ‘ਚ ਇਸ ਸਾਲ ਐਤਵਾਰ/ਸਰਕਾਰੀ ਛੁੱਟੀ ਵਾਲੇ ਦਿਨ ਵੀ ਸਵੇਰੇ 9 ਵਜੇ ਤੋਂ 4:30 ਵਜੇ ਤੱਕ ਰੱਖੜੀ ਬੁਕਿੰਗ ਦੀ ਸਹੂਲਤ ਉਪਲਬਧ ਹੈ। ਇਸਦੇ ਨਾਲ ਹੀ ਪੈਕੇਜ/ਲਿਫਾਫਿਆਂ ਦੀ ਜਲਦੀ ਡਿਲੀਵਰੀ ਨੂੰ ਯਕੀਨੀ ਬਣਾਉਣ ਲਈ ਵੀ ਯਤਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਗਾਹਕ ਰੱਖੜੀ ਬੁਕਿੰਗ ਦੇ ਨਾਲ-ਨਾਲ ਇਨ੍ਹਾਂ ਡਾਕਘਰਾਂ ‘ਚ ਆਧਾਰ ਅੱਪਡੇਟ ਦੀ ਸਹੂਲਤ ਦਾ ਵੀ ਲਾਭ ਲੈ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਹਜ਼ੂਰ ਸਾਹਿਬ ਤੋਂ ਵਾਪਿਸ ਪਰਤੀ ਸੰਗਤ ਵਲੋਂ ਸਾਬਕਾ ਸੰਸਦੀ ਸਕੱਤਰ ਮੰਨਾ ਦਾ ਸਨਮਾਨ ਅਗਲੀ ਖ਼ਬਰ ਲਸ਼ਕਰੀ ਨੰਗਲ ਦੇ ਕਈ ਪਰਿਵਾਰ ਕਾਂਗਰਸ ਪਾਰਟੀ ’ਚ ਸ਼ਾਮਿਲ
Ad Position 24
No active advertisement