ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਬਾਬਾ ਟਲਿਆਣਾ ਪੀਰ ਦੀ ਯਾਦ ’ਚ ਜੋੜ ਮੇਲੇ ’ਤੇ ਸੂਫੀਆਨਾ ਸਮਾਗਮ

Ad Position 21
No active advertisement
ਅਜੀਤ ਡੈਸਕ 07-07-2026

ਸਠਿਆਲਾ, 6 ਜੁਲਾਈ (ਜਗੀਰ ਸਿੰਘ ਸਫਰੀ)- ਪਿੰਡ ਸਠਿਆਲਾ ਵਿਖੇ ਪੀਰ ਦੀ ਮਜ਼ਾਰ ‘ਤੇ ਲੱਗੇ ਸਲਾਨਾ ਮੇਲੇ ਦੌਰਾਨ ਨੂਰ ਸਿਸਟਰ ਗਰੁੱਪ ਵਲੋਂ ਸੂਫ਼ੀਆਨਾ ਅਤੇ ਧਾਰਮਿਕ ਰੰਗ ਵਿਚ ਰੰਗੀਆਂ ਪੇਸ਼ਕਾਰੀਆਂ ਰਾਹੀਂ ਸੰਗਤ ਨੂੰ ਮੰਤਰਮੁਗਧ ਕਰ ਕੀਤਾ ਗਿਆ। ਇਸ ਮੌਕੇ ਬਾਬਾ ਹਰਜੀਤ ਸਿੰਘ, ਅਮਰੀਕ ਸਿੰਘ, ਠਾਣੇਦਾਰ ਜਸਬੀਰ ਸਿੰਘ, ਸਰਬਜੀਤ ਸਿੰਘ, ਸਕੱਤਰ ਸਿੰਘ, ਤਜਿੰਦਰ ਸਿੰਘ, ਹਰੀ ਸਿੰਘ, ਸੁੱਚਾ ਸਿੰਘ ਫੌਜੀ, ਸੁਰਜੀਤ ਸਿੰਘ, ਮਾ: ਜਗੀਰ ਸਿੰਘ ਵਲੋਂ ਪੀਰ ਦੀ ਮਜਾਰ ’ਤੇ ਚਾਦਰ ਦੀ ਰਸਮ ਅਦਾ ਕਰਨ ਉਪਰੰਤ ਨੂਰ ਗਰੁੱਪ ਵਲੋਂ ਸੂਫ਼ੀਆਨਾ ਅਤੇ ਧਾਰਮਿਕ ਰੰਗ ਵਿਚ ਰੰਗੀਆਂ ਪੇਸ਼ਕਾਰੀਆਂ ਰਾਹੀਂ ਸੰਗਤ ਨੂੰ ਮੰਤਰਮੁਗਧ ਕੀਤਾ ਗਿਆ। ਇਸ ਮੌਕੇ ਮੇਲੇ ਵਿਚ ਦੂਰ-ਦੁਰਾਡੇ ਤੋਂ ਪਹੁੰਚੇ ਸ਼ਰਧਾਲੂਆਂ ਨੇ ਪੀਰ ਦੀ ਮਜ਼ਾਰ ’ਤੇ ਮੱਥਾ ਟੇਕ ਕੇ ਪਰਿਵਾਰ ਦੀ ਖੁਸ਼ਹਾਲੀ ਅਤੇ ਇਲਾਕੇ ਦੀ ਅਮਨ-ਸ਼ਾਂਤੀ ਲਈ ਅਰਦਾਸ ਕੀਤੀ। ਇਸ ਮੌਕੇ ਬਾਬਾ ਹਰਜੀਤ ਸਿੰਘ ਤੇ ਜਸਬੀਰ ਸਿੰਘ ਠਾਣੇਦਾਰ ਵਲੋਂ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਗੁਰੂ ਤੇਗ ਬਹਾਦਰ ਆਸਰਾ ਸੇਵਾ ਟਰੱਸਟ ਖਿਲਚੀਆਂ ਨੇ ਮੁਫ਼ਤ ਰਾਸ਼ਨ ਵੰਡਿਆ ਅਗਲੀ ਖ਼ਬਰ ਕਾਂਗਰਸ ਪਾਰਟੀ ਆਪਣੇ ਬਲਬੂਤੇ 2027 ’ਚ ਸਰਕਾਰ ਬਣਾਏਗੀ-ਭਗਵੰਤ ਪਾਲ ਸੱਚਰ
Ad Position 24
No active advertisement