ਟਾਂਗਰਾ, 6 ਜੁਲਾਈ (ਹਰਜਿੰਦਰ ਸਿੰਘ ਕਲੇਰ)- ਲੋੜਵੰਦ ਪਰਿਵਾਰਾਂ ਦੀ ਮਦਦ ਲਈ ਪਿਛਲੇ ਕਈ ਸਾਲਾਂ ਤੋਂ ਨਿਰੰਤਰ ਸਮਾਜ ਸੇਵਾ ਕਰ ਰਹੇ ਗੁਰੂ ਤੇਗ ਬਹਾਦਰ ਆਸਰਾ ਸੇਵਾ ਟਰੱਸਟ ਦੇ ਚੇਅਰਮੈਨ ਸਵਰਨਜੀਤ ਸਿੰਘ ਸੰਧੂ ਵਲੋਂ ਇਕ ਵਾਰ ਫਿਰ ਸੈਂਕੜੇ ਲੋੜਵੰਦ ਪਰਿਵਾਰਾਂ ਨੂੰ ਰੋਜ਼ਾਨਾ ਰਸੋਈ ’ਚ ਵਰਤੋਂ ਆਉਣ ਵਾਲੀਆਂ ਰਾਸ਼ਨ ਕਿੱਟਾਂ ਵੰਡੀਆਂ ਗਈਆਂ। ਇਸ ਮੌਕੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਹਾਜ਼ਰ ਹੋਏ । ਉਨ੍ਹਾਂ ਨੇ ਚੇਅਰਮੈਨ ਸਵਰਨਜੀਤ ਸਿੰਘ ਸੰਧੂ ਵਲੋਂ ਕੀਤੀਆਂ ਜਾ ਰਹੀਆਂ ਸਮਾਜ ਸੇਵੀ ਗਤੀਵਿਧੀਆਂ ਦੀ ਸ਼ਲਾਘਾ ਕਰਦਿਆਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੀ ਵੰਡੀਆਂ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਭਲਾਈਪੁਰ ਤੇ ਸ: ਸੰਧੂ ਨੇ ਦੱਸਿਆ ਕਿ ਟਰੱਸਟ ਵਲੋਂ ਹਰ ਮਹੀਨੇ ਲੋੜਵੰਦ ਪਰਿਵਾਰਾਂ ਦੇ ਘਰਾਂ ਤੱਕ ਪਹੁੰਚ ਕਰਕੇ ਮੁਫ਼ਤ ਰਾਸ਼ਨ ਮੁਹੱਈਆ ਕਰਵਾਇਆ ਜਾਂਦਾ ਹੈ । ਉਨ੍ਹਾਂ ਕਿਹਾ ਕਿ ਇਹ ਸੇਵਾ ਪਿਛਲੇ ਕਈ ਸਾਲਾਂ ਤੋਂ ਨਿਰੰਤਰ ਜਾਰੀ ਹੈ ਅਤੇ ਗੁਰੂ ਸਾਹਿਬਾਨ ਦੀ ਕਿਰਪਾ ਸਦਕਾ ਬਿਨਾਂ ਕਿਸੇ ਵਿਅਕਤੀ ਤੋਂ ਕੋਈ ਆਰਥਿਕ ਸਹਾਇਤਾ ਜਾਂ ਉਗਰਾਹੀ ਲਏ ਆਪਣੇ ਪੱਧਰ ’ਤੇ ਨਿਭਾਈ ਜਾ ਰਹੀ ਹੈ । ਇਸ ਮੌਕੇ ਜਗਦੀਪ ਸਿੰਘ ਮਾਨ ਪੀ. ਏ., ਹਰਜਿੰਦਰ ਸਿੰਘ ਕਲੇਰ, ਡਾ: ਰਾਜ ਕੁਮਾਰ, ਡਾ. ਬਿੱਲਾ, ਜਗਤਾਰ ਸਿੰਘ, ਬਲਵਿੰਦਰ ਸਿੰਘ, ਪ੍ਰਭਜੀਤ ਸਿੰਘ ਫੌਜੀ, ਤਰਸੇਮ ਸਿੰਘ ਫੌਜੀ, ਸੁਖਦੇਵ ਸਿੰਘ ਫੌਜੀ, ਗੁਰਜਿੰਦਰ ਸਿੰਘ ਫੌਜੀ, ਮਨਜੀਤ ਧਾਮੀ, ਰਣਜੀਤ ਸਿੰਘ ਫੌਜੀ, ਬਿੰਦ ਫੌਜੀ, ਐਡਵੋਕੇਟ ਪਰਵੀਨ ਪਾਲ ਸਿੰਘ, ਕਰਨਦੀਪ ਸਿੰਘ ਸੰਧੂ, ਦਿਆਲ ਸਿੰਘ, ਹਰਪਾਲ ਸਿੰਘ ਕੋਚ, ਮਲਕੀਤ ਸਿੰਘ ਕੋਚ, ਐੱਸ.ਪੀ ਟੈਂਟ ਹਾਊਸ, ਗਿੱਲ ਸਟੂਡੀਓ, ਜਾਦੀ, ਗੋਰਾ ਕੋਚ, ਭਾਲਾ ਕੋਚ, ਮੀਤਾ ਕੋਚ, ਬਾਊ ਕੋਚ, ਲਵ ਸੰਧੂ, ਰਾਹੁਲ ਸੰਧੂ, ਸੁੰਨੀ ਸੰਧੂ, ਤਰੁਣ ਸੰਧੂ, ਸਿਡ ਖਿਲਚੀਆਂ ਆਦਿ ਹਾਜ਼ਰ ਸਨ ।
ਗੁਰੂ ਤੇਗ ਬਹਾਦਰ ਆਸਰਾ ਸੇਵਾ ਟਰੱਸਟ ਖਿਲਚੀਆਂ ਨੇ ਮੁਫ਼ਤ ਰਾਸ਼ਨ ਵੰਡਿਆ
ਅਜੀਤ ਡੈਸਕ
07-07-2026