ਜੇਠੂਵਾਲ, 7 ਜੁਲਾਈ (ਮਿੱਤਰਪਾਲ ਰੰਧਾਵਾ)-ਆਮ ਆਦਮੀ ਪਾਰਟੀ ਐੱਸ. ਸੀ. ਵਿੰਗ ਹਲਕਾ ਮਜੀਠਾ ਦੇ ਪ੍ਰਧਾਨ ਰਾਜ ਕੁਮਾਰ ਲੁੱਧੜ ਵਲੋਂ ਮਿਸ਼ਨ 2027 ਨੂੰ ਮੱਦੇਨਜ਼ਰ ਰੱਖਦਿਆਂ ਆਮ ਆਦਮੀ ਪਾਰਟੀ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਦੇ ਹੱਕ ’ਚ ਆਪਣੇ ਗ੍ਰਹਿ ਵਿਖੇ ਵਲੰਟੀਅਰਾਂ ਦੀ ਹੋਈ ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਸੂਬੇ ਦੇ ਹਰ ਹਲਕੇ ਵਿਚ ਕਰਵਾਏ ਜਾ ਰਹੇ ਵਿਕਾਸ ਤੇ ਲੋਕ ਭਲਾਈ ਦੇ ਕੰਮਾਂ ਅਤੇ ਹਰ ਵਰਗ ਨਾਲ ਸੰਬੰਧਿਤ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸੁੱਖ ਸਹੂਲਤਾਂ ਦੀ ਬਦੌਲਤ 2027 ‘ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਮੁੜ ‘ਆਪ’ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਸਰਕਾਰ ਸਿੱਖਿਆ, ਸਿਹਤ, ਬਿਜਲੀ ਦੀ ਸਹੂਲਤ, ਰੋਜ਼ਗਾਰ ਅਤੇ ਭ੍ਰਿਸ਼ਟਾਚਾਰ ਖ਼ਿਲਾਫ਼ ਪ੍ਰਭਾਵਸ਼ਾਲੀ ਕਦਮ ਚੁੱਕ ਰਹੀ ਜਿਨ੍ਹਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚ ਰਿਹਾ ਹੈ। ਮੀਟਿੰਗ ਵਿਚ ਡਾ. ਰਾਕੇਸ਼ ਕੁਮਾਰ ਸ਼ਰਮਾ, ਜਸਪ੍ਰੀਤ ਸਿੰਘ ਭੱਟੀ, ਪੰਚ ਕਲਭੂਸ਼ਣ ਸ਼ਰਮਾ, ਗੁਰਪ੍ਰੀਤ ਗੋਲਾ, ਸਾਗਰ ਸਿੰਘ, ਨਰੇਸ਼ ਕੁਮਾਰ ਬਟਵਾਲ, ਗੋਲਾ ਬਟਵਾਲ ਸਮੇਤ ਹੋਰ ਆਪ ਵਲੰਟੀਅਰ ਸ਼ਾਮਿਲ ਸਨ।
ਲੋਕ ਭਲਾਈ ਸਹੂਲਤਾਂ ਦੀ ਬਦੌਲਤ 2027 ’ਚ ਮੁੜ ਬਣੇਗੀ ‘ਆਪ’ ਸਰਕਾਰ-ਲੁੱਧੜ
ਅਜੀਤ ਡੈਸਕ
08-07-2026