ਕਰਵਾ ਚੌਥ ’ਤੇ ਸੁਹਾਗਣਾਂ ਵਲੋਂ ਮੰਦਰਾਂ ਵਿਚ ਕੀਤੀ ਪੂਜਾ
ਬਿਆਸ, 29 ਅਕਤੂਬਰ (ਨਰਿੰਦਰ ਸਿੰਘ)-ਕਰਵਾ ਚੌਥ ਦੇ ਦਿਨ ਸੁਹਾਗਣਾਂ ਵਲੋਂ ਆਪਣੇ ਸੁਹਾਗ ਦੀਆਂ ਲੰਮੀਆਂ ਉਮਰਾਂ ਲਈ ਬਿਆਸ ਮੰਦਰ ਵਿਚ ਪੂਜਾ ਕੀਤੀ ਗਈ। ਸੱਜੀਆਂ ਧੱਜੀਆਂ ਨਵ ਵਿਆਹੀਆਂ ਸੁਹਾਗਣਾਂ ਵਲੋਂ ਬੜੇ ਹੀ ਉਤਸ਼ਾਹਿਤ ਤਰੀਕੇ ਨਾਲ ਰੀਤੀ ਰਿਵਾਜ ਅਨੁਸਾਰ ਪੁਜਾਰੀ ਦੇ ਪੂਜਾ ਕਰਨ ਦੇ ਨਾਲ ਥਾਲੀਆਂ ਦਾ ਵਟਾਂਦਰਾ ਕੀਤਾ ਗਿਆ।
ਅਜੀਤ ਡੈਸਕ
30-10-2026