ਬੋਸਟਨ ਇੰਟਰਨੈਸ਼ਨਲ ਸਕੂਲ ਮਹਿਮੂਆਣਾ ਦੇ ਪ੍ਰਿੰਸੀਪਲ ਰੱਖਣਪ੍ਰੀਤ ਕੌਰ ਦੀ ਫ਼ੈਪ ਐਵਾਰਡ 2026 ਲਈ ਚੋਣ
ਸਾਦਿਕ, 22 ਨਵੰਬਰ (ਗੁਰਭੇਜ ਸਿੰਘ ਚੌਹਾਨ)-ਬੋਸਟਨ ਇੰਟਰਨੈਸ਼ਨਲ ਸਕੂਲ ਮਹਿਮੂਆਣਾ ਦੀ ਪ੍ਰਿੰਸੀਪਲ ਰੱਖਣਪ੍ਰੀਤ ਕੌਰ ਦੀ ਫ਼ੈਪ ਐਵਾਰਡ 2026 ਲਈ ਚੋਣ ਹੋਈ ਹੈ। ਇਹ ਐਵਾਰਡ ਸਮਾਰੋਹ ਹਰ ਸਾਲ ਫ਼ੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਆਫ਼ ਪੰਜਾਬ ਦੁਆਰਾ ਕਰਵਾਇਆ ਜਾਂਦਾ ਹੈ।
ਸਾਦਿਕ, 22 ਨਵੰਬਰ (ਗੁਰਭੇਜ ਸਿੰਘ ਚੌਹਾਨ)-ਬੋਸਟਨ ਇੰਟਰਨੈਸ਼ਨਲ ਸਕੂਲ ਮਹਿਮੂਆਣਾ ਦੀ ਪ੍ਰਿੰਸੀਪਲ ਰੱਖਣਪ੍ਰੀਤ ਕੌਰ ਦੀ ਫ਼ੈਪ ਐਵਾਰਡ 2026 ਲਈ ਚੋਣ ਹੋਈ ਹੈ। ਇਹ ਐਵਾਰਡ ਸਮਾਰੋਹ ਹਰ ਸਾਲ ਫ਼ੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਆਫ਼ ਪੰਜਾਬ ਦੁਆਰਾ ਕਰਵਾਇਆ ਜਾਂਦਾ ਹੈ। ਜਿਸ ਵਿਚ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇਸ ਐਵਾਰਡ ਲਈ ਚੁਣਿਆ ਜਾਂਦਾ ਹੈ। ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਬੋਸਟਨ ਇੰਟਰਨੈਸ਼ਨਲ ਸਕੂਲ ਮਹਿਮੂਆਣਾ ਵਿਖੇ ਵਧੀਆ ਸੇਵਾਵਾਂ ਨਿਭਾ ਰਹੇ ਪਿ੍ੰਸੀਪਲ ਰੱਖਣਪ੍ਰੀਤ ਕੌਰ ਨੂੰ ਇਸ ਐਵਾਰਡ ਲਈ ਚੁਣਿਆ ਗਿਆ ਹੈ। ਇਹ ਫੈਪ ਨੈਸ਼ਨਲ ਐਵਾਰਡ ਮਿਤੀ 28 ਨਵੰਬਰ ਦਿਨ ਸ਼ਨੀਵਾਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਵਿਖੇ ਹੋ ਰਿਹਾ ਹੈ। ਜਿਸ ਵਿਚ ਪਿ੍ੰਸੀਪਲ ਰੱਖਣਪ੍ਰੀਤ ਕੌਰ ਨੂੰ ਨੈਸ਼ਨਲ ਐਵਾਰਡ ਦੇ ਕੇ ਨਿਵਾਜਿਆ ਜਾਵੇਗਾ। ਇਸ ਮੌਕੇ ਪ੍ਰਿੰਸੀਪਲ ਰੱਖਣਪ੍ਰੀਤ ਕੌਰ ਨੇ ਫੈਪ ਐਵਾਰਡ ਦੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਧੂਰੀ ਵਲੋਂ ਚੁਣੇ ਜਾਣ ’ਤੇ ਸੂਬਾ ਪ੍ਰਧਾਨ ਧੂਰੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ ਹੈ।