22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਬਰਗਾੜੀ ਵਿਖੇ ਦੋ ਰੋਜ਼ਾ ਬਲਾਕ ਪੱਧਰੀ ਵਿਸ਼ਾ ਮੇਲਾ ਕਰਵਾਇਆ

ਬਰਗਾੜੀ , 22 ਨਵੰਬਰ ( ਲਖਵਿੰਦਰ ਸ਼ਰਮਾ , ਸੁਖਰਾਜ ਸਿੰਘ ਗੋਂਦਾਰਾ )- ਪੀ . ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਵਿਖੇ ਦੋ ਰੋਜ਼ਾ ਵਿਸ਼ਾ ਮੇਲਾ ਲਗਾਇਆ ਗਿਆ , ਜਿਸ ਵਿਚ ਪਹਿਲੇ ਦਿਨ ਮਿਡਲ ਸਕੂਲਾਂ ਅਤੇ ਦੂਸਰੇ ਦਿਨ ਸੈਕੰਡਰੀ ਸਕੂਲਾਂ ਦੇ ਵੱਖ - ਵੱਖ ਵਿਸ਼ਿਆਂ ਦੇ ਮੁਕਾਬਲੇ ਕਰਵਾਏ ਗਏ ।

Ad Position 21
No active advertisement
ਅਜੀਤ ਡੈਸਕ 23-11-2026
ਬਰਗਾੜੀ , 22 ਨਵੰਬਰ ( ਲਖਵਿੰਦਰ ਸ਼ਰਮਾ , ਸੁਖਰਾਜ ਸਿੰਘ ਗੋਂਦਾਰਾ )- ਪੀ . ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਵਿਖੇ ਦੋ ਰੋਜ਼ਾ ਵਿਸ਼ਾ ਮੇਲਾ ਲਗਾਇਆ ਗਿਆ , ਜਿਸ ਵਿਚ ਪਹਿਲੇ ਦਿਨ ਮਿਡਲ ਸਕੂਲਾਂ ਅਤੇ ਦੂਸਰੇ ਦਿਨ ਸੈਕੰਡਰੀ ਸਕੂਲਾਂ ਦੇ ਵੱਖ - ਵੱਖ ਵਿਸ਼ਿਆਂ ਦੇ ਮੁਕਾਬਲੇ ਕਰਵਾਏ ਗਏ । ਪਹਿਲੇ ਦਿਨ ਦਾ ਉਦਘਾਟਨ ਸਕੂਲ ਇੰਚਾਰਜ ਅਜੀਤਪ੍ਰੀਤ ਕੌਰ ਨੇ ਕੀਤਾ । ਜਦੋਂ ਕਿ ਦੂਸਰੇ ਦਿਨ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਜਨਾ ਕੌਂਸਲ ਨੇ ਕੀਤਾ । ਇਨ੍ਹਾਂ ਮੁਕਾਬਲਿਆਂ ਵਿਚ ਕਰੀਬ 18 ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ ਅਤੇ ਵੱਖ - ਵੱਖ ਵਿਸ਼ਿਆਂ ਦੇ ਛੇ ਮੁਕਾਬਲਿਆਂ ਵਿਚੋਂ ਪੰਜ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਦੇ ਬੱਚਿਆਂ ਨੇ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕੀਤੀਆਂ । ਜੇਤੂ ਬੱਚਿਆਂ ਨੂੰ ਇਨਾਮਾਂ ਦੀ ਵੰਡ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਜਨਾ ਕੌਸ਼ਲ , ਨਵਦੀਪ ਸ਼ਰਮਾ , ਨੋਡਲ ਅਫ਼ਸਰ ਬਲਵਿੰਦਰ ਸਿੰਘ , ਗੁਰਪ੍ਰੀਤ ਰੁਪਰਾ , ਸਕੂਲ ਮੁਖੀ ਅਜੀਤਪ੍ਰੀਤ ਕੌਰ ਵਲੋਂ ਕੀਤੀ ਗਈ । ਜੱਜ ਸਾਹਿਬਾਨ ਦੀ ਭੂਮਿਕਾ ਲਲਿਤ ਸ਼ਰਮਾ ਸ਼ੇਰ ਸਿੰਘ ਵਾਲਾ , ਪਰਮਿੰਦਰ ਸਿੰਘ ਮਾਨੀ ਸਿੰਘ ਵਾਲਾ , ਵਿਜੇ ਕੁਮਾਰ ਕੋਠੇ ਥੇਹ ਨੇ ਨਿਭਾਈ । ਇਸ ਮੌਕੇ ਨੋਡਲ ਇੰਚਾਰਜ ਗੁਰਪ੍ਰੀਤ ਸਿੰਘ , ਸੁਰਿੰਦਰ ਸਿੰਘ , ਮੀਡੀਆ ਇੰਚਾਰਜ ਜਸਵੰਤ ਸਿੰਘ , ਸਤਿੰਦਰ ਕੌਰ , ਸਮੂਹ ਸਟਾਫ਼ , ਬੱਚੇ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸਿਵਲ ਸਰਜਨ ਡਾ. ਲਖਬੀਰ ਕੌਰ ਸਿੱਧੂ ਵਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਅਗਲੀ ਖ਼ਬਰ ਬੋਸਟਨ ਇੰਟਰਨੈਸ਼ਨਲ ਸਕੂਲ ਮਹਿਮੂਆਣਾ ਦੇ ਪ੍ਰਿੰਸੀਪਲ ਰੱਖਣਪ੍ਰੀਤ ਕੌਰ ਦੀ ਫ਼ੈਪ ਐਵਾਰਡ 2026 ਲਈ ਚੋਣ
Ad Position 24