18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸੰਵਾਦ ਗਰੁੱਪ ਵੱਲੋਂ ਕੀਤੇ ਗਏ ਉਪਰਾਲੇ ਨੂੰ ਪਿਆ ਬੂਰ

Ad Position 21
No active advertisement
ਅਜੀਤ ਡੈਸਕ 25-01-2026
ਨਾਭਾ, 24 ਜਨਵਰੀ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਦੇ ਰੋਹਟੀ ਪੁਲ ਤੋਂ ਲੈ ਕੇ ਬੌੜਾਂ ਗੇਟ ਚੌਂਕ ਤੱਕ ਬਾਈਪਾਸ ਸੜਕੀ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਲਗਾਤਾਰ ਸ਼ਹਿਰ ਸੰਵਾਦ ਗਰੁੱਪ ਦੇ ਨਾਲ ਨਾਲ ਸਮਾਜਿਕ ਸੰਸਥਾਵਾਂ ਅਤੇ ਚਿੰਤਕ ਬਾਈਪਾਸ ਸੜਕ 'ਤੇ ਸਪੀਡ ਬ੍ਰੇਕਰ ਬਣਾਉਣ ਅਤੇ ਬੋਰਡ ਲਗਾਉਣ ਦੀ ਮੰਗ ਕਰਦੇ ਆ ਰਹੇ ਸਨ, ਤਾਂ ਜੋ ਵਾਹਨਾਂ ਦੀ ਸਪੀਡ ਨੂੰ ਕਾਬੂ ਕੀਤਾ ਜਾ ਸਕੇ | ਸੰਵਾਦ ਗਰੁੱਪ ਵਲੋਂ ਪਿਛਲੇ ਲੰਮੇ ਸਮੇਂ ਉਠਾਈ ਜਾ ਰਹੀ ਮੰਗ ਨੂੰ ਉਸ ਸਮੇਂ ਬੂਰ ਪਿਆ ਜਦੋਂ ਪ੍ਰਸ਼ਾਸਨ ਨੇ ਹਰਕਤ 'ਚ ਆਉਂਦਿਆਂ ਬਾਈਪਾਸ ਸੜਕ 'ਤੇ ਸਪੀਡ ਬ੍ਰੇਕਰ ਬਣਾਉਣੇ ਸ਼ੁਰੂ ਕੀਤੇ ਗਏ | ਸੰਵਾਦ ਗਰੁੱਪ ਦੇ ਸੰਯੋਜਕ ਰਾਜੇਸ਼ ਢੀਂਗਰਾ ਅਤੇ ਹਲਕਾ ਨਾਭਾ ਦੀ ਆਵਾਜ਼ ਦੇ ਸੰਚਾਲਕ ਜਗਦੀਸ ਬੱਤਾ ਨੇ ਦੱਸਿਆ ਕਿ ਇਨ੍ਹਾਂ ਸਪੀਡ ਬ੍ਰੇਕਰਾਂ ਦੇ ਬਣਨ ਨਾਲ ਬਾਈਪਾਸ ਸੜਕ 'ਤੇ ਹੋਣ ਵਾਲੇ ਹਾਦਸਿਆਂ ਨੂੰ ਠੱਲ੍ਹ ਪਵੇਗੀ, ਕਿਉਂਕਿ ਇਸ ਨਾਲ ਸੜਕ 'ਤੇ ਚੱਲਣ ਵਾਲੀਆਂ ਗੱਡੀਆਂ ਦੀ ਸਪੀਡ ਬ੍ਰੇਕਰ ਕਰ ਕੇ ਰਫ਼ਤਾਰ ਘੱਟ ਹੋ ਜਾਵੇਗੀ ਜਿਸ ਨਾਲ ਹਾਦਸਿਆਂ ਤੋਂ ਬਚਿਆ ਜਾ ਸਕੇਗਾ | ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਉਹ ਮੰਗ ਕਰਦੇ ਹਨ ਕਿ ਪ੍ਰਸ਼ਾਸਨ ਇਸ ਬਾਈਪਾਸ ਸੜਕ 'ਤੇ ਸਪੀਡ ਲਿਮਿਟ ਦੇ ਬੋਰਡ ਵੀ ਲਗਵਾਏ ਤਾਂ ਜੋ ਵਾਹਨ ਚਾਲਕ ਸਪੀਡ ਲਿਮਿਟ ਅੰਦਰ ਹੀ ਆਪਣਾ ਵਾਹਨ ਚਲਾ ਸਕਣ | ਰਾਜੇਸ਼ ਢੀਂਗਰਾ ਅਤੇ ਜਗਦੀਸ਼ ਚੰਦਰ ਬੱਤਾ ਨੇ ਕਿਹਾ ਕਿ ਪਿਛਲੇ ਮਹੀਨਿਆਂ ਦੌਰਾਨ ਕਈ ਵੱਡੇ ਹਾਦਸੇ ਇਸ ਬਾਈਪਾਸ ਸੜਕ 'ਤੇ ਵਾਪਰੇ ਹਨ, ਜਿਸ ਨਾਲ ਕਈ ਲੋਕਾਂ ਨੂੰ ਆਪਣੀ ਜਾਨ ਵੀ ਗੁਆਉਣੀ ਪਈ ਹੈ | ਉਨ੍ਹਾਂ ਕਿਹਾ ਕਿ ਇਸ ਸੜਕ ਨੂੰ ਖ਼ੂਨੀ ਸੜਕ ਦੇ ਨਾਮ ਨਾਲ ਜਾਣਿਆ ਜਾਣ ਲੱਗਾ ਸੀ ਪ੍ਰੰਤੂ ਸ਼ਹਿਰ ਦੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਪ੍ਰਸ਼ਾਸਨ ਹਰਕਤ 'ਚ ਆਇਆ ਹੈ ਤੇ ਬਾਈਪਾਸ ਸੜਕ 'ਤੇ ਕਈ ਸਪੀਡ ਬ੍ਰੇਕਰ ਬਣਨੇ ਸ਼ੁਰੂ ਹੋ ਗਏ ਹਨ | ਉਨ੍ਹਾਂ ਵਾਹਨ ਚਾਲਕਾਂ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਵਾਹਨ ਧਿਆਨ ਨਾਲ ਚਲਾਉਣ ਦੇ ਨਾਲ ਨਾਲ ਸਪੀਡ ਲਿਮਿਟ ਦਾ ਖ਼ਾਸ ਧਿਆਨ ਰੱਖਣ ਤਾਂ ਜੋ ਭਵਿੱਖ 'ਚ ਹੋਰ ਕੋਈ ਵੱਡਾ ਹਾਦਸਾ ਨਾ ਵਾਪਰੇ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਰਾਮ ਮੰਦਰ ਅਤੇ ਪ੍ਰਾਣ ਪ੍ਰਤਿਸ਼ਠਾ ਦੇ ਦੋ ਸਾਲ ਪੂਰੇ ਹੋਣ 'ਤੇ ਪੂਰੇ ਭਾਰਤੀਆਂ 'ਚ ਖ਼ੁਸ਼ੀ ਦੀ ਲਹਿਰ-ਧੀਰਜ ਚਲਾਣਾ... ਅਗਲੀ ਖ਼ਬਰ ਚਿਤਕਾਰਾ ਯੂਨੀਵਰਸਿਟੀ ਤੇ ਅਮਰੀਕਾ ਦੀ ਯੂਨੀਵਰਸਿਟੀ ਆਫ ਮੇਰੀਲੈਂਡ ਵਲੋਂ ਸੈਕਟਰ-17 ਦੇ ਪੁਨਰਵਿਕਾਸ 'ਤੇ ਵਿੰਟਰ ਸਕੂਲ ਪ੍...
Ad Position 24