ਦੇਵੀਗੜ੍ਹ, 20 ਫਰਵਰੀ (ਰਾਜਿੰਦਰ ਸਿੰਘ ਮੌਜੀ)-ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਗੁਥਮੁੜਾ ਨੇੜੇ ਦੇਵੀਗੜ੍ਹ ਵਿਖੇ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਰਚਨਾਤਮਕਤਾ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ 'ਨੋ ਫਾਇਰ ਕੁਕਿੰਗ ਮੁਕਾਬਲਾ ਕਰਵਾਇਆ ਗਿਆ | ਜਿਸ ਦਾ ਮੁੱਖ ਮਕਸਦ ਬੱਚਿਆਂ ਵਿਚ ਆਤਮ-ਵਿਸ਼ਵਾਸ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਪ੍ਰਤੀ ਜਾਗਰੂਕ ਕਰਨਾ ਸੀ | ਮੁਕਾਬਲੇ ਦੌਰਾਨ ਛੋਟੇ-ਛੋਟੇ ਬੱਚਿਆਂ ਨੇ ਆਪਣੀ ਕਲਪਨਾ ਸ਼ਕਤੀ ਦਾ ਪ੍ਰਦਰਸ਼ਨ ਕਰਦਿਆਂ ਬਿਨਾਂ ਅੱਗ ਦੀ ਵਰਤੋਂ ਕੀਤੇ ਕਈ ਤਰ੍ਹਾਂ ਦੇ ਸੁਆਦੀ ਪਕਵਾਨ ਤਿਆਰ ਕੀਤੇ | ਬੱਚਿਆਂ ਵਲੋਂ ਤਿਆਰ ਕੀਤੇ ਗਏ ਸਲਾਦ, ਸੈਂਡਵਿਜ, ਫਰੂਟ ਕ੍ਰੀਮ ਅਤੇ ਚਟਪਟੀ ਭੇਲਪੂਰੀ ਨੇ ਦੇਖਣ ਵਾਲਿਆਂ ਨੂੰ ਹੈਰਾਨ ਕਰ ਦਿੱਤਾ | ਹਰ ਚੀਜ਼ ਨਾ ਸਿਰਫ਼ ਦੇਖਣ ਵਿੱਚ ਸੁੰਦਰ ਸੀ, ਸਗੋਂ ਪੌਸ਼ਟਿਕਤਾ ਨਾਲ ਵੀ ਭਰਪੂਰ ਸੀ | ਮੁਕਾਬਲੇ ਵਿਚ ਵੱਖ-ਵੱਖ ਜਮਾਤਾਂ ਦੇ ਜੇਤੂ ਵਿਦਿਆਰਥੀਆਂ ਜਿਨ੍ਹਾਂ ਵਿਚ ਪਹਿਲੀ ਜਮਾਤ ਦੀ ਗੁਰਸਿਫਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ,ਗੁਰਸਹਿਜ ਕੌਰ ਨੇ ਦੂਜਾ ਅਤੇ ਬਾਣੀ ਨੇ ਤੀਜਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਦੂਜੀ ਜਮਾਤ ਦੀ ਸਹਿਜਦੀਪ, ਰਹਿਮਤ ਜੋਤ, ਅਤੇ ਸਹਿਜਦੀਪ ਸਿੰਘ ਨੇ ਪਹਿਲਾ ਸਥਾਨ, ਏਕਮਵੀਰ ਸਿੰਘ, ਸਹਿਜਪ੍ਰੀਤ ਕੌਰ, ਗੁਰਸਿਦਕ ਨੇ ਦੂਜਾ ਸਥਾਨ ਅਤੇ ਰਿਹਾਨਦੀਪ ਸਿੰਘ, ਗੁਰਫਤਿਹ ਗਿੱਲ ਅਤੇ ਅਵੀਨੂਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ | ਤੀਜੀ ਜਮਾਤ ਵਿਚੋਂ ਕਿਮਰਨਜੋਤ ਨੇ ਪਹਿਲਾ ਸਥਾਨ ਜਪਨੀਤ ਕੌਰ ਨੇ ਦੂਜਾ ਸਥਾਨ ਅਤੇ ਗੁਰਸ਼ੀਰਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਚੌਥੀ ਜਮਾਤ ਵਿਚੋਂ ਕਿੰਜਲ ਅਤੇ ਮਨਸੀਰਤ ਕੌਰ ਨੇ ਪਹਿਲਾ ਸਥਾਨ ਸੀਰਤ ਅਤੇ ਕਵਲੀਨ ਕੌਰ ਨੇ ਦੂਜਾ ਅਤੇ ਨਵਜੋਤ ਸਿੰਘ ਅਤੇ ਅੰਸ਼ਵੀਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਪੰਜਵੀਂ ਜਮਾਤ ਚੋਂ ਇਸ਼ਮੀਤ ਕੌਰ ਅਤੇ ਜੀਵਿਕਾ ਸ਼ਰਮਾ ਨੇ ਪਹਿਲਾ ਸਥਾਨ,ਪ੍ਰਭਨੂਰ ਕੌਰ ਅਤੇ ਹਰਕੀਰਤ ਕੌਰ ਨੇ ਦੂਜਾ ਅਤੇ ਮਨਸੀਰਤ ਕੌਰ ਤੇ ਬਿਸਮਨਪ੍ਰੀਤ ਨੇ ਤੀਜਾ ਸਥਾਨ ਹਾਸਲ ਕੀਤਾ | ਅਖੀਰ ਵਿਚ ਜੇਤੂ ਵਿਦਿਆਰਥੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਦੇ ਨਿਰਦੇਸ਼ਕ ਭੁਪਿੰਦਰ ਸਿੰਘ, ਪ੍ਰਧਾਨ ਰਵਿੰਦਰ ਕੌਰ, ਪਿ੍ੰਸੀਪਲ ਮਮਤਾ ਮੱਕੜ, ਅਤੇ ਅਕਾਦਮਿਕ ਡਾਇਰੈਕਟਰ ਸ੍ਰੀਮਤੀ ਤੇਜਿੰਦਰ ਕੌਰ ਵਾਲੀਆ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਸਕੂਲ ਪ੍ਰਬੰਧਕਾਂ ਨੇ ਸਮੂਹ ਅਧਿਆਪਕਾਂ ਅਤੇ ਬੱਚਿਆਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ, ਜਿਸ ਨਾਲ ਉਨ੍ਹਾਂ ਵਿਚ ਕੁਝ ਨਵਾਂ ਕਰਨ ਦੀ ਚਾਹਤ ਪੈਦਾ ਹੁੰਦੀ ਹੈ |