15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਲੋੜਵੰਦਾਂ ਦੀ ਮਦਦ ਕਰਨ ਵਾਲੇ ਸੁਲਤਾਨਪੁਰ ਲੋਧੀ ਦੇ ਮਹਾਂਪੁਰਸ਼ਾਂ ਦਾ ਕੀਤਾ ਗਿਆ ਸਨਮਾਨ

Ad Position 21
No active advertisement
ਅਜੀਤ ਡੈਸਕ 21-02-2026
ਨਾਭਾ, 20 ਫਰਵਰੀ (ਜਗਨਾਰ ਸਿੰਘ ਦੁਲੱਦੀ)-ਨੇੜਲੇ ਪਿੰਡ ਢੀਗੀ ਸਥਿਤ ਗੁਰਦੁਆਰਾ ਕਰਮਸਰ ਸਾਹਿਬ ਵਿਖੇ ਚੱਲ ਰਹੇ ਸੰਤ ਬਾਬਾ ਕਰਮ ਸਿੰਘ ਰਾੜਾ ਸਾਹਿਬ ਭੀਖੀ ਵਾਲਿਆਂ ਦੀ ਯਾਦ ਨੂੰ ਸਮਰਪਿਤ ਅਤੇ ਵਿਰਸਾ ਸੰਭਾਲ ਚੇਤਨਾ ਸਮਾਗਮ ਦੌਰਾਨ ਲੋੜਵੰਦਾਂ ਦੀ ਮਦਦ ਕਰਨ ਵਾਲੇ ਤੇ ਬੇ-ਜ਼ੁਬਾਨਾਂ ਦੇ ਮਦਦਗਾਰ ਸੰਤ ਬਾਬਾ ਅਜੀਤ ਸਿੰਘ ਸੁਲਤਾਨਪੁਰ ਲੋਧੀਵਾਲੇ ਵਿਸ਼ੇਸ਼ ਤੌਰ 'ਤੇ ਪਹੁੰਚੇ | ਸਮਾਗਮ ਦੌਰਾਨ ਸੰਤ ਬਾਬਾ ਰਣਜੀਤ ਸਿੰਘ ਢੀਗੀ ਵਾਲਿਆਂ ਵੱਲੋਂ ਸੰਤ ਬਾਬਾ ਅਜੀਤ ਸਿੰਘ ਸੁਲਤਾਨਪੁਰ ਲੋਧੀ ਵਾਲਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ | ਸੰਤ ਬਾਬਾ ਅਜੀਤ ਸਿੰਘ ਸੁਲਤਾਨਪੁਰ ਲੋਧੀ ਵਾਲਿਆਂ ਵਲੋਂ ਸੰਤ ਬਾਬਾ ਰਣਜੀਤ ਸਿੰਘ ਢੀਗੀ ਵਾਲਿਆਂ ਵਲੋਂ ਕੀਤੇ ਜਾ ਰਹੇ ਧਾਰਮਿਕ ਕਾਰਜਾਂ ਦੀ ਪ੍ਰਸੰਸਾ ਕੀਤੀ ਗਈ | ਇਸ ਮੌਕੇ ਬਾਬਾ ਜਗਜੀਤ ਸਿੰਘ ਕੁਕਰਾਲਾ, ਬਾਬਾ ਸੁਰਿੰਦਰ ਸਿੰਘ ਮਲਕੋ, ਬਾਬਾ ਲਖਬੀਰ ਸਿੰਘ ਕਮੇਲੀ, ਭਾਈ ਜਗਦੀਪ ਸਿੰਘ, ਭਾਈ ਹਰਜੋਤ ਸਿੰਘ ਅਤੇ ਹੋਰ ਪ੍ਰਬੰਧਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 15 ਗ੍ਰਾਮ ਹੈਰੋਇਨ ਸਮੇਤ ਦੋ ਮੋਟਰਸਾਈਕਲ ਸਵਾਰ ਗਿ੍ਫ਼ਤਾਰ ਅਗਲੀ ਖ਼ਬਰ ਮਾਤਾ ਗੁਜਰੀ ਸਕੂਲ ਵਿਖੇ 'ਨੋ ਫਾਇਰ ਕੁਕਿੰਗ ਮੁਕਾਬਲਾ' ਕਰਵਾਇਆ
Ad Position 24