25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਫਾਟਕ ਬੰਦ ਰਹਿਣ ਕਾਰਨ ਦੋਹਰੀ ਰੇਲਵੇ ਲਾਈਨ ਸਹੂਲਤ ਦੀ ਥਾਂ ਬਣੀ ਸਮੱਸਿਆ <br/>

Ad Position 21
No active advertisement
ਬੰਦ ਹੋਏ 24 ਨੰਬਰ ਫਾਟਕ 'ਤੇ ਆਵਾਜਾਈ ਦੀਆਂ ਲੱਗੀਆਂ ਲੰਮੀਆਂ ਲਾਈਨਾਂ | ਅਜੀਤ ਤਸਵੀਰ <br/> 07-03-2026
ਗੁਰਪ੍ਰੀਤ ਸਿੰਘ ਚੱਠਾ
ਪਟਿਆਲਾ, 6 ਮਾਰਚ-ਰਾਜਪੁਰਾ ਤੋਂ ਬਠਿੰਡਾ ਦੋਹਰੀ ਰੇਲਵੇ ਪਟੜੀ ਹੋਣ ਨਾਲ ਜੋ ਖ਼ੁਸ਼ੀ ਲੋਕਾਂ ਨੂੰ ਹੋਈ ਸੀ ਉਹ ਹੁਣ ਇਸ ਪਟੜੀ 'ਤੇ ਰੇਲਾਂ ਦੇ ਕਾਫ਼ਲੇ ਵਧਣ ਕਾਰਨ ਘੰਟਿਆਂਬੱਧੀ ਬੰਦ ਰਹਿੰਦੇ 23 ਤੇ 24 ਨੰਬਰ ਫਾਟਕ ਲੋਕਾਂ ਲਈ ਸਿਰਦਰਦੀ ਬਣ ਗਏ ਹਨ | ਲੰਮਾ ਸਮਾਂ ਸਵੇਰੇ ਤੇ ਸ਼ਾਮ ਬੰਦ ਰਹਿੰਦੇ ਇਨ੍ਹਾਂ ਫਾਟਕਾਂ ਕਾਰਨ ਆਵਾਜਾਈ ਦੇ ਜਾਮ ਇੰਨੇ ਲੰਮੇ ਹੁੰਦੇ ਹਨ ਕਿ ਕਈ ਵਾਰ ਇਸ ਨੂੰ ਪਾਰ ਕਰਨ ਦੀ ਉਡੀਕ ਇਕ ਘੰਟੇ ਤੱਕ ਪੁੱਜ ਜਾਂਦੀ ਹੈ | ਇਸ ਨੂੰ ਲੈ ਕੇ ਜਿੱਥੇ ਨਰਵਾਣਾ, ਪਾਤੜਾਂ, ਸਮਾਣਾ ਵਲੋਂ ਅਤੇ ਦੂਜੇ ਪਾਸੇ ਨਾਭਾ ਰੋਡ ਤੋਂ 24 ਨੰਬਰ ਫਾਟਕ ਤੋਂ ਟੱਪਣ ਵਾਲੇ ਰਾਹਗੀਰ ਦੁਖੀ ਹਨ ਉੱਥੇ ਹੀ ਇਨ੍ਹਾਂ ਦੋਹਾਂ ਫਾਟਕਾਂ ਦੇ ਆਰ-ਪਾਰ ਰਹਿੰਦੇ ਲੋਕ ਅਤੇ ਦੁਕਾਨਦਾਰ ਵੀ ਡਾਢੇ ਦੁਖੀ ਹਨ | ਇਸ ਰੇਲਵੇ ਲਾਈਨ ਨੂੰ ਦੋਹਰੀ ਕਰਵਾਉਣ ਲਈ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਅਤੇ ਹੋਰ ਲੋਕਾਂ ਦਾ ਕਾਫ਼ੀ ਲੰਮਾ ਸਮਾਂ ਜ਼ੋਰ ਲੱਗਾ ਅਤੇ ਆਖ਼ਰਕਾਰ ਦੋ ਸਾਲ ਪਹਿਲਾਂ ਇਹ ਪਟੜੀ ਦੋਹਰੀ ਹੋ ਗਈ | ਇਸ ਉਪਰੰਤ ਜਿੱਥੇ ਪਸੰਜਰ ਅਤੇ ਮਾਲ ਗੱਡੀਆਂ ਦੀ ਗਿਣਤੀ ਵਧ ਗਈ ਉੱਥੇ ਜਿਹੜੀ ਰੇਲ ਇਕਹਿਰੀ ਪਟੜੀ ਕਾਰਨ ਪਹਿਲਾਂ ਇਕ ਤਰਫ਼ ਤੋਂ ਰੋਕ ਕੇ ਰੱਖਣੀ ਪੈਂਦੀ ਸੀ ਉਹ ਵੀ ਹੁਣ ਬਿਨਾਂ ਰੋਕ ਲਗਾਤਾਰ ਚੱਲਦੀ ਹੈ, ਜਿਸ ਕਾਰਨ ਇਹ ਦੋਹੇਂ ਪਟੜੀਆਂ ਬਹੁਤ ਹੀ ਰੁੱਝੀਆਂ ਰਹਿੰਦੀਆਂ ਹਨ | ਇਸ ਕਰਕੇ ਕੁੱਝ ਸਮੇਂ ਬਾਅਦ ਰੇਲ ਜਾਂ ਰੇਲਾਂ ਗੁਜ਼ਰਨ ਲਈ ਲਗਾਤਾਰ ਇਹ ਫਾਟਕ ਬੰਦ ਕਰਨਾ ਪੈਂਦਾ ਹੈ | ਇਸ ਮੌਕੇ ਜਿੱਥੇ 23 ਨੰਬਰ ਫਾਟਕ 'ਤੇ ਸ਼ਹਿਰ ਦੀ ਆਵਾਜਾਈ ਜਿੱਥੇ ਦੋ ਭਾਗਾਂ 'ਚ ਵੰਡੀ ਜਾਂਦੀ ਹੈ ਅਤੇ ਜਾਮ 'ਚ ਫਸੀ ਰਹਿੰਦੀ ਹੈ ਉੱਥੇ 24 ਨੰਬਰ ਫਾਟਕ ਤੋਂ ਬਾਈਪਾਸ ਲੰਘਣ ਵਾਲੀ ਦੂਰ ਦੁਰਾਡੇ ਦੀ ਸੰਘਣੀ ਆਵਾਜਾਈ ਗੁਜ਼ਰਦੀ ਹੈ ਜੋ ਫਾਟਕ ਬੰਦ ਹੋਣ 'ਤੇ ਕੁੱਝ ਮਿੰਟਾਂ 'ਚ ਹੀ ਕਈ ਕਿੱਲੋਮੀਟਰ ਦੇ ਜਾਮ ਵਿਚ ਤਬਦੀਲ ਹੋ ਜਾਂਦੀ ਹੈ | ਇਸ ਸਮੱਸਿਆ ਨੂੰ ਲੈ ਕੇ ਰਾਹਗੀਰ ਅਤੇ ਸਥਾਨਕ ਲੋਕ ਲੰਮੇ ਸਮੇਂ ਤੋਂ ਇੱਥੇ ਅੰਡਰ ਜਾਂ ਓਵਰਬਿ੍ਜ ਬਣਾਉਣ ਦੀ ਮੰਗ ਕਰ ਰਹੇ ਹਨ |
ਇਸ ਸੰਬੰਧੀ ਫ਼ੋਨ 'ਤੇ ਗਲ ਕਰਦਿਆਂ ਅਧਿਕਾਰੀ ਨੇ ਕਿਹਾ ਕਿ ਰੇਲਵੇ ਵਲੋਂ ਲਗਾਤਾਰ ਇਸ ਸਮੱਸਿਆ ਦੇ ਹੱਲ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਸੂਬਾ ਅਤੇ ਸਥਾਨਕ ਪੱਧਰ 'ਤੇ ਕਈ ਸਰਕਾਰੀ ਪ੍ਰਕਿਰਿਆ ਦੇ ਨਿਯਮਾਂ ਨੂੰ ਲੈ ਕੇ ਅਧੂਰੀ ਰਹਿ ਜਾਂਦੀ ਹੈ | ਉਨ੍ਹਾਂ ਕਿਹਾ ਕਿ ਸਾਡੇ ਵਲੋਂ 24 ਨੰਬਰ ਫਾਟਕ ਦੀ ਡਰਾਇੰਗ ਅੰਡਰਬਿ੍ਜ ਬਣਾਉਣ ਨੂੰ ਲੈ ਕੇ ਪੂਰੀ ਕਰ ਲਈ ਗਈ ਹੈ ਅਤੇ ਉਮੀਦ ਹੈ ਕਿ ਜਲਦੀ ਇਹ ਕੰਮ ਪੂਰਾ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਨੇ ਪੁਰਾਣੇ ਲਾਲ ਬਾਗ਼ 'ਚ ਗਲੀ ਰੋਕ ਕੇ ਬਣਾਏ ਨਾਜਾਇਜ਼ ਥੜ੍ਹੇ ਢਾਹੇ <br/> ਅਗਲੀ ਖ਼ਬਰ ਟਿੱਪਰ ਹੇਠਾਂ ਆਉਣ ਕਾਰਨ ਵਿਅਕਤੀ ਦੀ ਮੌਤ
Ad Position 24