25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਨਗਰ ਨਿਗਮ ਨੇ ਪੁਰਾਣੇ ਲਾਲ ਬਾਗ਼ 'ਚ ਗਲੀ ਰੋਕ ਕੇ ਬਣਾਏ ਨਾਜਾਇਜ਼ ਥੜ੍ਹੇ ਢਾਹੇ <br/>

Ad Position 21
No active advertisement
ਅਜੀਤ ਡੈਸਕ 07-03-2026
ਪਟਿਆਲਾ, 6 ਮਾਰਚ (ਅ.ਸ. ਆਹਲੂਵਾਲੀਆ)-ਨਗਰ ਨਿਗਮ ਵਲੋਂ ਸ਼ਹਿਰ ਦੀਆਂ ਗਲੀਆਂ ਅਤੇ ਸੜਕਾਂ ਨੂੰ ਕਬਜ਼ਾ ਮੁਕਤ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਪੁਰਾਣੇ ਲਾਲ ਬਾਗ਼ ਇਲਾਕੇ ਵਿਚ ਵੱਡੀ ਕਾਰਵਾਈ ਕੀਤੀ ਗਈ | ਨਿਗਮ ਦੀ ਟੀਮ ਨੇ ਇਲਾਕੇ ਵਿਚ ਘਰਾਂ ਦੇ ਬਾਹਰ ਗਲੀ ਵਾਲੇ ਹਿੱਸੇ ਵਿਚ ਨਾਜਾਇਜ਼ ਤੌਰ 'ਤੇ ਬਣੇ ਹੋਏ ਪੱਕੇ ਥੜਿ੍ਹਆਂ ਨੂੰ ਮੌਕੇ 'ਤੇ ਹੀ ਢਾਹ ਦਿੱਤਾ | ਮੇਅਰ ਕੁੰਦਨ ਗੋਗੀਆ, ਕਮਿਸ਼ਨਰ ਪਰਮਜੀਤ ਸਿੰਘ ਅਤੇ ਸਕੱਤਰ ਸੁਰਜੀਤ ਸਿੰਘ ਚੀਮਾ, ਸੁਪਰਡੈਂਟ ਲੈਂਡ ਸ਼ਾਖਾ ਦਰਪਣ ਕੁਮਾਰ ਦੀ ਅਗਵਾਈ 'ਚ ਹੋਈ ਇਸ ਕਾਰਵਾਈ ਨੂੰ ਨਿਗਮ ਇੰਸਪੈਕਟਰ ਵਿਸ਼ਾਲ ਵਰਮਾ ਵਲੋਂ ਨੇਪਰੇ ਚਾੜਿ੍ਹਆ ਗਿਆ | ਓਲਡ ਲਾਲ ਬਾਗ਼ ਦੀ ਇਕ ਤੰਗ ਗਲੀ ਵਿਚ ਇਕ ਘਰ ਦੇ ਮਾਲਕ ਵਲੋਂ ਆਪਣੀ ਹੱਦ ਤੋਂ ਬਾਹਰ ਨਿਕਲ ਕੇ ਗਲੀ ਦੇ ਹਿੱਸੇ ਵਿਚ ਉੱਚੇ ਅਤੇ ਪੱਕੇ ਥੜ੍ਹੇ ਬਣਾ ਲਏ ਗਏ ਸਨ | ਇਸ ਕਾਰਨ ਗਲੀ ਵਿਚੋਂ ਲੰਘਣ ਵਾਲੇ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਇਲਾਕਾ ਨਿਵਾਸੀਆਂ ਵਲੋਂ ਇਸ ਸੰਬੰਧੀ ਨਿਗਮ ਕੋਲ ਸ਼ਿਕਾਇਤ ਵੀ ਕੀਤੀ ਗਈ ਸੀ ਕਿ ਇਨ੍ਹਾਂ ਨਜਾਇਜ਼ ਕਬਜ਼ਿਆਂ ਕਾਰਨ ਗਲੀ ਹੋਰ ਵੀ ਭੀੜੀ ਹੋ ਗਈ ਹੈ | ਇਸੇ ਤਹਿਤ ਅੱਜ ਪੁਰਾਣੇ ਲਾਲ ਬਾਗ਼ ਵਿਖੇ ਵੀ ਨਿਗਮ ਦੀ ਡਿਮੋਲਿਸਨ ਟੀਮ ਨੇ ਮੌਕੇ 'ਤੇ ਪਹੁੰਚ ਕੇ ਜੇ.ਸੀ.ਬੀ. ਅਤੇ ਮਜ਼ਦੂਰਾਂ ਦੀ ਸਹਾਇਤਾ ਨਾਲ ਗਲੀ ਵਿਚ ਬਣੇ ਇਨ੍ਹਾਂ ਥੜਿ੍ਹਆਂ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਅਤੇ ਗਲੀ ਨੂੰ ਮੁੜ ਚੌੜਾ ਕਰ ਦਿੱਤਾ | ਨਿਗਮ ਇੰਸਪੈਕਟਰ ਵਿਸ਼ਾਲ ਵਰਮਾ ਨੇ ਦੱਸਿਆ ਕਿ ਨਿਗਮ ਵਲੋਂ ਲੋਕਾਂ ਨੂੰ ਲਗਾਤਾਰ ਅਪੀਲ ਕੀਤੀ ਜਾਂਦੀ ਹੈ ਕਿ ਉਹ ਗਲੀਆਂ ਵਿਚ ਰੈਂਪ ਆਦਿ ਨਾ ਬਣਾਉਣ ਤਾਂ ਜੋ ਉੱਥੇ ਰਹਿਣ ਵਾਲੇ ਲੋਕਾਂ ਨੂੰ ਤੰਗੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਪਰ ਕਈ ਘਰ ਮਾਲਕ ਵਲੋਂ ਇਸ ਨੂੰ ਅਣਗੌਲਿਆ ਕੀਤਾ ਜਾਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਆਯੁਰਵੈਦਿਕ ਸਿਹਤ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਫਾਟਕ ਬੰਦ ਰਹਿਣ ਕਾਰਨ ਦੋਹਰੀ ਰੇਲਵੇ ਲਾਈਨ ਸਹੂਲਤ ਦੀ ਥਾਂ ਬਣੀ ਸਮੱਸਿਆ <br/>
Ad Position 24