09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸਾਬਕਾ ਮੰਤਰੀ ਲਾਲ ਸਿੰਘ ਦੇ ਦਿਹਾਂਤ 'ਤੇ ਸਿਆਸੀ ਹਲਕਿਆਂ 'ਚ ਸੋਗ ਦੀ ਲਹਿਰ

Ad Position 21
repet_subhas-goyals [Copy P29]
ਸਾਬਕਾ ਮੰਤਰੀ ਲਾਲ ਸਿੰਘ ਦੀ ਪੁਰਾਣੀ ਤਸਵੀਰ <br/> 29-03-2026
ਭੁੱਨਰਹੇੜੀ, 28 ਮਾਰਚ (ਧਨਵੰਤ ਸਿੰਘ)-ਸਾਬਕਾ ਮੰਤਰੀ ਲਾਲ ਸਿੰਘ ਦੇ ਦਿਹਾਂਤ ਨਾਲ ਪੰਜਾਬ ਦੀ ਸਿਆਸਤ ਵਿਚ ਇਕ ਅਹਿਮ ਅਤੇ ਸੰਤੁਲਿਤ ਆਵਾਜ਼ ਹਮੇਸ਼ਾ ਲਈ ਖਾਮੋਸ਼ ਹੋ ਗਈ ਹੈ | ਉਨ੍ਹਾਂ ਦੇ ਵਿਛੋੜੇ 'ਤੇ ਵੱਖ-ਵੱਖ ਸਿਆਸੀ ਅਤੇ ਸਮਾਜਿਕ ਵਰਗਾਂ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ | ਇਸ ਸੰਦਰਭ ਵਿਚ ਬਜੁਰਗ ਕਿਸਾਨ ਆਗੂ ਸਤਨਾਮ ਸਿੰਘ ਬਹਿਰੂ ਨੇ ਸੋਗ ਪ੍ਰਗਟ ਕਰਦਿਆਂ ਕਿਹਾ ਕਿ ਲਾਲ ਸਿੰਘ ਨੇ ਆਪਣੀ ਲੰਬੀ ਸਿਆਸੀ ਯਾਤਰਾ ਦੌਰਾਨ ਹਮੇਸ਼ਾ ਟਕਰਾਅ ਦੀ ਰਾਜਨੀਤੀ ਤੋਂ ਦੂਰ ਰਹਿੰਦੇ ਹੋਏ ਸਿਧਾਂਤਕ ਅਤੇ ਸੰਤੁਲਿਤ ਰਾਹ ਅਪਣਾਇਆ | ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਇਕ ਵਫਾਦਾਰ ਅਤੇ ਨਿਸ਼ਠਾਵਾਨ ਸਿਪਾਹੀ ਵਜੋਂ ਜਾਣੇ ਜਾਂਦੇ ਸਨ | ਉਨ੍ਹਾਂ ਕਿਹਾ ਕਿ ਲਾਲ ਸਿੰਘ ਦੀ ਸਿਆਸਤ ਲੋਕ-ਕੇਂਦਰਿਤ ਰਹੀ ਅਤੇ ਉਹ ਹਮੇਸ਼ਾ ਆਮ ਜਨਤਾ ਦੇ ਵਿਚ ਰਹਿ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਦੇ ਅਤੇ ਹੱਲ ਕਰਨ ਲਈ ਯਤਨਸ਼ੀਲ ਰਹਿੰਦੇ ਸਨ | ਇਸੀ ਕਾਰਨ ਉਹ ਵਾਰ-ਵਾਰ ਵਿਧਾਇਕ ਚੁਣੇ ਗਏ ਅਤੇ ਇੱਕ ਲੋਕਪਿ੍ਯ ਨੇਤਾ ਵਜੋਂ ਆਪਣੀ ਵੱਖਰੀ ਪਹਚਾਣ ਬਣਾਈ | ਸਤਨਾਮ ਸਿੰਘ ਬਹਿਰੂ ਨੇ ਕਿਹਾ ਕਿ ਲਾਲ ਸਿੰਘ ਦਾ ਦਿਹਾਂਤ ਨਾ ਸਿਰਫ ਕਾਂਗਰਸ ਪਾਰਟੀ ਲਈ, ਸਗੋਂ ਪੰਜਾਬ ਦੀ ਸਮੁੱਚੀ ਸਿਆਸਤ ਲਈ ਇੱਕ ਵੱਡਾ ਘਾਟਾ ਹੈ | ਉਨ੍ਹਾਂ ਦੀ ਸਾਦਗੀ, ਨਰਮ ਸੁਭਾਅ ਅਤੇ ਸਾਫ-ਸੁਥਰੀ ਛਵੀ ਹਮੇਸ਼ਾ ਯਾਦ ਰਹੇਗੀ | ਸਾਬਕਾ ਉਪ ਚੇਅਰਮੈਨ ਗੁਰਮੀਤ ਸਿੰਘ ਬਿੱਟੂ, ਗੁਰਮੇਜ ਸਿੰਘ ਚੇਅਰਮੈਨ ਰਾਇਸ ਮਿਲਰਜ ਵਲੋਂ ਵੀ ਪਰਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿੱਤ ਮੰਤਰੀ ਲਾਲ ਸਿੰਘ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਅਗਲੀ ਖ਼ਬਰ ਪੰਜਾਬ ਸਰਕਾਰ ਦੇ ਲੋਕ-ਭਲਾਈ ਫੈਸਲਿਆਂ ਨੇ ਬਦਲੀ ਸੂਬੇ ਦੀ ਰਾਜਨੀਤੀ-ਸੰਧੂ
Ad Position 24