10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਮਾਈਲਸਟੋਨ ਸਮਾਰਟ ਸਕੂਲ ਘਨੌਰ ਵਿਖੇ ਵਿਦਿਆਰਥੀਆਂ ਦੀ ਗਿਣਤੀ 900 ਤੱਕ ਪਹੁੰਚੀ

Ad Position 21
repet_subhas-goyals [Copy P29]
ਮਾਈਲਸਟੋਨ ਸਮਾਰਟ ਗਰੁੱਪ ਆਫ਼ ਸਕੂਲਜ਼ ਦੇ ਚੇਅਰਮੈਨ ਅਤੇ ਸੇਵਾ ਮੁਕਤ ਆਈ.ਏ.ਐਸ. ਅਧਿਕਾਰੀ ਡਾ. ਹਰਕੇਸ਼ ਸਿੰਘ ਸਿੱਧੂ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ | ਤਸਵੀਰ ਅਜੀਤ <br/> 29-03-2026
ਘਨੌਰ, 28 ਮਾਰਚ (ਸਰਦਾਰਾ ਸਿੰਘ ਲਾਛੜੂ)-ਮਾਈਲਸਟੋਨ ਸਮਾਰਟ ਗਰੁੱਪ ਆਫ਼ ਸਕੂਲਜ਼ ਦੇ ਚੇਅਰਮੈਨ ਅਤੇ ਸੇਵਾ ਮੁਕਤ ਆਈ.ਏ.ਐਸ. ਅਧਿਕਾਰੀ ਡਾ. ਹਰਕੇਸ਼ ਸਿੰਘ ਸਿੱਧੂ ਨੇ ਅੱਜ ਮਾਈਲਸਟੋਨ ਸਮਾਰਟ ਸਕੂਲ ਘਨੌਰ ਵਿਖੇ ਪੀ.ਟੀ.ਐਮ. (ਮਾਪੇ-ਅਧਿਆਪਕ ਮੀਟਿੰਗ) ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਕੂਲ ਦੀ ਪ੍ਰਗਤੀ ਅਤੇ ਭਵਿੱਖੀ ਯੋਜਨਾਵਾਂ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ |
ਡਾ. ਸਿੱਧੂ ਨੇ ਦੱਸਿਆ ਕਿ ਸਾਲ 2022-23 ਵਿਚ ਜਦੋਂ ਮੌਜੂਦਾ ਮੈਨੇਜਮੈਂਟ ਨੇ ਇਹ ਸਕੂਲ ਅਪੋਲੋ ਪਬਲਿਕ ਸਕੂਲ ਤੋਂ ਸੰਭਾਲਿਆ ਸੀ, ਉਦੋਂ ਇੱਥੇ ਕੇਵਲ 500 ਵਿਦਿਆਰਥੀ ਸਨ ਅਤੇ ਸਕੂਲ ਸਿਰਫ਼ ਦਸਵੀਂ ਤੱਕ ਸੀ | ਨਵੀਂ ਮੈਨੇਜਮੈਂਟ ਦੀ ਦੇਖ-ਰੇਖ ਹੇਠ ਹੁਣ ਵਿਦਿਆਰਥੀਆਂ ਦੀ ਗਿਣਤੀ 900 ਤੱਕ ਪਹੁੰਚ ਗਈ ਹੈ ਅਤੇ ਸਕੂਲ ਬਾਰ•ਵੀਂ ਤੱਕ ਸੀ.ਬੀ.ਐਸ.ਈ. ਪੈਟਰਨ ਅਨੁਸਾਰ ਸਿੱਖਿਆ ਪ੍ਰਦਾਨ ਕਰ ਰਿਹਾ ਹੈ | ਸਕੂਲ ਵਲੋਂ ਵਾਧੂ ਜ਼ਮੀਨ ਖਰੀਦ ਕੇ ਖੇਡਾਂ ਲਈ ਵਿਸ਼ੇਸ਼ ਗਰਾਊਾਡ, ਸ਼ੂਟਿੰਗ ਰੇਂਜ, ਬਾਸਕਟਬਾਲ ਟ੍ਰੈਕ, ਕਿ੍ਕਟ, ਸਕੇਟਿੰਗ, ਫੁੱਟਬਾਲ, ਟੇਬਲ ਟੈਨਿਸ, ਬੈਡਮਿੰਟਨ ਅਤੇ ਅਥਲੈਟਿਕਸ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ | ਸਕੂਲ ਦੀ ਨਵੀਂ ਇਮਾਰਤ ਵਿੱਚ ਸਾਰੇ ਕਮਰੇ ਏਅਰ ਕੰਡੀਸ਼ਨਡ ਹਨ ਅਤੇ ਉੱਤਮ ਕਿਸਮ ਦੀਆਂ ਸਮਾਰਟ ਐਲ.ਈ.ਡੀ. ਲਗਾਈਆਂ ਗਈਆਂ ਹਨ | ਡਾ. ਸਿੱਧੂ ਨੇ ਸਪੱਸ਼ਟ ਕੀਤਾ ਕਿ ਸਕੂਲ ਵਲੋਂ ਟਿਊਸ਼ਨ ਫੀਸ ਤੋਂ ਇਲਾਵਾ ਕੋਈ ਵੀ ਗੁਪਤ ਖਰਚੇ ਜਿਵੇਂ ਪ੍ਰੋਸਪੈਕਟ ਫੀਸ, ਆਈ-ਕਾਰਡ ਫੀਸ ਜਾਂ ਸਾਲਾਨਾ ਚਾਰਜਿਜ਼ ਨਹੀਂ ਲਏ ਜਾਂਦੇ | ਉਨ੍ਹਾਂ ਦੱਸਿਆ ਕਿ ਵਿਕਰੇਤਾਵਾਂ ਨਾਲ ਵਿਸ਼ੇਸ਼ ਤਾਲਮੇਲ ਕਰਕੇ ਬੱਚਿਆਂ ਨੂੰ ਕਿਤਾਬਾਂ ਅਸਲੀ ਕੀਮਤ ਨਾਲੋਂ 25% ਘੱਟ ਮੁੱਲ 'ਤੇ ਦਿੱਤੀਆਂ ਜਾਂਦੀਆਂ ਹਨ | ਅਗਲੇ ਅਕਾਦਮਿਕ ਸੈਸ਼ਨ ਤੋਂ ਸਕੂਲ ਨੇ ਇੱਕ ਨਵੀਂ ਪਹਿਲਕਦਮੀ ਕਰਨ ਦਾ ਫੈਸਲਾ ਕੀਤਾ ਹੈ | ਬੱਚਿਆਂ ਨੂੰ ਘਰ ਵਿਚ ਟਿਊਸ਼ਨ ਦੀ ਲੋੜ ਨਾ ਰਹੇ, ਇਸ ਲਈ ਸਕੂਲ ਟਾਈਮ ਤੋਂ ਬਾਅਦ ਸਕੂਲ ਵਿਚ ਹੀ 'ਓਵਰ ਟਾਈਮ' ਲਗਾ ਕੇ ਹੋਮਵਰਕ ਕਰਵਾਇਆ ਜਾਵੇਗਾ, ਜਿਸ ਦੀ ਕੋਈ ਵਾਧੂ ਫੀਸ ਨਹੀਂ ਲਈ ਜਾਵੇਗੀ | ਜ਼ਿਕਰਯੋਗ ਹੈ ਕਿ ਸਕੂਲ ਦੇ ਜੂਡੋ ਅਤੇ ਸ਼ੂਟਿੰਗ ਦੇ ਖਿਡਾਰੀ ਪਹਿਲਾਂ ਹੀ ਕੌਮੀ ਪੱਧਰ 'ਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਚੁੱਕੇ ਹਨ |
Ad Position 22
No active advertisement
ਪਿਛਲੀ ਖ਼ਬਰ ਪਟੇਲ ਕਾਲਜ ਨੇ ਈਕੋ ਕਲੱਬ ਟ੍ਰੀ-ਪਲਾਂਟੇਸ਼ਨ ਡਰਾਈਵ ਨਾਲ ਹਰੇ-ਭਰੇ ਆਲੇ-ਦੁਆਲੇ ਦੇ ਦਿ੍ਸ਼ਟੀਕੋਣ ਨੂੰ ਉੱਚਾ ਚੁੱਕਿਆ ਅਗਲੀ ਖ਼ਬਰ ਕੈਂਥ ਵਲੋਂ ਪੰਜਾਬ ਵਿਚ 'ਆਪ' ਸਰਕਾਰ ਦੀਆਂ ਨਾਕਾਮੀਆਂ ਅਤੇ ਦੋਹਰੇ ਮਾਪਦੰਡਾਂ ਦੀ ਨਿੰਦਾ
Ad Position 24