ਪਾਤੜਾਂ, 3 ਅਪ੍ਰੈਲ (ਜਗਦੀਸ਼ ਸਿੰਘ ਕੰਬੋਜ)-ਵਿਰਦੀ ਪਰਿਵਾਰ ਦਾ ਪਾਤੜਾਂ ਇਲਾਕੇ 'ਚ ਜਿੱਥੇ ਸਮਾਜਸੇਵਾ ਅਤੇ ਰਾਜਨੀਤੀ ਵਿਚ ਵੱਡਾ ਯੋਗਦਾਨ ਹੈ ਉੱਥੇ ਹੀ ਇਸ ਪਰਿਵਾਰ ਨੇ ਕਿਸਾਨਾਂ ਲਈ ਆਧੁਨਿਕ ਢੰਗ ਦੇ ਖੇਤੀ ਵਾਸਤੇ ਯੰਤਰ ਬਣਾ ਕੇ ਇਕ ਵੱਡਾ ਇਨਕਲਾਬ ਲਿਆਂਦਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਦਲ ਪੁਨਰ ਸੁਰਜੀਤ ਦੇ ਪੰਜਾਬ ਦੇ ਜਰਨਲ ਸਕੱਤਰ ਕਰਨ ਸਿੰਘ ਮੁੱਖ ਸੇਵਾਦਾਰ ਹਲਕਾ ਸ਼ੁਤਰਾਣਾ ਨੇ ਵਿਰਦੀ ਐਗਰੋ ਟੈਕਨਾਲਜੀ ਦੇ ਮਾਲਕ ਗੋਬਿੰਦ ਸਿੰਘ ਵਿਰਦੀ ਬਲਾਕ ਪ੍ਰਧਾਨ ਵਲੋਂ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗਾਂ ਤੋਂ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਕਰਨ ਸਿੰਘ ਨੇ ਕਿਹਾ ਕਿ ਪਹਿਲਾਂ ਪਾਤੜਾਂ ਇਲਾਕੇ ਦੇ ਕਿਸਾਨਾਂ ਨੂੰ ਖੇਤੀ ਲਈ ਵਧੀਆ ਯੰਤਰ ਲੈਣ ਲਈ ਲੁਧਿਆਣਾ ਜਾਂ ਇਸ ਤੋਂ ਵੀ ਦੂਰ ਜਾਣਾ ਪੈਦਾ ਸੀ, ਇਸ ਮੁਸ਼ਕਿਲ ਨੂੰ ਦੇਖਦਿਆਂ ਗੋਬਿੰਦ ਸਿੰਘ ਵਿਰਦੀ ਅਤੇ ਤਜਿੰਦਰ ਸਿੰਘ ਵਿਰਦੀ ਦੇ ਪਰਿਵਾਰ ਨੇ ਸਖ਼ਤ ਮਿਹਨਤ ਨਾਲ ਜਿੱਥੇ ਪਾਤੜਾਂ ਵਿਚ ਆਪਣੀ ਇੰਡਸਟਰੀ ਖੜ੍ਹੀ ਕੀਤੀ ਅਤੇ ਖੇਤੀ ਦੇ ਲਈ ਆਧੁਨਿਕ ਢੰਗ ਦੇ ਯੰਤਰ ਅਤੇ ਔਜ਼ਾਰ ਬਣਾ ਕੇ ਜਿੱਥੇ ਪਾਤੜਾਂ ਇਲਾਕੇ ਦੇ ਕਿਸਾਨਾਂ ਦੀ ਇਸ ਮੁਸ਼ਕਿਲ ਨੂੰ ਹੱਲ ਕੀਤਾ, ਉੱਥੇ ਹੀ ਇਨ੍ਹਾਂ ਦੇ ਬਣਾਏ ਖੇਤੀ ਲਈ ਯੰਤਰ ਸਮੁੱਚੇ ਦੇਸ਼ ਵਿਚ ਪ੍ਰਸਿੱਧ ਹੋਏ ਅਤੇ ਵਿਰਦੀ ਪਰਿਵਾਰ ਨੇ ਪਾਤੜਾਂ ਇਲਾਕੇ ਦਾ ਨਾਮ ਸਮੁੱਚੇ ਦੇਸ਼ ਵਿਚ ਰੌਸ਼ਨ ਕੀਤਾ | ਇਸ ਤੋਂ ਇਲਾਵਾ ਵਿਰਦੀ ਪਰਿਵਾਰ ਹਮੇਸ਼ਾ ਹੀ ਪਾਤੜਾਂ ਇਲਾਕੇ 'ਚ ਸਮਾਜਸੇਵਾ ਵਿਚ ਵੱਡਾ ਯੋਗਦਾਨ ਪਾਉਂਦਾ ਆ ਰਿਹਾ ਹੈ ਅਤੇ ਰਾਜਨੀਤੀ ਵਿਚ ਵਿਰਦੀ ਪਰਿਵਾਰ ਦੇ ਮੁਖੀ ਗੋਬਿੰਦ ਸਿੰਘ ਵਿਰਦੀ ਬਹੁਤ ਹੀ ਸਾਫ਼ ਛਵੀ ਨਾਲ ਕੰਮ ਕਰਦੇ ਆ ਰਹੇ ਹਨ | ਇਸ ਮੌਕੇ ਅਕਾਲੀ ਦਲ ਪੁਨਰ ਸੁਰਜੀਤ ਦੇ ਬਲਾਕ ਪ੍ਰਧਾਨ ਵਜੋਂ ਜ਼ੁੰਮੇਵਾਰੀ ਨਿਭਾ ਰਹੇ ਹਨ ਅਤੇ ਇਸ ਪਰਿਵਾਰ 'ਤੇ ਪਾਰਟੀ ਨੂੰ ਬਹੁਤ ਮਾਣ ਹੈ | ਕਰਨ ਸਿੰਘ ਡੀਟੀਓ ਨੇ ਪੰਜਾਬ ਦੀ ਮੌਜੂਦਾ ਹਾਲਾਤਾਂ ਦੀ ਗੱਲ ਕਰਦਿਆਂ ਕਿਹਾ ਕਿ ਸੂਬੇ 'ਚ ਹਰ ਥਾਂ 'ਤੇ ਲੋਕਾਂ ਨਾਲ ਧੱਕਾ ਹੋ ਰਿਹਾ ਹੈ ਅਤੇ ਇਸ ਦੇ ਵਿਰੁੱਧ ਬੋਲਣ ਵਾਲਿਆਂ ਦੇ ਖ਼ਿਲਾਫ਼ ਝੂਠੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹਾਂ 'ਚ ਸੁੱਟਿਆ ਜਾ ਰਿਹਾ ਹੈ ਜਦੋਂ ਕਿ ਅਕਾਲੀ ਦਲ ਪੁਨਰ ਸੁਰਜੀਤ ਇਸ ਧੱਕੇ ਦੇ ਖ਼ਿਲਾਫ਼ ਲੋਕਾਂ ਦੀ ਆਵਾਜ਼ ਬਣਿਆ ਹੋਇਆ ਹੈ | ਗੋਬਿੰਦ ਸਿੰਘ ਵਿਰਦੀ ਅਤੇ ਤਜਿੰਦਰ ਸਿੰਘ ਵਿਰਦੀ ਨੇ ਇਸ ਸਮਾਗਮ ਵਿਚ ਆਏ ਲੋਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਬਾਬਾ ਗੁਰਜੀਤ ਸਿੰਘ ਹਰੀਗੜ੍ਹ ਵਾਲਿਆਂ ਵਲੋਂ ਸੰਗਤਾਂ ਨੂੰ ਕੀਰਤਨ ਸੁਣਾ ਕੇ ਨਿਹਾਲ ਕੀਤਾ ਗਿਆ ਅਤੇ ਬਾਬਾ ਰਤਨ ਦਾਸ ਜਖੇਪਲ ਥੇਹ ਵਾਲੇ, ਨਿਸ਼ਾਨ ਸਿੰਘ ਸੱਗੂ, ਸੁਖਵਿੰਦਰ ਸਿੰਘ ਬਰਾਸ, ਬਲਿਹਾਰ ਸਿੰਘ ਹਰਿਆਊ, ਗੁਰਦਾਸ ਸਿੰਘ, ਮੰਗਤ ਸਿੰਘ ਸ਼ਰਮਾ ਬਰਾਸ, ਰਸ਼ਪਾਲ ਸਿੰਘ ਮਾਸਟਰ ਗੁਰਮੇਜ ਸਿੰਘ, ਬੂਟਾ ਸਿੰਘ ਬਤਰਾ, ਹਰਚਰਨ ਸਿੰਘ ਬਜਾਜ, ਹਰਜਿੰਦਰ ਸਿੰਘ ਬਿੱਟਾ, ਕੁਲਦੀਪ ਸਿੰਘ ਰੇਡੂ, ਸੁਖਵਿੰਦਰ ਸਿੰਘ ਝੱਬਰ ਆਦਿ ਮੌਜੂਦ ਸਨ |