ਅਨਾਜ ਮੰਡੀ 'ਚ ਖੜ੍ਹਾ ਗੰਦਾ ਪਾਣੀ ਦੇ ਸਕਦਾ ਬਿਮਾਰੀਆਂ ਨੂੰ ਸੱਦਾ-ਕਿਸਾਨ ਆਗੂ ਘੁਮਾਣਾ
ਅਜੀਤ ਡੈਸਕ
05-04-2026
ਉਨ੍ਹਾਂ ਨੇ ਦੱਸਿਆ ਕਿ ਜੇਕਰ ਪ੍ਰਸ਼ਾਸ਼ਨ ਨੇ ਪੁਖਤਾ ਪ੍ਰਬੰਧ ਨਾ ਕੀਤੇ ਤਾਂ ਉਹ ਜਥੇਬੰਦੀਆਂ ਨਾਲ ਮਿਲ ਕੇ ਕੋਈ ਵੱਡਾ ਸੰਘਰਸ਼ ਵੀ ਵਿੱਢ ਸਕਦੇ ਹਨ | ਉਨ੍ਹਾਂ ਨੇ ਦੱਸਿਆ ਕਿ ਕਿਸਾਨ ਦੀ ਖੂਨ ਪਸੀਨੇ ਦੀ ਕਮਾਈ ਨੂੰ ਸਹੀ ਤਰ੍ਹਾਂ ਨਾਲ ਸਾਂਭਣਾ ਮਾਰਕੀਟ ਕਮੇਟੀ ਦੀ ਜਿੰਮੇਵਾਰੀ ਹੈ | ਇਸ ਸੰਬੰਧੀ ਸੰਪਰਕ ਕਰਨ 'ਤੇ ਮਾਰਕੀਟ ਕਮੇਟੀ ਦੇ ਸੈਕਟਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੰਡੀ ਵਿਚ ਕਿਤੇ ਵੀ ਗੰਦਾ ਪਾਣੀ ਨਹੀਂ ਖੜਾ ਅਤੇ ਨਾ ਹੀ ਮੰਡੀ ਦੇ ਸ਼ੇੈਡ ਹੇਠ ਕੋਈ ਟਰੱਕ ਵਗੈਰਾ ਖੜ੍ਹਾ ਹੈ | ਜੇਕਰ ਕੋਈ ਟਰੱਕ ਖੜ੍ਹਾ ਵੀ ਹੈ ਤਾਂ ਉਹ ਕਣਕ ਦੀ ਲੋਡਿੰਗ ਵਾਲਾ ਹੋਵੇਗਾ | ਉਨ੍ਹਾਂ ਨੇ ਦੱਸਿਆ ਕਿ ਮੰਡੀ ਵਿਚ ਕਿਸੇ ਵੀ ਕਿਸਾਨ ਦੀ ਕੋਈ ਵੀ ਕਣਕ ਬਾਰਸ਼ ਦੇ ਪਾਣੀ ਵਿਚ ਭਿੱਜੀ ਨਹੀਂ ਹੈ | ਇਸ ਮੌਕੇ 'ਤੇ ਮੰੰਡੀ ਵਿਚ ਕਿਸਾਨ ਆਗੂ ਨਾਲ ਨਿਤਿਨ ਰੇਖੀ ਪ੍ਰਧਾਨ ਆਈ.ਟੀ. ਸੈਲ, ਸੁੱਖਾ ਸਿੰਘ ਰਾਜਪੁਰਾ, ਲੱਖਾ ਸਿੰਘ ਸਰਪੰਚ ਕਬੂਲਪੁਰ, ਸੋਨੂੰ ਕੁਆਰਟਰ,