27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸਨੌਰ 'ਚ ਡਾ. ਅੰਬੇਡਕਰ ਜਨਮ ਦਿਨ ਨੂੰ ਸਮਰਪਿਤ ਤੀਸਰੀ ਵਿਸ਼ਾਲ ਮੋਟਰਸਾਈਕਲ ਰੈਲੀ ਕੱਢੀ

Ad Position 21
No active advertisement
ਅਜੀਤ ਡੈਸਕ 18-04-2026
ਸਨੌਰ, 17 ਅਪ੍ਰੈਲ (ਸੋਖਲ)-ਅੱਜ ਬੱਸ ਸਟੈਂਡ ਸਨੌਰ ਵਿਖੇ ਸਫ਼ਾਈ ਯੂਨੀਅਨ ਵਲੋਂ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਤੀਸਰੀ ਵਿਸ਼ਾਲ ਮੋਟਰਸਾਈਕਲ ਰੈਲੀ ਕੱਢੀ ਗਈ | ਇਹ ਰੈਲੀ ਸਫ਼ਾਈ ਸੇਵਕ ਐਂਡ ਅਦਰ ਵਰਕਰ ਯੂਨੀਅਨ, ਨਗਰ ਕੌਂਸਲ ਸਨੌਰ ਵਲੋਂ ਪ੍ਰਧਾਨ ਨੰਦ ਲਾਲ ਟਾਕ ਦੀ ਅਗਵਾਈ ਹੇਠ ਕਰਵਾਈ ਗਈ | ਇਸ ਰੈਲੀ ਵਿਚ ਹਲਕਾ ਸਨੌਰ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂਆਂ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਮੌਕੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸੀਨੀਅਰ ਕਾਂਗਰਸੀ ਆਗੂ ਗੁਰਵਿੰਦਰ ਸਿੰਘ ਗੌਰਵ ਸੰਧੂ, ਸੀਨੀਅਰ ਕਾਂਗਰਸੀ ਆਗੂ ਬਲਿਹਾਰ ਸਿੰਘ ਸ਼ਮਸ਼ਪੁਰ, ਪ੍ਰਧਾਨ ਪ੍ਰਦੀਪ ਜੋਸ਼ਨ ਅਤੇ ਸਮਾਜ ਸੇਵੀ ਰਾਕੇਸ਼ ਬੱਗਾ ਖ਼ਾਸ ਤੌਰ 'ਤੇ ਮੌਜੂਦ ਰਹੇ | ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਡਾ. ਅੰਬੇਡਕਰ ਨੇ ਸਮਾਜ ਦੇ ਪਿਛੜੇ ਵਰਗਾਂ ਨੂੰ ਉੱਪਰ ਲਿਆਂਦਾ ਅਤੇ ਉਨ੍ਹਾਂ ਨੂੰ ਆਪਣੇ ਅਧਿਕਾਰਾਂ ਲਈ ਜਾਗਰੂਕ ਕੀਤਾ | ਇਸ ਮੌਕੇ ਗੁਰਵਿੰਦਰ ਸਿੰਘ ਗੌਰਵ ਸੰਧੂ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਦਾ ਜੀਵਨ ਸਾਨੂੰ ਹੱਕਾਂ ਲਈ ਲੜਨ ਅਤੇ ਸਮਾਜ ਵਿਚ ਬਰਾਬਰੀ ਕਾਇਮ ਕਰਨ ਲਈ ਪ੍ਰੇਰਿਤ ਕਰਦਾ ਹੈ | ਇਸ ਮੌਕੇ ਪ੍ਰੀਤਮ ਸਿੰਘ ਸਾਬਕਾ ਮੀਤ ਪ੍ਰਧਾਨ, ਗੁਰਚਰਨ ਸਿੰਘ ਕੌਲੀ, ਗੁਰਮੁਖ ਸਿੰਘ ਸੁਹਾਗਹੇੜੀ, ਅਰਜਨ ਸਿੰਘ ਸਨੌਰ, ਆਕਰ ਸਨੌਰ, ਕਿ੍ਸ਼ਨ ਸਿੰਘ ਥਿੰਦ, ਜਸਵੀਰ ਸਿੰਘ ਸਨੌਰ, ਅੰਕੁਰ ਸਿੰਗਲਾ, ਸੁਖਵਿੰਦਰ ਸਿੰਘ ਪ੍ਰਧਾਨ, ਰੰਧੀਰ ਗਿੱਲ, ਸੁਰਜੀਤ ਰਾਠੀਆ, ਦਲਜੀਤ ਚਾਹਲ (ਐਮ.ਸੀ.), ਨਿੱਪੀ ਵਿਰਕ ਪ੍ਰਧਾਨ ਟਰੱਕ ਯੂਨੀਅਨ, ਸੁਰਿੰਦਰ ਰਾਠੀਆ, ਰੋਹਿਤ ਕੌਸ਼ਲ, ਹਨੀ ਜਾਫਰਪੁਰ, ਸੈਕਟਰੀ ਰਾਕੇਸ਼ ਬੱਬੂ, ਵਰੁਣ ਕੁਮਾਰ, ਦੀਪਕ ਕੁਮਾਰ, ਹਰਜੀਤ ਟਾਂਕ, ਰੋਕੀ ਅਟਵਾਲ, ਯੁਵਰਾਜ ਕੌਂਸਲਰ, ਬਲਜੀਤ ਕੌਂਸਲਰ, ਮਨਮੀਤ ਮੁੰਨਾ, ਸਾਗਰ, ਜਗਮੇਲ ਸਿੰਘ ਸਨੌਰ, ਕੈਪਟਨ ਖੁਸ਼ਵੰਤ ਸਿੰਘ ਤੇ ਹੋਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀਆਂ ਮੰਡੀਆਂ 'ਚ ਕਣਕ ਦੀ ਲਿਫ਼ਟਿੰਗ ਠੱਪ, ਸਿਰਫ 2 ਫ਼ੀਸਦੀ ਖ਼ਰੀਦ ਹੋਣਾ ਸਰਕਾਰ ਦੀ ਨਾਕਾਮੀ : ਸਰਬਜੀਤ ਸਿੰਘ ਝ... ਅਗਲੀ ਖ਼ਬਰ ਸੰਤ ਬਾਬਾ ਹਰਭਜਨ ਸਿੰਘ ਸੁਰਾਜਪੁਰ ਵਾਲਿਆਂ ਦੀ ਪਹਿਲੀ ਬਰਸੀ ਸ਼ਰਧਾ ਨਾਲ ਮਨਾਈ
Ad Position 24