ਬਹਾਦਰਗੜ੍ਹ, 17 ਅਪ੍ਰੈਲ (ਕੁਲਵੀਰ ਸਿੰਘ ਧਾਲੀਵਾਲ)-ਪਟਿਆਲਾ ਰਾਜਪੁਰਾ ਸੜਕ 'ਤੇ ਪਿੰਡ ਕੌਲੀ ਵਿਖੇ ਸਥਿਤ ਜਸਦੇਵ ਸਿੰਘ ਸੰਧੂ ਕਾਲਜ ਆਫ਼ ਐਜੂਕੇਸ਼ਨ ਅਤੇ ਜਸਦੇਵ ਸਿੰਘ ਸੰਧੂ ਡਿਗਰੀ ਕਾਲਜ ਵਿਖੇ ਬੀ.ਐੱਡ ਅਤੇ ਡਿਗਰੀ ਕਾਲਜ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਸੰਸਥਾ ਦੇ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ, ਸਕੱਤਰ ਅਨੂਪਿੰਦਰ ਕੌਰ ਸੰਧੂ, ਸੰਸਥਾ ਦੇ ਮੈਨੇਜਰ ਸਰਤਾਜ ਸਿੰਘ ਸੰਧੂ ਅਤੇ ਦਲਰੀਨ ਕੌਰ ਸੰਧੂ ਨੇ ਆਪਣੇ ਸੰਬੋਧਨ ਦੌਰਾਨ ਪਿਛਲੇ ਸਮੇਂ 'ਚ ਸਿੱਖਿਆ 'ਚ ਹੋਏ ਸੁਧਾਰਾਂ 'ਤੇ ਚਾਨਣਾ ਪਾਇਆ, ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਹੋਣ ਦੀ ਲੋੜ ਹੈ ਤਾਂ ਜੋ ਨਿਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ | ਕਾਲਜ ਪਿ੍ੰਸੀਪਲ ਡਾ. ਨਵਨੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਅਧਿਆਪਕ ਇਕ ਬੁੱਤ ਤਰਾਸ਼ ਦੀ ਤਰ੍ਹਾਂ ਹੈ ਜੋ ਬੱਚੇ ਦੇ ਮਾਨਸਿਕ ਪੱਧਰ ਨੂੰ ਕੋਈ ਵੀ ਰੰਗਤ ਦੇ ਸਕਦਾ ਹੈ | ਇਸ ਲਈ ਅਧਿਆਪਕ ਵਲੋਂ ਦਿੱਤਾ ਜਾਣ ਵਾਲਾ ਗਿਆਨ ਚਿਰਸਥਾਈ ਤੇ ਸਮਾਜ ਦੀ ਬਿਹਤਰੀ ਵਾਲਾ ਹੋਵੇ ਤਾਂ ਹੀ ਬੱਚਿਆਂ ਦਾ ਸਰਬਪੱਖੀ ਵਿਕਾਸ ਸੰਭਵ ਹੈ | ਉਨ੍ਹਾਂ ਇਸ ਮੌਕੇ ਕਾਲਜ ਦੀ ਸਾਲਾਨਾ ਰਿਪੋਰਟ ਪੜ੍ਹੀ | ਬੈੱਸਟ ਵਿਦਿਆਰਥੀ ਦਾ ਐਵਾਰਡ ਗਗਨ ਧੀਮਾਨ ਤੇ ਕਿਰਨਦੀਪ ਕੌਰ ਨੂੰ ਤੇ ਕਾਲਜ ਕਲਰ ਐਵਾਰਡ ਸੋਮਿਲ ਕੁਮਾਰ ਤੇ ਜੈਸਮੀਨ ਕੌਰ ਨੇ ਪ੍ਰਾਪਤ ਕੀਤਾ | ਇਸ ਮੌਕੇ ਕਾਲਜ ਦੇ ਰਜਿਸਟਰਾਰ ਰਾਜ ਕੁਮਾਰ ਗੁਲੇਰੀਆ, ਸਕੂਲ ਪਿ੍ੰਸੀਪਲ ਚਰਨਜੀਤ ਕੌਰ, ਪਰਮਿੰਦਰ ਕੌਰ, ਪ੍ਰੋ. ਰਿੱਕੂ ਡੇਹਰਾ, ਪ੍ਰੋ. ਰਿੱਤੂ ਅਰੋੜਾ, ਪ੍ਰੋ. ਸੋਨੀਆ ਮਦਾਨ, ਡਾ. ਜੀਵਨਜੋਤ ਕੌਰ, ਪ੍ਰੋ. ਰੁਪਿੰਦਰ ਕੌਰ, ਪ੍ਰੋ. ਸਾਕਸ਼ੀ ਰਾਵਤ, ਪ੍ਰੋ. ਸੁਖਦੀਪ ਕੌਰ, ਪ੍ਰੋ. ਹਰਵਿੰਦਰ ਸਿੰਘ, ਪੁਸ਼ਪਿੰਦਰ ਸਿੰਘ ਮਿੱਕੀ, ਪ੍ਰੋ. ਖ਼ੁਸ਼ਤਬੀਅਤ ਕੌਰ, ਹਰਵਿੰਦਰ ਸਿੰਘ ਦਫ਼ਤਰ ਇੰਚਾਰਜ, ਧਰਮਬੀਰ ਮਹਿਰਾ ਆਦਿ ਮੌਜੂਦ ਸਨ |