05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਅੱਤਵਾਦ ਵਿਰੁੱਧ ਪੰਜਾਬ ਪੁਲਿਸ ਦਾ 'ਆਪ੍ਰੇਸ਼ਨ ਕਲੀਨ' ਇਤਿਹਾਸਕ-ਪਵਨ ਗੁਪਤਾ <br/>

Ad Position 21
No active advertisement
ਅਜੀਤ ਡੈਸਕ 02-05-2026
ਪਟਿਆਲਾ, 1 ਮਈ (ਅ.ਸ. ਆਹਲੂਵਾਲੀਆ)-ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਨੇ ਸ਼ੰਭੂ ਅਤੇ ਰਾਜਪੁਰਾ ਰੇਲਵੇ ਲਾਈਨ 'ਤੇ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰਨ ਲਈ ਪੰਜਾਬ ਪੁਲਿਸ ਦੀ ਮੁਸਤੈਦੀ ਦੀ ਜ਼ੋਰਦਾਰ ਸ਼ਲਾਘਾ ਕੀਤੀ ਹੈ | ਉਨ੍ਹਾਂ ਕਿਹਾ ਕਿ ਡੀ.ਜੀ.ਪੀ. ਗੌਰਵ ਯਾਦਵ ਦੀ ਅਗਵਾਈ ਹੇਠ ਪਟਿਆਲਾ ਪੁਲਿਸ ਨੇ ਜੋ ਬਹਾਦਰੀ ਦਿਖਾਈ ਹੈ, ਉਸ ਨੇ ਪੰਜਾਬ ਨੂੰ ਇਕ ਵੱਡੀ ਤ੍ਰਾਸਦੀ ਦੇ ਮੂੰਹੋਂ ਬਾਹਰ ਕੱਢ ਲਿਆ ਹੈ | ਪਵਨ ਗੁਪਤਾ ਨੇ ਇਸ ਸਫਲ ਆਪੇ੍ਰਸ਼ਨ ਦਾ ਸਿਹਰਾ ਪੁਲਿਸ ਦੀ ਉੱਚ ਲੀਡਰਸ਼ਿਪ ਅਤੇ ਫੀਲਡ ਟੀਮ ਦੇ ਸਹੀ ਤਾਲਮੇਲ ਨੂੰ ਦਿੱਤਾ | ਸ਼ਿਵ ਸੈਨਾ ਹਿੰਦੁਸਤਾਨ ਦੇ ਸੁਪਰੀਮੋ ਪਵਨ ਗੁਪਤਾ ਨੇ ਉਨ੍ਹਾਂ ਅਨਸਰਾਂ ਨੂੰ ਆੜੇ ਹੱਥੀਂ ਲਿਆ ਜੋ ਪੁਲਿਸ ਦੀ ਕਾਰਵਾਈ 'ਤੇ ਸਵਾਲ ਉਠਾ ਕੇ ਅੱਤਵਾਦੀਆਂ ਦਾ ਬਚਾਅ ਕਰ ਰਹੇ ਸਨ | ਉਨ੍ਹਾਂ ਸਪਸ਼ਟ ਕੀਤਾ ਕਿ ਪੁਲਿਸ ਦੇ ਮਨੋਬਲ ਨੂੰ ਤੋੜਨ ਦੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ | ਉਨ੍ਹਾਂ ਨੇ ਸਾਬਕਾ ਬਹਾਦਰ ਪੁਲਿਸ ਅਧਿਕਾਰੀਆਂ ਦੀ ਸ਼ਾਨਦਾਰ ਵਿਰਾਸਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੌਜੂਦਾ ਪੁਲਿਸ ਪ੍ਰਸ਼ਾਸਨ ਨੂੰ ਹੋਰ ਚੁਸਤ-ਦਰੁਸਤ ਹੋ ਕੇ ਪਾਕਿਸਤਾਨ ਦੀਆਂ ਨਾਪਾਕ ਚਾਲਾਂ ਨੂੰ ਕੁਚਲਨਾ ਹੋਵੇਗਾ | ਉਨ੍ਹਾਂ ਅੰਤ ਵਿਚ ਦੁਹਰਾਇਆ ਕਿ ਪੰਜਾਬ ਦੀ ਹਿੰਦੂ-ਸਿੱਖ ਏਕਤਾ ਹੀ ਅੱਤਵਾਦ ਵਿਰੁੱਧ ਸਭ ਤੋਂ ਵੱਡਾ ਅਤੇ ਅਚੂਕ ਹਥਿਆਰ ਹੈ |

Ad Position 22
No active advertisement
ਪਿਛਲੀ ਖ਼ਬਰ ਮਜ਼ਦੂਰ ਦਿਵਸ ਮੌਕੇ ਮੁਲਾਜ਼ਮ ਯੂਨੀਅਨ ਨੇ 6 ਮਈ ਤੋਂ ਬਜਾਇਆ ਸੰਘਰਸ਼ ਦਾ ਬਿਗੁਲ <br/> ਅਗਲੀ ਖ਼ਬਰ ਜਸਦੇਵ ਪਬਲਿਕ ਸਕੂਲ ਕੌਲੀ ਵਿਖੇ ਮਜ਼ਦੂਰ ਦਿਵਸ ਮਨਾਇਆ <br/>
Ad Position 24
No active advertisement