ਰਾਜਪੁਰਾ, 1 ਮਈ (ਰਣਜੀਤ ਸਿੰਘ)-ਇਥੇ ਨਗਰ ਕੌਂਸਲ ਵਿਚ ਪ੍ਰਧਾਨ ਹੰਸਰ ਰਾਜ ਦੀ ਅਗਵਾਈ ਵਿਚ ਮਜ਼ਦੂਰ ਦਿਵਸ ਮਨਾਇਆ ਅਤੇ ਇਸ ਦੇ ਨਾਲ ਹੀ ਮੁਲਾਜ਼ਮ ਆਗੂ ਨੇ ਕਿਹਾ ਕਿ ਸਰਕਾਰ ਦੇ ਖਿਲਾਫ 6 ਮਈ ਤੋਂ ਸੰਘਰਸ਼ ਵਿੱਢਿਆ ਜਾ ਰਿਹਾ ਹੈ | ਸਰਕਾਰ ਮੁਲਾਜਮਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਆਨਾਕਾਨੀ ਕਰ ਰਹੀ ਹੈ | ਇਸ ਲਈ ਮੁਲਾਜਮਾਂ ਨੇ ਹੁਣ ਆਰ ਪਾਰ ਦੀ ਲੜਾਈ ਦਾ ਐਲਾਨ ਕਰ ਦਿਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਹੰਸ ਰਾਜ ਬਨਵਾੜੀ ਨੇ ਦੱਸਿਆ ਕਿ ਸਰਕਾਰ ਮੁਲਾਜਮਾਂ ਦੀਆਂ ਮੰਗਾਂ ਨੰੂ ਲੈ ਕੇ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ | ਇਸ ਲਈ ਮੁਲਾਜ਼ਮ ਆਗੂ ਨੇ ਦੱਸਿਆ ਕਿ 6 ਮਈ ਤੋਂ ਪੂਰੇ ਪੰਜਾਬ ਵਿਚ ਹੜਤਾਲ ਕੀਤੀ ਜਾ ਰਹੀ ਹੈ | ਉਨ੍ਹਾਂ ਨੇ ਦੱਸਿਆ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਰਾਜਨੀਤਿਕ ਆਗੂਆਂ ਦਾ ਘਿਰਾਓ ਵੀ ਕਰ ਸਕਦੇ ਹਨ | ਪ੍ਰਧਾਨ ਹੰਸ ਰਾਜ ਨੇ ਦੱਸਿਆ ਕਿ ਸਰਕਾਰ ਡੀ ਏ ਦੀਆਂ ਬਕਾਇਆ ਕਿਸ਼ਤਾਂ ਨਹੀਂ ਦੇ ਰਹੀ ਅਤੇ ਕੱਚੇ ਮੁਲਾਜਮਾਂ ਨੰੂ ਪੱਕੇ ਨਹੀਂ ਕਰ ਰਹੀ | ਇਸ ਦੇ ਨਾਲ ਹੀ ਮੁਲਾਜਮਾਂ ਦੀਆਂ ਹੋਰ ਮੰਗਾਂ ਵੱਲ ਵੀ ਸਰਕਾਰ ਧਿਆਨ ਨਹੀਂ ਦੇ ਰਹੀ ਹੈ | ਇਸ ਮੌਕੇ ਆਗੂਆਂ ਨੇ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ ਵੀ ਕੀਤੀ | ਆਗੂਆਂ ਨੇ ਕਿਹਾ ਕਿ ਅੱਜ ਮਜ਼ਦੂਰ ਦਿਵਸ 'ਤੇ ਜਿਥੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ ਉੱਥੇ ਹੀ ਸੰਘਰਸ਼ ਦਾ ਬਿਗਲ ਵੀ ਵਜਾ ਰਹੇ ਹਨ | ਇਸ ਮੌਕੇ ਹੋਰਨਾਂ ਸਮੇਤ ਮਦਨ ਮਹਿਕ, ਕਮਲ ਕੁਮਾਰ ਪੱਪੂ, ਰਮਨ ਕੁਮਾਰ, ਵਿਜੈ ਕੁਮਾਰ ਹੈਪੀ, ਰਜਿੰਦਰ ਕੁਮਾਰ ਬੀਰਾ, ਸੰਜੇ ਕੁਮਾਰ, ਅਨੂੰ ਕੁਮਾਰ, ਬੀਰ ਬਬਰੀਕ ਕੁਮਾਰ ਗੋਰਾ, ਸੰਜੂ ਪ੍ਰਧਾਨ, ਸੰਜੇ ਕੁਮਾਰ ਬਨਵਾੜੀ, ਰਜਿੰਦਰ ਸਿੰਘ ਚਪੜ, ਹਰਬੰਸ ਸਿੰਘ, ਕੁਲਦੀਪ ਸਿੰਘ, ਕੁਲਦੀਪ ਸਿੰਘ ਹਰਪਾਲਪੁਰ, ਧਨਵੰਤ ਸਿੰਘ ਰਿਕੀ ਅਤੇ ਹੋਰ ਆਗੂ ਹਾਜਰ ਸਨ |