07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਵਿਧਾਇਕ ਦੇਵ ਮਾਨ ਨੇ ਸੀਵਰੇਜ ਟਰੀਟਮੈਂਟ ਪਲਾਂਟ ਤੋਂ ਟ੍ਰੀਟਿਡ ਪਾਣੀ ਦੀ ਨਿਕਾਸੀ ਲਈ ਪਾਈਪਲਾਈਨ ਦਾ ਕੀਤਾ ਉਦਘਾਟਨ

Ad Position 21
No active advertisement
ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਟਰੀਟਮੈਂਟ ਪਲਾਂਟ ਦੇ ਪਾਣੀ ਦੀ ਨਿਕਾਸੀ ਦਾ ਉਦਘਾਟਨ ਕਰਦੇ ਹੋਏ | ਤਸਵੀਰ : ਜਗਨਾਰ ਸਿੰਘ ਦੁਲੱਦੀ <br/> 05-05-2026
ਨਾਭਾ, 4 ਮਈ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਦੀ ਦੁਲੱਦੀ ਗੇਟ ਸਥਿਤ ਮਲੇਰਕੋਟਲਾ ਚੁੰਗੀ ਨੇੜੇ 12 ਐਮ.ਐਲ.ਡੀ. ਸੀਵਰੇਜ ਟਰੀਟਮੈਂਟ ਪਲਾਂਟ ਤੋਂ ਸਰਹਿੰਦ ਚੋਅ ਤੱਕ ਟ੍ਰੀਟਿਡ ਪਾਣੀ ਦੀ ਨਿਕਾਸੀ ਲਈ ਪਾਈਪ ਲਾਈਨ ਦਾ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਲੋਂ ਉਦਘਾਟਨ ਕੀਤਾ ਗਿਆ | ਉਪਰੰਤ ਵਿਧਾਇਕ ਦੇਵ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਅਤੇ ਸੰਜੀਵ ਕੁਮਾਰ ਅਰੋੜਾ ਸਥਾਨਕ ਸਰਕਾਰ ਵਿਭਾਗ ਦੇ ਮੰਤਰੀ ਦਾ ਤਹਿ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਪ੍ਰਾਜੈਕਟ 6 ਕਰੋੜ 76 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ, ਜਿਸ ਦੀ ਲੰਬਾਈ 5600 ਮੀਟਰ ਹੈ | ਉਨ੍ਹਾਂ ਕਿਹਾ ਕਿ ਸੀਵਰੇਜ ਦੇ ਪਾਣੀ ਦਾ 100 ਫ਼ੀਸਦੀ ਟਰੀਟਮੈਂਟ ਕਰ ਕੇ ਨਾ ਪੀਣ ਯੋਗ ਪਾਣੀ ਵਜੋਂ ਇਸ ਦੀ ਵਰਤੋਂ ਯਕੀਨੀ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ ਅਤੇ ਇਹ ਪ੍ਰਾਜੈਕਟ ਪਾਣੀ ਦੀ ਸੰਭਾਲ ਲਈ ਵਰਦਾਨ ਸਾਬਤ ਹੋਵੇਗਾ | ਉਨ੍ਹਾਂ ਕਿਹਾ ਕਿ ਇਸ ਪਾਣੀ ਦੀ ਵਰਤੋਂ ਸਿੰਚਾਈ ਤੇ ਹੋਰ ਉਦੇਸ਼ ਲਈ ਕੀਤੀ ਜਾ ਸਕੇਗੀ | ਇਸ ਮੌਕੇ ਮਨਪ੍ਰੀਤ ਸਿੰਘ ਧਾਰੋਂਕੀ ਪ੍ਰਧਾਨ ਟਰੱਕ ਯੂਨੀਅਨ, ਤੇਜਿੰਦਰ ਸਿੰਘ ਖਹਿਰਾ ਡਾਇਰੈਕਟਰ ਯੂਥ ਡਿਵੈਲਪਮੈਂਟ ਬੋਰਡ, ਕਰਮਜੀਤ ਸਿੰਘ ਭੋਲੀ ਪ੍ਰਧਾਨ ਆੜ੍ਹਤੀਆਂ ਐਸੋਸੀਏਸ਼ਨ, ਗੁਰਲਾਲ ਸਿੰਘ ਮੱਲੀ ਚੇਅਰਮੈਨ, ਰਮੇਸ਼ ਤਲਵਾੜ, ਉੱਦਮਦੀਪ ਸਿੰਘ ਦੀਪੂ, ਸਾਬਕਾ ਪ੍ਰਧਾਨ ਦਵਿੰਦਰ ਸਿੰਘ ਸਰਪੰਚ ਕੁਲਾਰਾਂ, ਪ੍ਰਧਾਨ ਅਮਨਦੀਪ ਸਿੰਘ ਕੋਟ, ਅਮਨ ਗਰਗ, ਕਮਲ ਕੁਮਾਰ ਰਾਜੂ, ਸਿਮਰਨ ਅੜਕ ਚੌਹਾਨ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਤੇਜ਼ਾਬ ਹਮਲਿਆਂ ਬਾਰੇ ਸੁਪਰੀਮ ਕੋਰਟ ਸਖ਼ਤ <br/> ਅਗਲੀ ਖ਼ਬਰ ਮਹਾਰਾਸ਼ਟਰ 'ਚ 17 ਹਜ਼ਾਰ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਮਾਮਲਾ ਸੁਪਰੀਮ ਕੋਰਟ ਪੁੱਜਾ
Ad Position 24