20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਪੰਜਾਬ ਲੋਕਲ ਬਾਡੀ ਵਿਭਾਗ ਵਿਚਲੇ ਹਜ਼ਾਰਾਂ ਹੜਤਾਲੀ ਮੁਲਾਜ਼ਮ ਅੱਜ ਤੋਂ ਕੰਮ 'ਤੇ ਪਰਤਣਗੇ

Ad Position 21
No active advertisement
ਅਜੀਤ ਡੈਸਕ 22-05-2026
ਪਟਿਆਲਾ, 21 ਮਈ (ਅਮਰਬੀਰ ਸਿੰਘ ਆਹਲੂਵਾਲੀਆ)-ਪੰਜਾਬ ਦੀਆਂ ਸਮੂਹ ਨਗਰ ਨਿਗਮ, ਨਗਰ ਕੌਂਸਲਾਂ, ਨਗਰ ਪੰਚਾਇਤਾਂ ਦੇ ਹਜ਼ਾਰਾਂ ਕਰਮਚਾਰੀਆਂ ਵਲੋਂ ਤਕਰੀਬਨ ਦੋ ਹਫ਼ਤਿਆਂ ਤੋਂ ਚੱਲ ਰਹੀ ਹੜਤਾਲ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ | ਇਹ ਫ਼ੈਸਲਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਹੋਈ ਲੰਮੀ ਬੈਠਕ ਤੋਂ ਬਾਅਦ ਲਿਆ ਗਿਆ | ਮਿਊਾਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਅਤੇ ਹੋਰ ਯੂਨੀਅਨਾਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿਚ ਹੋਈ ਇਸ ਬੈਠਕ ਦੌਰਾਨ ਸਰਕਾਰ ਦੇ ਹਾਂ-ਪੱਖੀ ਰਵੱਈਏ ਤੋਂ ਆਸਵੰਦ ਮੁਲਾਜ਼ਮ ਆਗੂਆਂ ਵਲੋਂ ਹੜਤਾਲ ਵਾਪਸ ਲੈਣ ਦਾ ਐਲਾਨ ਕੀਤਾ ਗਿਆ | ਇਸ ਬਾਰੇ ਅਸ਼ੋਕ ਕੁਮਾਰ, ਸਾਰਵਾਨ, ਕੁਲਵੰਤ ਸਿੰਘ ਸੈਣੀ, ਸੁਨੀਤ ਬਿਡਲਾਨ ਨੇ ਦੱਸਿਆ ਕਿ ਸਰਕਾਰ ਵਲੋਂ ਮਿੳਾੂਸੀਪਲ ਐਕਸ਼ਨ ਕਮੇਟੀ ਹਜਾਡਰਸ ਕੰਮ ਕਰਨ ਵਾਲੇ ਕਰਮਚਾਰੀਆਂ ਜਿਨ੍ਹਾਂ 'ਚ ਸਫ਼ਾਈ ਕਰਮਚਾਰੀ, ਸੀਵਰਮੈਨ, ਫਾਇਰਮੈਨ, ਡਰਾਈਵਰ, ਮਾਲੀ, ਬੇਲਦਾਰ, ਮੁਰੰਮਤ ਕਰਨ ਵਾਲੇ ਮੁਲਾਜ਼ਮ, ਪੰਪ ਓਪਰੇਟਰ, ਇਲੈਕਟ੍ਰੀਸ਼ਨ ਕਰਮਚਾਰੀਆਂ ਨੂੰ ਆਊਟ ਸੋਰਸ ਤੋਂ ਕੰਟਰੈਕਟ 'ਤੇ ਲੈਣ ਲਈ ਤਿੰਨ ਸਾਲ ਦੀ ਨੌਕਰੀ ਪੂਰੀ ਹੋਣ 'ਤੇ ਸਹਿਮਤੀ ਬਣ ਗਈ ਹੈ | ਬਾਕੀ ਰਹਿੰਦੀਆਂ ਕੈਟਾਗਰੀਆਂ ਕਲਰਕ, ਕੰਪਿਊਟਰ ਆਪ੍ਰੇਟਰ ਆਦਿ ਨੂੰ 5 ਸਾਲ ਦੀ ਨੌਕਰੀ ਤੋਂ ਬਾਅਦ ਆਊਟ ਸੋਰਸ ਤੋਂ ਕੰਟਰੈਕਟ 'ਤੇ ਲੈਣ ਲਈ ਵੀ ਸਹਿਮਤੀ ਹੋਈ ਹੈ | ਇੱਥੇ ਮੁਲਾਜ਼ਮ ਆਗੂਆਂ ਵਲੋਂ ਕੰਟਰੈਕਟ ਕਰਮਚਾਰੀਆਂ ਨੂੰ ਤਿੰਨ ਸਾਲ ਦੀ ਸੇਵਾ ਉਪਰੰਤ ਰੈਗੂਲਰ ਕੀਤੇ ਜਾਣ ਦੀ ਮੰਗ ਕੀਤੀ ਗਈ | ਜਿਸ ਲਈ ਸਥਾਨਕ ਸਰਕਾਰਾਂ ਮੰਤਰੀ ਦੀ ਅਗਵਾਈ 'ਚ ਇਕ ਕਮੇਟੀ ਦਾ ਗਠਨ ਕੀਤਾ ਗਿਆ ਜਿਸ 'ਚ ਡਾਇਰੈਕਟਰ ਸਥਾਨਕ ਸਰਕਾਰਾਂ, ਸੰਯੁਕਤ ਸਕੱਤਰ ਸਥਾਨਕ ਸਰਕਾਰ ਅਤੇ ਐਕਸ਼ਨ ਕਮੇਟੀ ਦੇ ਨੁਮਾਇੰਦੇ ਸਲਾਹਕਾਰ ਵਜੋਂ ਸ਼ਾਮਲ ਹੋਣਗੇ ਅਤੇ ਇਹ ਫ਼ੈਸਲਾ 30 ਦਿਨ ਦੇ ਅੰਦਰ-ਅੰਦਰ ਕਰਨ ਦੀ ਗੱਲ ਵੀ ਕਹੀ ਗਈ | ਕੱਚੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ 'ਚ ਵਾਧੇ ਲਈ ਵੀ ਅਪੀਲ ਇਸ ਕਮੇਟੀ ਕੋਲ ਕੀਤੀ ਜਾਵੇਗੀ | ਆਗੂਆਂ ਨੇ ਦੱਸਿਆ ਕਿ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਹਾਂ ਪੱਖੀ ਹੁੰਗਾਰਾ ਦਿੰਦਿਆਂ ਹੋਰ ਮੰਗਾਂ ਨੂੰ ਵੀ ਵਿਚਾਰੇ ਜਾਣ ਉਪਰੰਤ ਜਲਦੀ ਫ਼ੈਸਲਾ ਲੈਣ ਦਾ ਵਿਸ਼ਵਾਸ ਦਿਵਾਇਆ | ਇਹ ਫ਼ੈਸਲੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਕਰਮਚਾਰੀਆਂ 'ਤੇ ਲਾਗੂ ਰਹਿਣਗੇ | ਜਿਸ ਤੋਂ ਬਾਅਦ ਅੱਜ ਮੁਲਾਜ਼ਮ ਆਗੂ ਜਿਨ੍ਹਾਂ 'ਚ ਪਟਿਆਲਾ ਨਗਰ ਨਿਗਮ ਤੋਂ ਵੀ ਮੌਜੂਦ ਸਨ ਨੇ ਦੱਸਿਆ ਕਿ ਕੱਲ੍ਹ 22 ਮਈ ਤੋਂ ਸਾਰੇ ਸ਼ਾਖਾਵਾਂ ਦੇ ਮੁਲਾਜ਼ਮ ਜਿਹੜੇ ਹੜਤਾਲ 'ਤੇ ਸਨ ਕੰਮ 'ਤੇ ਚਲੇ ਜਾਣਗੇ | ਇਸ ਬੈਠਕ 'ਚ ਗੋਪਾਲ ਥਾਪਰ, ਕੁਲਦੀਪ ਸ਼ਰਮਾ, ਸੋਮਪਾਲ ਚੌਬੜ, ਹੰਸ ਰਾਜ ਬਨਵਾਰੀ, ਫਤਹਿ ਚੰਦ, ਗੁਲਸ਼ਨ ਕੁਮਾਰ, ਅਰੁਨ ਕੁਮਾਰ ਗਿੱਲ, ਭਾਰਤ ਬੇਦੀ, ਮੰਗਾ ਸਿੰਘ, ਰਾਜਿੰਦਰ ਕੁਮਾਰ, ਸੰਜੀਵ ਰੱਤੀ, ਮਨੀਸ਼, ਲਲਿਤ ਕੁਮਾਰ, ਜੀ.ਐਮ. ਸਿੰਘ, ਕੁਲਦੀਪ ਕੁਮਾਰ, ਮੰਗਤ ਰਾਮ, ਨੰਦ ਲਾਲ, ਰਿੰਕੂ ਵੈਦ, ਸੰਨੀ ਭਗਨੀਆ, ਕੋਮਲ, ਰਵਿੰਦਰ ਗਾਗਟ, ਪ੍ਰਦੀਪ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਕਲਵਾਣੂੰ ਦੇ ਵਿਅਕਤੀ ਦੇ ਬਿਆਨਾ 'ਤੇ 2 ਔਰਤਾਂ ਸਮੇਤ 10 ਦੇ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਸਰਕਾਰੀ ਸਕੂਲ ਕਲਿਆਣ ਵਿਖੇ ਬਿਜਲੀ ਦੀ ਬੱਚਤ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ
Ad Position 24