04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਹਰਦਿਆਲ ਸਿੰਘ ਕੰਬੋਜ ਵਲੋਂ ਬਨੂੜ ਦੇ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿਚ ਕੱਢੀ ਚੋਣ ਰੈਲੀ

Ad Position 21
repet_subhas-goyals [Copy P29]
ਅਜੀਤ ਡੈਸਕ 24-05-2026
ਬਨੂੜ, 23 ਮਈ (ਭੁਪਿੰਦਰ ਸਿੰਘ)- ਨਗਰ ਕੌਂਸਲ ਬਨੂੜ ਦੀਆਂ ਚੋਣਾਂ ਦੌਰਾਨ ਸਾਰੀਆਂ ਪਾਰਟੀਆਂ ਵਲੋਂ ਆਪਣੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਸਿਖ਼ਰਾ ਤੇ ਪਹੁੰਚ ਦਿੱਤਾ ਹੈ | ਕਾਂਗਰਸ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਅੱਜ ਸ਼ਹਿਰ ਦੇ ਸਮੁੱਚੇ 13 ਵਾਰਡਾਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ | ਵਾਰਡ ਨੰਬਰ 4 ਤੋਂ ਕਾਂਗਰਸੀ ਉਮੀਦਵਾਰ ਸੁਰਿੰਦਰ ਸਿੰਘ ਸੋਨੀ ਸੰਧੂ ਦੀ ਚੋਣ ਮੁਹਿੰਮ ਦੌਰਾਨ ਸ਼੍ਰੀ ਕੰਬੋਜ ਨੇ ਕਿਹਾ ਕਿ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਸ਼ਹਿਰ ਵਿਚ ਵਿਕਾਸ ਕਾਰਜ ਪੂਰੀ ਤਰ੍ਹਾਂ ਠੱਪ ਪਏ ਹਨ ਅਤੇ ਸ਼ਹਿਰ ਵਾਸੀਆਂ ਨੂੰ ਸਰਕਾਰ ਤੋਂ ਝੂਠੇ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਮਿਲਿਆ | ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਸ਼ਹਿਰ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕ ਆਪ ਮੁਹਾਰੇ ਪਾਰਟੀ ਦੇ ਉਮੀਦਵਾਰਾਂ ਦੀ ਚੋਣ ਮੁਹਿੰਮ ਚਲਾ ਰਹੇ ਹਨ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਰੀਆਂ ਸੀਟਾਂ ਤੇ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ ਅਤੇ ਨਗਰ ਕੌਂਸਲ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦਾ ਸਫਾਇਆ ਹੋ ਜਾਵੇਗਾ | ਇਸ ਮੌਕੇ ਯੂਥ ਆਗੂ ਨਿਰਭੈ ਸਿੰਘ ਮਿਲਟੀ ਕੰਬੋਜ, ਸੁਰਿੰਦਰ ਸਿੰਘ ਸੋਨੀ ਸੰਧੂ, ਜਗਤਾਰ ਸਿੰਘ ਕੰਬੋਜ, ਹਰਪ੍ਰੀਤ ਸਿੰਘ ਸੋਨਿਕ, ਹਰਵਿੰਦਰ ਸਿੰਘ ਬਿੱਲਾ, ਪਰਮਜੀਤ ਕੌਰ, ਗੁਰਮੇਲ ਸਿੰਘ ਫੌਜੀ, ਮੋਹਨ ਸਿੰਘ ਫੌਜੀ, ਪ੍ਰੀਤੀ ਵਾਲੀਆ, ਬਲਬੀਰ ਸਿੰਘ ਲਾਲਕਾ, ਦੀਦਾਰ ਸਿੰਘ, ਲਛਮਣ ਸਿੰਘ ਚੰਗੇਰਾ, ਅਮਰੀਕ ਸਿੰਘ ਚੰਗੇਰਾ, ਨੈਬ ਸਿੰਘ ਮਨੌਲੀ ਸੂਰਤ, ਲੱਖੀ ਭੰਗੂ, ਕੁਲਵਿੰਦਰ ਸਿੰਘ ਭੋਲਾ, ਅਵਤਾਰ ਸਿੰਘ ਬਾਜਵਾ, ਡੈਂਟੀ ਵਾਲੀਆ, ਪ੍ਰੀਤਇੰਦਰ ਸਿੰਘ, ਸੁਖਬੀਰ ਸਿੰਘ ਬਾਜਵਾ, ਖੁਸ਼ਵਿੰਦਰ ਸਿੰਘ ਨੰਬਰਦਾਰ, ਰਾਹੁਲ ਰਾਓ, ਲਖਵੀਰ ਸਿੰਘ,
Ad Position 22
No active advertisement
ਪਿਛਲੀ ਖ਼ਬਰ ਪਾਲਿਕਾ ਚੋਣਾਂ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਚੋਣ ਅਮਲੇ ਦੀ ਕਰਾਈ ਰਿਹਰਸਲ ਅਗਲੀ ਖ਼ਬਰ ਬਹਾਵਲਪੁਰ ਸਮਾਜ ਦੇ ਆਗੂਆਂ ਨੇ ਕਾਂਗਰਸੀ ਆਗੂ ਸੰਜੀਵ ਸ਼ਰਮਾ ਕਾਲੂ ਦੇ ਹੱਕ 'ਚ ਦਿੱਤਾ ਸਮਰਥਨ
Ad Position 24