ਨਾਭਾ, 24 ਮਈ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਦੇ ਵਾਰਡ ਨੰਬਰ 20 ਤੋਂ ਨਗਰ ਕੌਂਸਲ ਚੋਣਾਂ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਦੀਪ ਸਿੰਘ ਖੰਨਾ ਵਲੋਂ ਆਪਣੇ ਚੋਣ ਮੁਹਿੰਮ ਪੂਰੀ ਤਰ੍ਹਾਂ ਪਕਾ ਦਿੱਤੀ ਗਈ ਹੈ | ਜਿਸ ਤਹਿਤ ਉਨ੍ਹਾਂ ਵਲੋਂ ਅੱਜ ਆਪਣੇ ਵਾਰਡ 'ਚ ਰੋਡ ਸ਼ੋਅ ਕੱਢਿਆ ਗਿਆ | 'ਆਪ' ਉਮੀਦਵਾਰ ਖੰਨਾ ਵਲੋਂ ਕੱਢੇ ਗਏ ਰੋਡ ਸ਼ੋਅ ਵਿਚ ਹਲਕਾ ਵਿਧਾਇਕ ਗੁਰਦੇਵ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ, ਜਿੱਥੇ ਉਨ੍ਹਾਂ ਵਲੋਂ ਪੰਜ ਮੁਖੀ ਮੰਦਿਰ ਵਿਚ ਮੱਥਾ ਟੇਕ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਉੱਥੇ ਵਿਧਾਇਕ ਵਲੋਂ ਆਮ ਆਦਮੀ ਪਾਰਟੀ ਦੇ ਸਾਰੇ ਹੀ ਉਮੀਦਵਾਰਾਂ ਦੀ ਜਿੱਤ ਲਈ ਵੀ ਕਾਮਨਾ ਕੀਤੀ ਗਈ | ਹਲਕਾ ਵਿਧਾਇਕ ਨੇ ਕਿਹਾ ਕਿ ਉਹ ਵਿਕਾਸ ਕਾਰਜਾਂ ਦੇ ਨਾਮ 'ਤੇ ਵੋਟਰ ਮੰਗ ਰਹੇ ਹਨ ਕਿਉਂ ਜੋ ਨਾਭਾ ਸ਼ਹਿਰ ਦਾ ਜਿੰਨਾ ਵਿਕਾਸ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਹੋਇਆ ਹੈ ਅੱਜ ਕਿਸੇ ਵੀ ਪਾਰਟੀ ਵਲੋਂ ਨਹੀਂ ਕਰਵਾਇਆ ਗਿਆ | ਸਾਬਕਾ ਚੇਅਰਮੈਨ ਅਮਰਦੀਪ ਸਿੰਘ ਖੰਨਾ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਵਾਰਡ ਵਾਸੀਆਂ ਦੀ ਸੇਵਾ ਕਰ ਰਹੇ ਹਨ, ਜਿਸ ਕਰਕੇ ਵਾਰਡ ਵਾਸੀਆਂ ਦਾ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਇਸ ਮੌਕੇ ਤੇਜਿੰਦਰ ਸਿੰਘ ਖਹਿਰਾ, ਐਡਵੋਕੇਟ ਲਲਿਤ ਵੰਸ਼, ਮਨਪ੍ਰੀਤ ਸਿੰਘ ਧਾਰੋਂਕੀ ਪ੍ਰਧਾਨ ਟਰੱਕ ਯੂਨੀਅਨ, ਰਾਜੀਵ ਸ਼ਰਮਾ ਸੌਜਾ ਆਦਿ ਵਾਰਡ ਵਾਸੀ ਮੌਜੂਦ ਸਨ |