ਭਾਦਸੋਂ, 27 ਮਈ (ਪ੍ਰਦੀਪ ਦੰਦਰਾਲਾ)-ਡੇਰਾ ਬਾਬਾ ਸ੍ਰੀ ਚੰਦ ਪਿੰਡ ਲੌਟ ਵਿਖੇ ਦਸਮੀਂ ਦਾ ਦਿਹਾੜਾ ਮਨਾਇਆ ਗਿਆ | ਜਿਸ 'ਚ ਸੰਸਥਾ ਵਲੋਂ ਲੋੜਵੰਦ ਬੱਚਿਆਂ ਨੂੰ ਸਾਈਕਲ ਦਿੱਤੇ ਗਏ | ਲਖਵੀਰ ਸਿੰਘ ਲੌਟ ਸਾਬਕਾ ਚੇਅਰਮੈਨ ਤੇ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਬਾਬਾ ਰਾਜ ਸਿੰਘ ਲੌਟ, ਅਮਨਦੀਪ ਸਿੰਘ ਲੁਧਿਆਣਾ, ਮਹੰਤ ਤਾਰਾ ਸਿੰਘ ਨਾਭਾ, ਸ੍ਰੀ ਸੰਤ ਦਇਆ ਨੰਦ ਲੁਬਾਣਾ, ਕਵੀਸ਼ਰੀ ਜੱਥਾ ਗੁਰੂ ਕਿਰਪਾ ਪੇਦਨ, ਗੁਰਦੇਵ ਸਿੰਘ ਬੌੜਾਂ, ਗੁਰਦੇਵ ਸਿੰਘ ਪੇਦਨ, ਹਰਵਿੰਦਰ ਸਿੰਘ ਸੋਂਟੀ, ਗੁਲਸ਼ਨ ਸਿੰਘ ਸੋੰਟੀ, ਸਤਨਾਮ ਦਾਸ, ਚਾਹਤ ਸਿੰਘ, ਜੋਤੀ ਸਿੰਘ ਤੋਂ ਇਲਾਵਾ ਸੰਗਤਾਂ ਹਾਜ਼ਰ ਸਨ |