28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਅਨੰਦ ਨਗਰ ਬੀ 'ਚ 75 ਲੱਖ ਰੁਪਏ ਦੀ ਲਾਗਤ ਨਾਲ ਹੋਵੇਗਾ ਨਿਰਮਾਣ-ਡਾ. ਬਲਬੀਰ ਸਿੰਘ

Ad Position 21
No active advertisement
ਅਜੀਤ ਡੈਸਕ 28-05-2026
ਪਟਿਆਲਾ, 27 ਮਈ (ਮਨਦੀਪ ਸਿੰਘ ਖਰੌੜ)-ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪਟਿਆਲਾ ਦਿਹਾਤੀ ਵਿਚ ਪੈਂਦੇ ਅਨੰਦ ਨਗਰ ਬੀ ਦੀ 32 ਨੰਬਰ ਗਲੀ ਕੋਲ ਪਈ ਸਰਕਾਰੀ ਥਾਂ 'ਤੇ 75 ਲੱਖ ਰੁਪਏ ਦੀ ਲਾਗਤ ਨਾਲ ਸੁੰਦਰ ਪਾਰਕ, ਓਪਨ ਜਿੰਮ ਤੇ ਯੋਗਾ ਸ਼ੈੱਡ ਦਾ ਨਿਰਮਾਣ ਕੀਤਾ ਜਾਵੇਗਾ | ਅੱਜ ਇੱਥੇ ਵਾਰਡ ਨੰਬਰ 5 ਦੇ ਵਾਸੀਆਂ ਨਾਲ ਮਿਲ ਕੇ ਪਾਰਕ ਵਾਲੀ ਥਾਂ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ, ਪੰਜਾਬੀ ਤੇ ਪੰਜਾਬੀਆਂ ਦੀ ਬਿਹਤਰੀ ਲਈ ਕੰਮ ਕਰ ਰਹੀ ਆਮ ਆਦਮੀ ਪਾਰਟੀ ਸਰਕਾਰ ਵਲੋਂ ਇਸ ਥਾਂ 'ਤੇ 'ਆਪ' ਕਲੀਨਿਕ ਸਫਲਤਾ ਪੂਰਵਕ ਚਲਾਇਆ ਜਾ ਰਿਹਾ ਹੈ, ਜਿਸ ਵਿਚ ਰੋਜ਼ਾਨਾ ਸੈਂਕੜੇ ਦੀ ਗਿਣਤੀ ਵਿਚ ਮਰੀਜ਼ ਲਾਹਾ ਲੈਂਦੇ ਹਨ | ਉਨ੍ਹਾਂ ਕਿਹਾ ਕਿ ਇਸ ਕਲੀਨਿਕ ਦੇ ਨਾਲ ਹੀ ਸਰਕਾਰੀ ਪਾਣੀ ਵਾਲੀ ਟੈਂਕੀ ਦੇ ਨਾਲ ਹੀ ਤਕਰੀਬਨ 700 ਗਜ ਥਾਂ ਖ਼ਾਲੀ ਪਈ ਹੈ ਜਿਸ ਥਾਂ 'ਤੇ ਅਸੀਂ ਓਪਨ ਜਿੰਮ, ਸੁੰਦਰ ਪਾਰਕ ਤੇ ਸਿਹਤਮੰਦ ਪੰਜਾਬ ਯੋਜਨਾ ਤਹਿਤ ਚਲਾਈਆਂ ਜਾ ਰਹੀਆਂ ਯੋਗਸ਼ਾਲਾਵਾਂ ਦੇ ਤਹਿਤ ਯੋਗਾ ਕਲਾਸਾਂ ਵਾਸਤੇ ਸ਼ੈੱਡ ਦਾ ਨਿਰਮਾਣ ਕਰਾਂਗੇ | ਸਿਹਤ ਮੰਤਰੀ ਨੇ ਕਿਹਾ ਕਿ ਨਰੋਈ ਸਿਹਤ ਹੀ ਨਰੋਏ ਪੰਜਾਬ ਦੀ ਬਿਹਤਰੀ ਦਾ ਆਧਾਰ ਹੈ | ਉਨ੍ਹਾਂ ਕਿਹਾ ਕਿ ਸੀ.ਐਮ. ਦੀ ਯੋਗਸ਼ਾਲਾ ਪ੍ਰੋਗਰਾਮ ਨੂੰ ਲੋਕਾਂ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਖ਼ਾਸ ਤੌਰ 'ਤੇ ਔਰਤਾਂ ਵਿਚ ਯੋਗਾ ਕਲਾਸਾਂ ਲਈ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਇੱਥੇ ਥਾਂ ਦੇ ਨਿਰਮਾਣ ਨਾਲ ਇਹ ਕਲਾਸਾਂ ਹੋਰ ਵੀ ਵੱਡੇ ਪੱਧਰ 'ਤੇ ਚਲਾਈਆਂ ਜਾ ਸਕਣਗੀਆਂ | ਇਸ ਮੌਕੇ ਵਾਰਡ ਦੇ ਕੌਂਸਲਰ ਦਵਿੰਦਰ ਕੌਰ, ਜਸਬੀਰ ਸਿੰਘ ਗਾਂਧੀ, ਐਸ.ਡੀ.ਐਮ. ਗੁਰਦੇਵ ਸਿੰਘ ਧੰਮ, ਇੰਸਪੈਕਟਰ ਸੁਖਵਿੰਦਰ ਸਿੰਘ ਗਿੱਲ ਐਸ.ਐਚ.ਓ. ਥਾਣਾ ਤਿ੍ਪੜੀ ਤੇ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੁਸ਼ਤੀ ਟੂਰਨਾਮੈਂਟ 'ਚੋਂ ਤਗਮਾ ਜਿੱਤਣ 'ਤੇ ਭਾਰਤ ਸ਼ਰਮਾ ਦਾ ਐਡ. ਖੱਟੜਾ ਵਲੋਂ ਸਨਮਾਨ ਅਗਲੀ ਖ਼ਬਰ ਡੇਰਾ ਬਾਬਾ ਸੀ੍ਰਚੰਦ ਲੌਟ ਵਿਖੇ ਦਸਮੀਂ ਦਾ ਦਿਹਾੜਾ ਮਨਾਇਆ
Ad Position 24