ਨਗਰ ਕੌਂਸਲ ਨਾਭਾ 'ਚ ਸਤਾ ਧਿਰ ਨੇ ਕੀਤਾ 11 ਵਾਰਡਾਂ 'ਤੇ ਕਬਜ਼ਾ
ਅਜੀਤ ਡੈਸਕ
30-05-2026
ਕਾਂਗਰਸ ਪਾਰਟੀ 5, ਅਕਾਲੀ ਦਲ 2, ਭਾਜਪਾ 3 ਅਤੇ 2 ਆਜ਼ਾਦ ਉਮੀਦਵਾਰ ਰਹੇ ਜੇਤੂ
ਨਾਭਾ, 29 ਮਈ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਚ ਪਿਛਲੇ ਦਿਨੀ ਹੋਈਆਂ ਨਗਰ ਕੌਂਸਲ ਚੋਣਾਂ ਦੀ ਗਿਣਤੀ ਦਾ ਕੰਮ ਮੁਕੰਮਲ ਹੋ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਪ ਮੰਡਲ ਮੈਜਿਸਟ੍ਰੇਟ ਕਮ-ਚੋਣ ਅਫਸਰ ਏਪੀ ਸਿੰਘ ਸੋਮਲ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਦਾ ਕੰਮ ਅਮਨ ਅਮਾਨ ਨਾਲ ਸਮਾਪਤ ਹੋ ਗਿਆ ਹੈ, ਜਿਸ ਦੌਰਾਨ ਆਮ ਆਦਮੀ ਪਾਰਟੀ ਨੇ 11 ਸੀਟਾਂ ਤੇ ਜਿੱਤ ਦਰਜ ਕੀਤੀ ਹੈ ਜਦੋਂ ਕਿ ਕਾਂਗਰਸ ਪਾਰਟੀ 5, ਸ਼੍ਰੋਮਣੀ ਅਕਾਲੀ ਦਲ 2, ਭਾਜਪਾ 3 ਅਤੇ ਦੋ ਸੀਟਾਂ ਤੇ ਆਜ਼ਾਦ ਉਮੀਦਵਾਰ ਜਿੱਤੇ ਹਨ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਚੋਣਾਂ ਜੋ ਕਿ 26 ਮਈ ਨੂੰ ਹੋਈਆਂ ਸਨ ਉਸ ਦਿਨ ਵੀ ਸ਼ਹਿਰ ਵਾਸੀਆਂ ਵਲੋਂ ਪ੍ਰਸ਼ਾਸਨ ਨੂੰ ਭਰਪੂਰ ਸਾਥ ਦਿੱਤਾ ਗਿਆ ਸੀ ਅਤੇ ਅੱਜ ਵੋਟਾਂ ਦੀ ਗਿਣਤੀ ਵਾਲੇ ਦਿਨ ਵੀ ਮਾਹੌਲ ਪੂਰਾ ਸ਼ਾਂਤਮਈ ਰਿਹਾ ਜਿਸ ਕਰਕੇ ਉਹ ਸ਼ਹਿਰ ਵਾਸੀਆਂ ਦੇ ਨਾਲ ਨਾਲ ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਦਾ ਧੰਨਵਾਦ ਕਰਦੇ ਹਨ ਕਿਉਂ ਜੋ ਉਨਾਂ ਨੇ ਇਨਾਂ ਚੋਣਾਂ ਵਿਚ ਪੂਰਾ ਸਾਥ ਦਿੱਤਾ ਹੈ | ਇਸ ਮੌਕੇ ਬੀਡੀਪੀਓ ਜਤਿੰਦਰ ਸਿੰਘ ਢਿੱਲੋਂ, ਅਮਰਾਓ ਸਿੰਘ ਸੇਖੋਂ, ਪ੍ਰੋਫੈਸਰ ਕੁਲਦੀਪ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ |