ਨਾਭਾ, 12 ਜੂਨ (ਵਰਿੰਦਰ ਵਰਮਾ)-ਪੰਜਾਬ ਨੰਬਰਦਾਰ ਯੂਨੀਅਨ ਸਮਰਾ ਬਲਾਕ ਨਾਭਾ ਦੀ ਮੀਟਿੰਗ ਮੀਤ ਪ੍ਰਧਾਨ ਮਨਮੋਹਨ ਸਿੰਘ ਦੀ ਪ੍ਰਧਾਨਗੀ ਹੇਠ ਐਸ.ਡੀ.ਐੱਮ ਨਾਭਾ ਦੇ ਦਫ਼ਤਰ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆ ਸੈਕਟਰੀ ਗੁਰਬਖਸ਼ੀਸ਼ ਸਿੰਘ ਗੋਪੀ ਕੌਲ ਨੇ ਕਿਹਾ ਕਿ ਭਗਵੰਤ ਮਾਨ ਨੇ ਪਹਿਲਾਂ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਤੇ ਨੰਬਰਦਾਰਾਂ ਦੀਆ ਮੰਗਾਂ ਪਹਿਲ ਦੇ ਅਧਾਰ 'ਤੇ ਮੰਨੀਆ ਜਾਣਗੀਆਂ ਪਰ ਹੁਣ ਤੱਕ ਪੂਰੀਆਂ ਨਹੀ ਕੀਤੀਆਂ ਗਈਆਂ, ਜਿਸ ਵਿੱਚ ਮਾਣਪੱਤਾ 5000 ਕੀਤਾ ਜਾਵੇਗਾ ਅਤੇ ਨੰਬਰਦਾਰੀ ਨੂੰ ਪਿਤਾ ਪੁਰਖੀ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਨਾਭਾ ਬਲਾਕ ਵਿੱਚ ਨੰਬਰਦਾਰਾਂ ਲਈ ਕਮਰੇ ਦਾ ਪ੍ਰਬੰਧ ਕੀਤਾ ਜਾਵੇ ਤਾ ਜੋ ਆਮ ਲੋਕਾਂ ਦੇ ਕੰਮ ਕਾਰ ਵਾਸਤੇ ਨੰਬਰਦਾਰਾ ਤੇ ਲੋਕਾ ਨੂੰ ਖੱਜਲ ਖੁਆਰ ਨਾ ਹੋਣਾ ਪਾਵੇ ਕਰੇ | ਮੀਟਿੰਗ ਨੂੰ ਸੰਬੋਧਨ ਕਰਦਿਆਂ ਮੀਤ ਪ੍ਰਧਾਨ ਮਨਮੋਹਨ ਸਿੰਘ ਨੇ ਕਿਹਾ ਕਿ ਨੰਬਰਦਾਰੀ ਨੂੰ ਪਿਤਾ ਪੁਰਖੀ ਕੀਤਾ ਜਾਵੇ | ਬੱਸ ਤੇ ਟੋਲ ਪਲਾਜ਼ਾ ਮਾਫ਼ ਕੀਤਾ ਜਾਵੇ ਕਿਉਕਿ ਲੋਕਾਂ ਦੇ ਕੰਮਕਾਰ ਕਰਵਾਉਣ ਲਈ ਨੰਬਾਦਾਰਾ ਨੂੰ ਵੱਖ ਵੱਖ ਥਾਂਵਾ ਤੇ ਜਾਣਾ ਪੈਂਦਾ ਹੈ | ਇਸ ਮੌਕੇ ਯੂਨੀਅਨ ਵੱਲੋਂ ਮੰਗਾਂ ਸਬੰਧੀ ਐਸ ਡੀ ਐੱਮ ਨਾਭਾ ਅਰਵਿੰਦਰ ਪਾਲ ਸਿੰਘ ਸੋਮਲ ਨੂੰ ਮੰਗ ਪੱਤਰ ਸੌਂਪਿਆ ਗਿਆ | ਇਸ ਮੌਕੇ ਮੀਟਿੰਗ ਵਿੱਚ ਗੁਰਚਰਨ ਸਿੰਘ ਘਾਣੀਵਾਲ, ਰਣਜੀਤ ਸਿੰਘ ਚੌਧਰੀਮਾਜਰਾ, ਸਤਨਾਮ ਸਿੰਘ ਧਨੌਰਾ, ਅਮਰੀਕ ਸਿੰਘ ਕਨਸੂਹਾ, ਹਰਸਿਮਰਤ ਸਿੰਘ ਗਲਵੱਟੀ, ਗੁਰਬਚਨ ਸਿੰਘ ਘਣੀਵਾਲ, ਅਮਰੀਕ ਸਿੰਘ ਕਨਸੂਹਾ ਕਲਾ, ਬਲਵਿੰਦਰ ਸਿੰਘ ਧਨੌਰੀ, ਹਰਭਜਨ ਸਿੰਘ ਢੀਂਗੀ, ਸੁਖਪ੍ਰੀਤ ਸਿੰਘ, ਲਖਵੀਰ ਸਿੰਘ ਸ਼ਮਲਾ, ਰਣਧੀਰ ਸਿੰਘ ਦੁਲੱਦੀ, ਗੁਰਚਰਨ ਸਿੰਘ ਗੁਰਦਿੱਤਪੁਰਾ, ਜਰਨੈਲ ਸਿੰਘ ਲੁਬਾਣਾ ਟੇਕੂ, ਜੀਤ ਸਿੰਘ ਬਨੇਰਾ, ਕਲਾ, ਯਾਦਵਿੰਦਰ ਸਿੰਘ ਦੰਦਰਾਲਾ ਢੀਂਡਸਾ, ਰਘਵੀਰ ਸਿੰਘ ਕਕਰਾਲਾ, ਜਸਵਿੰਦਰ ਸਿੰਘ ਅੱਚਲ, ਜਰਨੈਲ ਸਿੰਘ ਕੌਲ, ਬੇਅੰਤ ਸਿੰਘ ਨਾਭਾ, ਦਲਵਾਰਾ ਸਿੰਘ, ਮਨਜਿੰਦਰ ਸਿੰਘ ਰੋਹਟੀ ਖ਼ਾਸ, ਜਗਵਿੰਦਰ ਸਿੰਘ ਗਦਾਈਆ, ਨਰਿੰਦਰ ਸਿੰਘ ਰੋਹਟੀ ਛਨਾ, ਹਾਕਮ ਸਿੰਘ ਅਲਹੌਰਾਂ ਖੁਰਦ, ਦਵਿੰਦਰ ਸਿੰਘ ਦੁਲੱਦੀ, ਕੇਸਰ ਸਿੰਘ, ਪ੍ਰੇਮ ਸਿੰਘ ਸਿੰਬੜੋਂ ਆਦਿ ਸ਼ਾਮਿਲ ਸਨ |