ਪਟਿਆਲਾ, 14 ਜੂਨ (ਮਨਦੀਪ ਸਿੰਘ ਖਰੌੜ)-ਕੋਰੋਨਾ ਕਾਲ ਦੌਰਾਨ ਨੌਕਰੀ ਤੋਂ ਫ਼ਾਰਗ ਕੀਤੇ ਕੋਰੋਨਾ ਯੋਧਾ ਮੁੜ ਤੋਂ ਨੌਕਰੀ ਹਾਸਲ ਕਰਨ ਲਈ ਪਿਛਲੇ 2 ਹਫ਼ਤਿਆਂ ਤੋਂ ਵਧ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਰਿਹਾਇਸ਼ ਦੇ ਬਾਹਰ ਧਰਨਾ ਲਗਾਈ ਬੈਠੇ ਹਨ | ਉਨ੍ਹਾਂ ਵਿਚੋਂ ਤਿੰਨ ਨਰਸਾਂ ਅੱਜ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਈਆਂ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤਕ ਉਨ੍ਹਾਂ ਨੂੰ ਨੌਕਰੀ ਨਹੀਂ ਮਿਲੇਗੀ ਉਹ ਹੇਠਾਂ ਨਹੀਂ ਉੱਤਰਨਗੀਆਂ | ਇਸ ਸੰਬੰਧੀ ਟੈਂਕੀ 'ਤੇ ਬੈਠੀ ਚਰਨਜੀਤ ਕੌਰ ਨੇ ਦੱਸਿਆ ਕਿ ਕੋਰੋਨਾ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਵਾਅਦਾ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਉਹ ਕੋਰੋਨਾ ਯੋਧਿਆਂ ਨੂੰ ਪੱਕੇ ਤੌਰ 'ਤੇ ਨੌਕਰੀ 'ਤੇ ਰੱਖਣਗੇ ਪਰ ਸਾਢੇ 4 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਨੇ ਉਨ੍ਹਾਂ ਦੀਆਂ ਸੇਵਾਵਾਂ ਹਾਲੇ ਤਕ ਮੁੜ ਤੋਂ ਚਾਲੂ ਨਹੀਂ ਕੀਤੀਆਂ | ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਨ੍ਹਾਂ ਦਾ ਸਾਥ ਦੇਣ ਦੀ ਬਜਾਏ ਉਨ੍ਹਾਂ ਦੇ ਧਰਨਾ ਦੇਣ ਵਾਲੀ ਥਾਂ ਤੋਂ ਕਈ ਬੈਗ ਚੋਰੀ ਹੋ ਗਏ ਅਤੇ 30 ਹਜ਼ਾਰ ਰੁਪਇਆ ਵੀ ਕੋਈ ਚੋਰੀ ਕਰ ਕੇ ਲੈ ਗਿਆ ਹੈ ਜਿਹੜਾ ਕਿ ਉਨ੍ਹਾਂ ਨੇ ਫ਼ੰਡ ਲਈ ਇਕੱਠਾ ਕੀਤਾ ਸੀ | ਚਰਨਜੀਤ ਕੌਰ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ 24 ਘੰਟਿਆਂ 'ਚ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਕੋਈ ਵੀ ਸਖ਼ਤ ਕਦਮ ਚੁੱਕ ਸਕਦੀਆਂ ਹਨ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ | ਧਰਨਾਕਾਰੀ ਨਰਸਾਂ ਦਾ ਕਹਿਣਾ ਸੀ ਕਿ ਪਿਛਲੇ 4 ਸਾਲਾ ਤੋਂ ਸਰਕਾਰ ਉਨ੍ਹਾਂ ਨੂੰ ਲਾਰੇ ਲਗਾ ਕੇ ਹੁਣ ਇਹ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਠੇਕੇਦਾਰੀ ਸਿਸਟਮ 'ਚ ਨੌਕਰੀ ਦੇ ਸਕਦੇ ਹਨ ਪਰ ਪੱਕੇ ਤੌਰ 'ਤੇ ਨਹੀਂ | ਪਰ ਹੁਣ ਉਹ ਫ਼ੈਸਲਾ ਕਰ ਕੇ ਆਈਆਂ ਹਨ ਕਿ ਜਾਂ ਤਾਂ ਉਹ ਧਰਨੇ ਵਾਲੀ ਥਾਂ 'ਤੇ ਆਪਣੀ ਜਾਨ ਦੇਣਗੀਆਂ ਜਾਂ ਫੇਰ ਪੱਕੀ ਨੌਕਰੀ ਹਾਸਲ ਕਰ ਕੇ ਘਰ