15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਮਾਨਵ ਸੇਵਾ ਉੱਤਮ ਸੇਵਾ ਨਾਭਾ ਵਲੋਂ ਬਲੱਡ ਡੋਨਰ ਡੇ ਮੌਕੇ ਲਗਾਇਆ 32ਵਾਂ ਵਿਸ਼ਾਲ ਖ਼ੂਨਦਾਨ ਕੈਂਪ

Ad Position 21
No active advertisement
ਅਗਰਵਾਲ ਸਭਾ ਵਿਖੇ ਲਗਾਏ ਗਏ ਖ਼ੂਨਦਾਨ ਕੈਂਪ ਵਿੱਚ ਖ਼ੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕਰਦੇ ਹੋਏ | ਤਸਵੀਰ : ਵਰਿੰਦਰ ਵਰਮਾ <br/> ਅਗਰਵਾਲ ਸਭਾ ਵਿਖੇ ਲਗਾਏ ਗਏ ਖ਼ੂਨਦਾਨ ਕੈਂਪ ਵਿੱਚ ਪ੍ਰਧਾਨ ਰਾਜੇਸ਼ ਬਾਂਸਲ ਬੱਬੂ, ਮੁੱਖ ਸੇਵਾਦਾਰ ਵਿਕਾਸ ਮਿੱਤਲ, ਸੰਦੀਪ ਬਾਂਸਲ ਅਤੇ ਸਮੂਹ ਮੈਂਬਰ ਖ਼ੂਨਦਾਨੀਆਂ ਦੀ ਹੌਸਲਾ ਅਫਜਾਈ ਕਰਦੇ ਹੋਏ | ਤਸਵੀਰ : ਵਰਿੰਦਰ ਵਰਮਾ <br/> 15-06-2026
ਨਾਭਾ, 14 ਜੂਨ (ਵਰਿੰਦਰ ਵਰਮਾ)-ਮਾਨਵ ਸੇਵਾ ਉੱਤਮ ਸੇਵਾ ਸਟੇਟ ਐਵਾਰਡੀ ਦੇ ਮੁੱਖ ਸੇਵਾਦਾਰ ਵਿਕਾਸ ਮਿੱਤਲ ਵਲੋਂ ਅਗਰਵਾਲ ਸਭਾ ਨਾਭਾ ਪ੍ਰਧਾਨ ਰਾਜੇਸ਼ ਬਾਂਸਲ ਬੱਬੂ ਦੇ ਸਹਿਯੋਗ ਨਾਲ ਬਲੱਡ ਡੋਨਰ ਡੇ ਮੌਕੇ ਮਹਾਰਾਜ ਅਗਰਸੈਨ ਪਾਰਕ, ਪਟਿਆਲਾ ਗੇਟ ਵਿਖੇ 32ਵਾਂ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਸਿਵਲ ਹਸਪਤਾਲ ਨਾਭਾ ਦੀ ਟੀਮ ਵਲੋਂ 102 ਖ਼ੂਨਦਾਨੀਆਂ ਤੋਂ ਖੂਨ ਇਕੱਤਰ ਕੀਤਾ ਗਿਆ | ਕੈਂਪ ਵਿਚ ਖ਼ੂਨਦਾਨੀਆਂ ਨੇ ਵੱਧ ਚੜ ਕੇ ਭਾਗ ਲਿਆ | ਇਸ ਮੌਕੇ ਮੁੱਖ ਸੇਵਾਦਾਰ ਵਿਕਾਸ ਮਿੱਤਲ, ਪ੍ਰਧਾਨ ਰਾਜੇਸ਼ ਬਾਂਸਲ ਬੱਬੂ ਅਤੇ ਸਮੂਹ ਮੈਂਬਰਾਂ ਵਲੋਂ ਖ਼ੂਨਦਾਨੀਆਂ ਨੂੰ ਸਰਟੀਫਿਕੇਟ, ਮਹਾਰਾਜ ਅਗਰਸੈਨ ਦੀ ਤਸਵੀਰ ਅਤੇ ਆਈਆਂ ਹੋਈਆਂ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਸਨਮਾਨਿਤ ਕਰਨ ਉਪਰੰਤ ਉਨ੍ਹਾਂ ਸਾਂਝੇ ਤੌਰ 'ਤੇ ਕਿਹਾ ਕਿ ਹਰ ਇਨਸਾਨ ਨੂੰ ਆਪਣੇ ਜਨਮਦਿਨ ਮੌਕੇ ਖ਼ੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਕਿ ਆਪਾਂ ਲੋੜਵੰਦ ਇਨਸਾਨ ਦੀ ਜ਼ਿੰਦਗੀ ਨੂੰ ਬਚਾ ਸਕੀਏ | ਉਨ੍ਹਾਂ ਕਿਹਾ ਕਿ ਖ਼ੂਨਦਾਨ ਮਹਾਂਦਾਨ ਹੈ | ਉਨ੍ਹਾਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਅਜਿਹੇ ਉਪਰਾਲੇ ਹਰ ਸੰਸਥਾਵਾਂ ਨੂੰ ਕਰਨੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਮੇਂ-ਸਮੇਂ ਅਨੁਸਾਰ ਖ਼ੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ | ਇਸ ਮੌਕੇ ਜੀ.ਬੀ. ਇੰਟਰਨੈਸ਼ਨਲ ਸਕੂਲ ਚੇਅਰਮੈਨ ਸੰਦੀਪ ਬਾਂਸਲ, ਗਊਸ਼ਾਲਾ ਕਮੇਟੀ ਪ੍ਰਧਾਨ ਅਮਨ ਗੁਪਤਾ, ਸਾਬਕਾ ਸਿਵਲ ਸਰਜਨ ਡਾ. ਆਈ.ਡੀ. ਗੋਇਲ, ਜ਼ਿਲ੍ਹਾ ਵਾਈਸ ਪ੍ਰੈਜ਼ੀਡੈਂਟ ਸੰਨੀ ਸਿੰਗਲਾ, ਅਸ਼ੋਕ ਜਿੰਦਲ ਜਰਨਲ ਸਕੱਤਰ, ਯਾਦਵਿੰਦਰ ਯਾਦੂ ਕੌਂਸਲਰ, ਰਾਈਸ ਮਿਲਰਜ ਐਸੋਸੀਏਸ਼ਨ ਪ੍ਰਧਾਨ ਲਵਨੀਸ਼ ਲੱਕੀ, ਨਾਭਾ ਉੱਤਸਵ ਕਮੇਟੀ ਪ੍ਰਧਾਨ ਕਿ੍ਸ਼ਨ ਮੰਗਲਾ ਕੁੱਕੀ, ਯੂਥ ਵਿੰਗ ਪ੍ਰਧਾਨ ਵਿਕਾਸ ਗੋਇਲ, ਪਰਮਿੰਦਰ ਬਾਂਸਲ ਭੋਲੀ, ਮੋਹਨ ਲਾਲ ਮਿੱਤਲ, ਗਿਰਧਾਰੀ ਲਾਲ ਬਾਂਸਲ, ਭਾਜਪਾ ਮੰਡਲ ਪ੍ਰਧਾਨ ਪਰਮਿੰਦਰ ਗੁਪਤਾ, ਅਸ਼ਵਨੀ ਮਦਾਨ, ਅਸ਼ੋਕ ਸਿੰਗਲਾ, ਦਰਸਨ ਅਰੋੜਾ, ਭੁਵੇਸ ਬਾਂਸਲ ਭਾਸੀ, ਕਿਹਾ ਕਿ ਅਗਰਵਾਲ ਸਭਾ ਅਤੇ ਮਾਨਵ ਸੇਵਾ ਉੱਤਮ ਸੇਵਾ ਵਲੋਂ ਕੀਤਾ ਗਿਆ ਉਪਰਾਲਾ ਬਹੁਤ ਹੀ ਸ਼ਲਾਘਾ ਯੋਗ ਹੈ | ਉਨ੍ਹਾਂ ਕਿਹਾ ਕਿ ਇਹ ਸੰਸਥਾਵਾਂ ਵਲੋਂ ਹਮੇਸ਼ਾ ਹੀ ਸਮਾਜ ਭਲਾਈ ਦੇ ਕਾਰਜ ਵੱਧ ਚੜ ਕੇ ਕੀਤੇ ਜਾਂਦੇ ਹਨ | ਉਨ੍ਹਾਂ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਕਿ ਅੱਗੇ ਆ ਕੇ ਸੰਸਥਾਵਾਂ ਦੀ ਮਦਦ ਕਰਨ ਤਾਂ ਕਿ ਜ਼ਰੂਰਤਮੰਦ ਦੀ ਮਦਦ ਕੀਤੀ ਜਾ ਸਕੇ | ਇਸ ਮੌਕੇ ਰਾਜੇਸ਼ ਅਗਰਵਾਲ, ਸ਼ਿਵ ਜਿੰਦਲ, ਪ੍ਰਮੋਦ ਜਿੰਦਲ, ਰਾਜੇਸ਼ ਨਿੱਟੀ, ਨਰੇਸ਼ ਗੁਪਤਾ, ਹਿਮਾਂਸ਼ੂ ਜਿੰਦਲ, ਜਤਿੰਦਰ ਗੁਪਤਾ, ਸੰਦੀਪ ਸਿੰਗਲਾ, ਮਹਿਲਾ ਵਿੰਗ ਪ੍ਰਧਾਨ ਰੇਨੂ ਜੈਨ, ਅਲਕਾ ਸਿੰਗਲਾ, ਸੀਮਾ ਸਿੰਗਲਾ, ਸੋਨੂੰ ਨਾਭਾ, ਅੰਕੁਰ ਸਿੰਗਲਾ, ਰਵਿੰਦਰ ਸਿੰਘ, ਸੁਨੀਲ ਗੁਪਤਾ, ਨਰਿੰਦਰ ਮੋਹਨ ਸ਼ਰਮਾ, ਵਰੁਣ ਸਿੰਗਲਾ, ਦੀਪਕ ਕੁਮਾਰ, ਸਾਹਿਲ ਗੁਪਤਾ, ਕਰਨ ਸਿੰਗਲਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਦੁਰਗਾ ਨਵ ਗ੍ਰਹਿ ਮੰਦਰ ਵਲੋਂ ਮਨਾਇਆ ਸਥਾਪਨਾ ਦਿਵਸ ਅਗਲੀ ਖ਼ਬਰ ਮੋਹਾਲੀ ਵਿਖੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਰੋਡ ਸ਼ੋਅ ਲਈ ਵਿੱਕੀ ਘਨੌਰ ਦੀ ਅਗਵਾ...
Ad Position 24