15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਸ੍ਰੀ ਦੁਰਗਾ ਨਵ ਗ੍ਰਹਿ ਮੰਦਰ ਵਲੋਂ ਮਨਾਇਆ ਸਥਾਪਨਾ ਦਿਵਸ

Ad Position 21
No active advertisement
ਅਜੀਤ ਡੈਸਕ 15-06-2026
ਨਾਭਾ, 14 ਜੂਨ (ਵਰਿੰਦਰ ਵਰਮਾ)-ਸ੍ਰੀ ਦੁਰਗਾ ਨਵ ਗ੍ਰਹਿ ਮੰਦਿਰ ਸੈਂਚਰੀ ਇਨਕਲੇਵ ਵਲੋਂ ਆਲ ਇੰਡੀਆ ਮੀਆਂਵਾਲੀ ਡਿਸਟਿ੍ਕਟ ਐਸੋਸੀਏਸ਼ਨ ਦੇ ਸਹਿਯੋਗ ਨਾਲ 20ਵਾਂ ਸਥਾਪਨਾ ਦਿਵਸ ਮਨਾਇਆ ਗਿਆ | ਇਸ ਮੌਕੇ ਸਰਪ੍ਰਸਤ ਕੈਪਟਨ ਆਰ.ਕੇ. ਸ਼ਾਸਤਰੀ ਅਤੇ ਪ੍ਰਧਾਨ ਜਸਪਾਲ ਜੁਨੇਜਾ ਦੀ ਅਗਵਾਈ ਵਿਚ ਮੰਦਿਰ ਵਿਖੇ ਪੰਡਿਤ ਸੁਦਰਸ਼ਨ ਭੱਟ ਵਲੋਂ ਪੂਜਾ ਅਰਚਨਾ ਕੀਤੀ ਗਈ ਅਤੇ ਇਸ ਤੋਂ ਇਲਾਵਾ ਹਵਨ ਯੱਗ ਕਰਵਾਇਆ ਗਿਆ | ਸਥਾਪਨਾ ਦਿਵਸ ਮੌਕੇ ਸਮੂਹ ਮੈਂਬਰਾਂ ਨੇ ਸ਼ਮੂਲੀਅਤ ਕੀਤੀ | ਉਨ੍ਹਾਂ ਸਾਂਝੇ ਤੌਰ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜਿਹੇ ਉਪਰਾਲੇ ਮੰਦਿਰ ਕਮੇਟੀਆਂ ਦੇ ਅਹੁਦੇਦਾਰਾਂ ਨੂੰ ਕਰਵਾਉਣੇ ਚਾਹੀਦੇ ਹਨ, ਜਿਸ ਨਾਲ ਧਰਮ ਦਾ ਪ੍ਰਚਾਰ ਹੋ ਸਕੇ ਅਤੇ ਨੌਜਵਾਨ ਪੀੜੀ ਨੂੰ ਸੇਧ ਮਿਲ ਸਕੇ | ਉਨ੍ਹਾਂ ਕਿਹਾ ਕਿ ਮੀਆਂਵਾਲੀ ਬਿਰਾਦਰੀ ਵਲੋਂ ਹਰ ਸਾਲ ਪਰਿਵਾਰ ਮਿਲਣ ਸਮਾਰੋਹ ਅਤੇ ਖ਼ੂਨਦਾਨ ਕੈਂਪ ਲਗਾਇਆ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਲੋੜਵੰਦਾਂ ਦੀ ਮਦਦ ਲਈ ਸਮਾਜ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ | ਉਪਰੰਤ ਸਰਬਤ ਦੇ ਭਲੇ ਲਈ ਅਤੇ ਪਰਿਵਾਰਿਕ ਮੈਂਬਰਾਂ ਲਈ ਅਰਦਾਸ ਕੀਤੀ ਗਈ ਅਤੇ ਅਤੁੱਟ ਲੰਗਰ ਵਰਤਾਇਆ ਗਿਆ | ਇਸ ਮੌਕੇ ਗੁਲਸ਼ਨ ਢੀਂਗਰਾ, ਜਗਦੀਸ ਕਾਲੜਾ, ਓਮ ਪ੍ਰਕਾਸ਼ ਬਾਂਗਾ, ਸੰਜੇ ਢੀਂਗਰਾ, ਗਣੇਸ਼ ਜੇਤਵਾਨੀ, ਯਸ਼ ਗੁਲ੍ਹਾਟੀ, ਦੀਪਕ ਕਾਮਰਾ, ਰਾਜ ਕੁਮਾਰ ਜੇਤਵਾਨੀ, ਅਸ਼ਵਨੀ ਸਚਦੇਵਾ, ਨੰਦ ਲਾਲ, ਪੂਰਨ ਚੰਦ, ਰਮੇਸ਼ ਖੰਨਾ, ਗੁਲਸ਼ਨ ਵਰਮਾ, ਪਿ੍ੰਸ ਕੁਮਾਰ, ਸਤੀਸ਼ ਜੇਤਵਾਨੀ, ਅਸੀਮ ਗੋਇਲ, ਗੁਰਬਖ਼ਸ਼ ਲਾਲ, ਰਾਜੇਸ਼ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੁਰਜੀਤ ਸਿੰਘ ਰੱਖੜਾ ਨੇ ਹਲਕਾ ਸਮਾਣਾ ਦੇ ਵੱਖ-ਵੱਖ ਪਿੰਡਾਂ 'ਚ 'ਮੇਰੀ ਰਸੋਈ' ਯੋਜਨਾ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਅਗਲੀ ਖ਼ਬਰ ਮਾਨਵ ਸੇਵਾ ਉੱਤਮ ਸੇਵਾ ਨਾਭਾ ਵਲੋਂ ਬਲੱਡ ਡੋਨਰ ਡੇ ਮੌਕੇ ਲਗਾਇਆ 32ਵਾਂ ਵਿਸ਼ਾਲ ਖ਼ੂਨਦਾਨ ਕੈਂਪ
Ad Position 24