ਨਾਭਾ, 19 ਜੂਨ (ਵਰਿੰਦਰ ਵਰਮਾ)-ਅਗਰਵਾਲ ਸਭਾ ਨਾਭਾ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਵੇਗਾ। ਇਸ ਦੀ ਜਾਣਕਾਰੀ ਦਿੰਦਿਆਂ ਚੇਅਰਮੈਨ ਰਮਨ ਸਿੰਗਲਾ ਅਤੇ ਪ੍ਰਧਾਨ ਰਾਜੇਸ਼ ਬਾਂਸਲ ਬੱਬੂ ਨੇ ਕਿਹਾ ਕਿ ਅੰਤਰਰਾਸ਼ਟਰੀ ਯੋਗ ਦਿਵਸ ਅਗਰਸੈਨ ਪਾਰਕ ਪਟਿਆਲਾ ਗੇਟ ਵਿਖੇ 21 ਜੂਨ 2026, ਦਿਨ ਐਤਵਾਰ ਨੂੰ ਸਵੇਰੇ 6:00 ਵਜੇ ਤੋਂ ਸਵੇਰੇ 8:00 ਵਜੇ ਤੱਕ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦਿਹਾੜੇ ਮੌਕੇ ਸੰਦੀਪ ਬਾਂਸਲ ਚੇਅਰਮੈਨ ਜੀ ਬੀ ਇੰਟਰਨੈਸ਼ਨਲ ਸਕੂਲ ਨਾਭਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਕਿ ਯੋਗਾ ਅਪਣਾਓ ਅਤੇ ਸਿਹਤਮੰਦ ਜ਼ਿੰਦਗੀ ਜਿਉਣ ਲਈ ਯੋਗਾ ਜਰੂਰ ਕਰਨੀ ਚਾਹੀਦੀ ਹੈ ਕਿਉਂਕਿ ਯੋਗਾ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਬਿਮਾਰੀਆਂ ਤੋਂ ਮੁਕਤ ਰਹਿੰਦਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਯੋਗਾ ਵਿੱ ਵੱਧ ਚੜ ਕੇ ਭਾਗ ਲੈਣ ਅਤੇ ਆਪਣੀ ਸਿਹਤ ਦਾ ਧਿਆਨ ਰੱਖਣ। ਉਨ੍ਹਾਂ ਕਿਹਾ ਕਿ ਯੋਗਾ ਤੋਂ ਬਾਅਦ ਰਿਫਰੈਸ਼ਮੈਂਟ ਦਿੱਤੀ ਜਾਵੇਗੀ। ਇਸ ਮੌਕੇ ਭਾਜਪਾ ਪਾਰਟੀ ਦੇ ਹਲਕਾ ਵਿਧਾਨ ਸਭਾ ਨਾਭਾ ਦੇ ਮੁੱਖ ਸੇਵਾਦਾਰ ਬਰਿੰਦਰ ਬਿੱਟੂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਗਿਰਧਾਰੀ ਲਾਲ ਬਾਂਸਲ, ਜਨਰਲ ਸਕੱਤਰ ਅਸ਼ੋਕ ਜਿੰਦਲ, ਵਿਕਾਸ ਮਿੱਤਲ, ਸੰਨੀ ਸਿੰਗਲਾ, ਯੂਥ ਵਿੰਗ ਪ੍ਰਧਾਨ ਵਿਕਾਸ ਗੋਇਲ, ਕੈਸ਼ੀਅਰ ਮੋਹਨ ਲਾਲ ਮਿੱਤਲ, ਰਾਜਕੁਮਾਰ ਰਾਜੂ, ਪ੍ਰਮੋਦ ਜਿੰਦਲ, ਸੰਜੀਵ ਜਿੰਦਲ, ਪਰਮਿੰਦਰ ਗੁਪਤਾ, ਯੂਥ ਵਿੰਗ ਜਨਰਲ ਸਕੱਤਰ ਰਾਜੇਸ਼ ਨਿੱਟੀ, ਸੁਰੇਸ਼ ਬਾਂਸਲ, ਨਰੇਸ਼ ਗੁਪਤਾ, ਰੇਨੂੰ ਜੈਨ, ਰਜ਼ਨੀਸ਼ ਗਰਗ, ਜਤਿੰਦਰ ਗੁਪਤਾ ਜਤਿਨ, ਵਿਨੋਦ ਮਿੱਤਲ ਬੌਬੀ ਆਦਿ ਮੈਂਬਰ ਹਾਜ਼ਰ ਸਨ।