05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਪਾਤੜਾਂ ਦੀ ਅਨਾਜ ਮੰਡੀ ਬਣਾਏ ਜਾਣ ਸਮੇਤ ਹਲਕੇ ਦੇ ਲੋਕਾਂ ਦੀਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਕਰਾਂਗੇ-ਸਿੱਧੂ ਹਲਕੇ ’ਚ ਕਾਂਗਰਸ ਨੂੰ ਮਜਬੂਤ ਕਰਨ ਲਈ ਸਰਗਰਮੀਆਂ ਕੀਤੀਆਂ ਤੇਜ਼

Ad Position 21
No active advertisement
ਅਜੀਤ ਡੈਸਕ 28-06-2026
ਪਾਤੜਾਂ, 27 ਜੂਨ (ਜਗਦੀਸ਼ ਸਿੰਘ ਕੰਬੋਜ)-ਕਾਂਗਰਸ ਪਾਰਟੀ ਦੇ ਹਲਕਾ ਸ਼ੁਤਰਾਣਾਂ ਤੋਂ ਸੰਭਾਵੀ ਉਮੀਦਵਾਰ ਦਰਸ਼ਨ ਸਿੰਘ ਸਿੱਧੂ ਨੇ ਹਲਕੇ ਵਿਚ ਕਾਂਗਰਸ ਪਾਰਟੀ ਨੂੰ ਮਜਬੂਤ ਕਰਨ ਲਈ ਸਗਰਮੀਆਂ ਤੇਜ਼ ਕਰ ਦਿੱਤੀਆਂ ਹਨ ਅਤੇ ਉਨ੍ਹਾਂ ਕਿਹਾ ਕਿ 2027 ’‘ਚ ਕਾਂਗਰਸ ਦੀ ਸਰਕਾਰ ਪੰਜਾਬ ਵਿਚ ਬਣਨ ’ਤੇ ਪਾਤੜਾਂ ਦੀ ਨਵੀਂ ਅਨਾਜ਼ ਮੰਡੀ ਸਮੇਤ ਹੋਰ ਵਿਕਾਸ ਕਾਰਜ਼ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਵਾਅਦੇ ਕਰਕੇ ਸਤ੍ਹਾ ਵਿਚ ਆਈ ਆਮ ਆਦਮੀ ਪਾਰਟੀ ਨੇ ਆਪਣੀ ਸਰਕਾਰ ਦੇ ਸਮੇਂ ‘’ਚ ਲੋਕਾਂ ਨਾਲ ਕੀਤਾ ਗਿਆ ਕੋਈ ਵਾਅਦਾ ਪੂਰਾ ਨਹੀਂ ਕੀਤਾ ਜਿਸ ਕਰਕੇ ਪਾਤੜਾਂ ਦੀ ਅਨਾਜ਼ ਮੰਡੀ ਨਾ ਬਣਾਏ ਜਾਣ ਕਾਰਨ ਅਜੇ ਵੀ ਕਿਸਾਨਾਂ ਨੂੰ ਆਪਣੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਕੱਚੇ ਫੜ੍ਹਾਂ ’ਤੇ ਹੀ ਲਿਆਕੇ ਵੇਚਣੀ ਪੈਂਦੀ ਹੈ ਜਿਸ ਨਾਲ ਜਿੱਥੇ ਕਿਸਾਨਾਂ ਨੂੰ ਮਸ਼ਕਿਲ ਦਾ ਸਾਹਮਣਾ ਕਰਨਾਂ ਪੈਂਦਾ ਹੈ ਉੱਥੇ ਹੀ ਆੜਤੀਆਂ ਨੂੰ ਕਿਰਾਏ ’ਤੇ ਥਾਂ ਲੈਣੀ ਪੈਂਦੀ ਹੈ ਅਤੇ ਸ਼ਹਿਰ ਤੋਂ ਦੂਰ ਕੱਚੇ ਫੜ੍ਹਾ ’ਤੇ ਲੱਗੇ ਫਸਲ ਦੇ ਢੇਰਾਂ ਕਾਰਨ ਕਈ ਵਾਰ ਫਸਲ ਦੇ ਭਰੇ ਥੈਲ੍ਹੇ ਚੋਰੀ ਹੋਣ ਨਾਲ ਵਪਾਰੀਆਂ ਨੂੰ ਵੀ ਕਾਫੀ ਨੁਕਸਾਨ ਝੱਲਣਾਂ ਪੈ ਰਿਹਾ ਹੈ। ਪਾਤੜਾਂ ਦੇ ਸਰਕਾਰੀ ਹਸਪਤਾਲ ਵਿਚ ਸਿਹਤ ਸਹੂਲਤਾਂ ਲਈ ਵਧੀਆ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਨੂੰ ਨਿੱਜੀ ਹਸਪਤਾਲਾਂ ਵਿਚ ਜਾ ਕੇ ਬਹੁਤ ਸਾਰਾ ਪੈਸਾ ਦੇ ਕੇ ਇਲਾਜ਼ ਕਰਵਾਉਣਾ ਪੈਂਦਾਂ ਹੈ। ਇਸ ਤੋਂ ਇਲਾਵਾ ਕਿਸਾਨਾਂ ਦੀਆਂ ਫਸਲਾਂ ਦੀ ਮਾਰ ਦਾ ਕਾਰਨ ਬਣਦਾ ਘੱਗਰ ਦਰਿਆ ਦਾ ਵੀ ਅਜੇ ਕੋਈ ਪੱਕਾ ਹੱਲ ਨਹੀ ਕੀਤਾ ਗਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਕ ਵਾਰ ਮੇਰਾ ਸਾਥ ਦੇਣ ਅਤੇ ਮੇਰੇ ਵੱਲੋਂ ਪਾਤੜਾਂ ਦੀ ਅਨਾਜ਼ ਮੰਡੀ ਬਣਾਈ ਜਾਵੇਗੀ, ਸਰਕਾਰੀ ਹਸਪਤਾਲ ਪ੍ਰਬੰਧ ਕਰਕੇ ਹਲਕੇ ਦੇ ਲੋਕਾਂ ਦਾ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ ਘੱਗਰ ਦਰਿਆ ਦਾ ਪੱਕਾ ਹੱਲ ਕੀਤਾ ਜਾਵੇਗਾ। ਰੋਜ਼ਗਾਰ ਲਈ ਉਦਯੋਗਿਕ ਯੂਨਿਟ, ਯੂ.ਪੀ.ਐਸ.ਸੀ ਦੀ ਤਿਆਰੀ ਲਈ ਮੁਫਤ ਕੋਚਿੰਗ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਇਸ ਤੋਂ ਇਲਾਵਾ ਹਲਕਾ ਸ਼ੁਤਰਾਣਾਂ ’‘ਚ ਕਾਂਗਰਸ ਪਾਰਟੀ ਨੂੰ ਮਜਬੂਤ ਕਰਨ ਲਈ ਸ਼ਹਿਰਾਂ ਦੇ ਵਾਰਡਾਂ ਅਤੇ ਸਾਰੇ ਪਿੰਡਾਂ ਦੇ ਲੋਕਾਂ ਨਾਲ ਸੰਪਰਕ ਕਰਕੇ ਕਾਂਗਰਸ ਪਾਰਟੀ ਦੀ ਸਰਕਾਰ ਸਮੇ ਹਲਕਾ ਸ਼ੁਤਰਾਣਾਂ ਵਿੱਚ ਕੀਤੇ ਗਏ ਵਿਕਾਸ ਕਾਰਜ਼ ਅਤੇ 2027 ’‘ਚ ਸਰਕਾਰ ਬਣਨ ’ਤੇ ਕੀਤੇ ਜਾਣ ਵਾਲੇ ਕੰਮਾਂ ਦਾ ਜਿਕਰ ਕਰਕੇ ਉਨ੍ਹ ਨੂੰ ਕਾਂਗਰਸ ਪਾਰਟੀ ਨਾਲ ਜੋੜਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦੀ ‘ਮੇਰੀ ਰਸੋਈ ਯੋਜਨਾ’ ਤਹਿਤ ਪਿੰਡ ਦੁੱਧੜ ਵਿਖੇ ਰਾਸ਼ਨ ਕਿੱਟਾਂ ਵੰਡੀਆਂ ਸਰਕਾਰ ਦੀ ਸਕੀਮ ਤੋਂ ਕਿਸੇ ਵੀ... ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਗਾਜੇਵਾਸ ਵਿਖੇ ‘ਲੋਕ ਮਿਲਣੀ’ ਦੌਰਾਨ ਹਲਕਾ ਸਮਾਣਾ ਦੇ ਲੋਕਾਂ ਦੇ ਹੋਏ-ਰੂਬਰੂ ਪਿੰਡ ਦੇ ਵਿਕਾਸ...
Ad Position 24
No active advertisement