ਭੁਨਰਹੇੜੀ, 27 ਜੂਨ (ਧਨਵੰਤ ਸਿੰਘ)-ਪੰਜਾਬ ਸਰਕਾਰ ਵਲੋਂ ਚਲਾਈ ‘ਮੇਰੀ ਰਸੋਈ ਯੋਜਨਾ’ ਤਹਿਤ ਪਿੰਡ ਦੁੱਧੜ ਵਿਖੇ ਰਾਸ਼ਨ ਕਿੱਟਾਂ ਦੀ ਵੰਡ ਕੀਤੀ ਗਈ। ਇਸ ਸੰਬੰਧੀ ਗੱਲਬਾਤ ਕਰਦਿਆਂ ਡਿਪੂ ਹੋਲਡਰ ਰਿਸ਼ੀਕੇਸ਼ ਨੇ ਦੱਸਿਆ ਕਿ ਜਿਵੇਂ ਸਰਕਾਰ ਵਲੋਂ ਉਨ੍ਹਾਂ ਕੋਲ ਰਾਸ਼ਨ ਦੀਆਂ ਕਿੱਟਾਂ ਆਈਆਂ ਤਾਂ ਉਨ੍ਹਾਂ ਨੇ ਹਰ ਪਿੰਡ ਵਿਚ ਸਮੇਂ ਸਿਰ ਰਾਸ਼ਨ ਕਿੱਟਾਂ ਦੀ ਵੰਡ ਕਰ ਦਿੱਤੀ ਹੈ। ਸ੍ਰੀ ਰਿਸ਼ੀਕੇਸ਼ ਨੇ ਦੱਸਿਆ ਕਿ ‘ਮੇਰੀ ਰਸੋਈ ਯੋਜਨਾ’ ਤਹਿਤ ਮਿਲ ਰਹੇ ਰਾਸ਼ਨ ਦੀਆਂ ਕਿੱਟਾਂ ਤੋਂ ਲੋਕ ਬਹੁਤ ਹੀ ਖੁਸ਼ ਦਿਖਾਈ ਦੇ ਰਹੇ ਹਨ ਤੇ ਲੋਕਾਂ ਵਿਚ ਇਸ ਪ੍ਰਤੀ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਲੋੜਵੰਦ ਲੋਕਾਂ ਲਈ ਬਹੁਤ ਹੀ ਲਾਹੇਵੰਦਾ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਸਕੀਮ ਤੋਂ ਕਿਸੇ ਵੀ ਲਾਭਪਾਤਰੀ ਨੂੰ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ।ਇਸ ਮੌਕੇ ਪਿੰਡ ਦੀ ਸਰਪੰਚ ਜਸਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਵਲੋਂ ਖੁਦ ਮੌਕੇ ’ਤੇ ਹਾਜਰ ਹੋ ਕੇ ਸਾਰੇ ਲਾਭਪਾਤਰੀਆਂ ਨੂੰ ਰਾਸ਼ਨ ਕਿੱਟਾਂ ਅਤੇ ਨਵੇਂ ਕਾਰਡਾਂ ਦੀ ਵੰਡ ਕੀਤੀ। ਪਿੰਡ ਦੇ ਲੋਕ ਡਿਪੂ ਹੋਲਡਰ ਰਿਸ਼ੀਕੇਸ਼ ਤੋਂ ਬਹੁਤ ਖੁਸ਼ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪੈ ਰਹੀ ਅੰਤਾਂ ਦੀ ਗਰਮੀ ਦੀ ਪ੍ਰਵਾਹ ਨਾ ਕਰਦੇ ਹੋਏ ਸਰਕਾਰ ਵਲੋਂ ਜੋ ਵੀ ਲਾਭਪਾਤਰੀਆਂ ਲਈ ਸਮਾਨ ਆਉਂਦਾ ਹੈ ਚਾਹੇ ਉਹ ਕਣਕ ਹੋਵੇ ਜਾਂ ਰਾਸ਼ਨ ਹੋਵੇ ਪਹਿਲ ਦੇ ਆਧਾਰ ’ਤੇ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ।