ਨਾਭਾ, 27 ਜੂਨ (ਵਰਿੰਦਰ ਵਰਮਾ)-ਰਿਆਸਤੀ ਨਗਰੀ ਨਾਭਾ ਨੇੜੇ ਸਥਿਤ ਗੁਰਦੁਆਰਾ ਅਲੌਹਰਾਂ ਸਾਹਿਬ ਵਿਖੇ ਸਚਖੰਡ ਵਾਸੀ ਸੰਤ ਬਾਬਾ ਸੁਖਦੇਵ ਸਿੰਘ ਦੀ 23ਵੀਂ ਸਲਾਨਾ ਬਰਸੀ ਮੁਖੀ ਬਾਬਾ ਕਸ਼ਮੀਰਾ ਸਿੰਘ ਦੀ ਅਗਵਾਈ ਹੇਠ ਬੜੀ ਸ਼ਰਧਾ, ਸਤਿਕਾਰ ਅਤੇ ਧਾਰਮਿਕ ਉਤਸ਼ਾਹ ਨਾਲ ਮਨਾਈ ਗਈ। ਸਮਾਗਮ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਚਰਨਾਂ ਵਿੱਚ ਨਤਮਸਤਕ ਹੋ ਕੇ ਅਸੀਸਾਂ ਪ੍ਰਾਪਤ ਕੀਤੀਆਂ। ਬਰਸੀ ਸਮਾਗਮ ਮੌਕੇ ਹਰ ਸਾਲ ਦੀ ਤਰ੍ਹਾਂ ਵਿਸ਼ਾਲ ਖੂਨਦਾਨ ਕੈਂਪ ਅਤੇ ਮੈਡੀਕਲ ਕੈਂਪ ਵੀ ਲਗਾਇਆ ਗਿਆ, ਜਿਸ ’ਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਸੇਵਾ ਅਤੇ ਭਾਗੀਦਾਰੀ ਨਿਭਾਈ। ਧਾਰਮਿਕ ਦਿਵਾਨਾਂ ਦੌਰਾਨ ਸੰਤ-ਮਹਾਂਪੁਰਸ਼ਾਂ ਅਤੇ ਰਾਗੀ ਜਥਿਆਂ ਵੱਲੋਂ ਗੁਰਬਾਣੀ ਕਥਾ ਅਤੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਇਸ ਮੌਕੇ ਮੁਖੀ ਬਾਬਾ ਕਸ਼ਮੀਰਾ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਤ ਮਹਾਂਪੁਰਸ਼ਾਂ ਦੀ ਯਾਦ ਸਿਰਫ਼ ਸਮਾਗਮ ਨਹੀਂ, ਸਗੋਂ ਗੁਰਮਤਿ ਜੀਵਨ ਅਤੇ ਸੇਵਾ ਭਾਵਨਾ ਨੂੰ ਅੱਗੇ ਵਧਾਉਣ ਦਾ ਸੰਦੇਸ਼ ਹੈ। ਸਮਾਗਮ ਵਿੱਚ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਨੇ ਹਾਜ਼ਰੀ ਭਰੀ ਅਤੇ ਸੰਤ ਬਾਬਾ ਸੁਖਦੇਵ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਮਹੰਤ ਹਰਵਿੰਦਰ ਸਿੰਘ ਖਨੌੜਾ, ਸ਼੍ਰੋਮਣੀ ਅਕਾਲੀ ਦਲ ਅਮਲੋਹ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ, ਜੱਸੀ ਸੋਹੀਆਂ ਵਾਲਾ ਚੇਅਰਮੈਨ, ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ, ਸਤਵਿੰਦਰ ਸਿੰਘ ਟੋਹੜਾ ਮੈਬਰ ਸਰੋਮਣੀ ਕਮੇਟੀ, ਰਵਿੰਦਰ ਸਿੰਘ ਸਾ਼ਹਪੁਰ ਹਲਕਾ ਇੰਚਾਰਜ ਸਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ, ਸਾਬਕਾ ਚੇਅਰਮੈਨ ਪਰਮਜੀਤ ਸਿੰਘ ਖੱਟੜਾ, ਚਰਨ ਸਿੰਘ ਐਮਡੀ ਮਲਕੀਤ ਕੰਬਾਈਨ ਨਾਭਾ, ਅਕਾਲੀ ਦਲ ਸੁਤੰਤਰ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ, ਲਖਵੀਰ ਸਿੰਘ ਲੋਟ ਸਾਬਕਾ ਚੇਅਰਮੈਨ ਸਾਬਕਾ ਚੇਅਰਮੈਨ ਅਮਰਦੀਪ ਖੰਨਾ, ਭੀਮ ਸਿੰਘ ਡਾਇਰੈਕਟਰ ਪ੍ਰੀਤ ਐਗਰੋ ਇੰਡਸਟਰੀਜ਼, ਤੇਜਿੰਦਰ ਸਿੰਘ ਤੇਜੀ, ਜਸਪਾਲ ਸਿੰਘ ਕਲਿਆਣ, ਸਹਿਬ ਸਿੰਘ ਟਰੈਫਿਕ ਇੰਚਾਰਜ ਨਾਭਾ, ਭੁਪਿੰਦਰ ਸਿੰਘ ਖੋਖ, ਡਾਕਟਰ ਪੱਪੀ, ਹਰਮੀਤ ਸਿੰਘ ਮਾਨ ਪ੍ਰਧਾਨ ਪ੍ਰੈਸ ਕਲੱਬ ਰਜਿ ਨਾਭਾ, ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਮੱਖਣ ਸਿੰਘ ਲਾਲਕਾ, ਸਾਬਕਾ ਸਰਪੰਚ ਮੁਸਤਾਕ ਅਲੀ ਕਿੰਗ, ਬਾਬਾ ਜਤਿੰਦਰ ਸਿੰਘ ਜਯੋਤੀ, ਡਾਕਟਰ ਹਰਪਾਲ ਸਿੰਘ ਅਮਲੌਹ, ਬਾਬਾ ਹਰਦੇਵ ਸਿੰਘ ਜੀ, ਹੈਡ ਗ੍ਰੰਥੀ ਤਰਲੋਚਨ ਪਾਲ ਸਿੰਘ, ਸਟੇਜ ਸੈਕਟਰੀ ਜੋਗਾ ਸਿੰਘ ਚੱਪੜ, ਪਾਖਰ ਸਿੰਘ ਸਹੌਲੀ ਐਮਡੀ ਹਰਦੇਵ ਕੰਬਾਈਨ ਨਾਭਾ, ਸੁਰਜੀਤ ਸਿੰਘ ਪ੍ਰਧਾਨ, ਹਰਜੀਤ ਸਿੰਘ ਹਰਜੀਤ ਕੰਬਾਈਨ, ਗੁਰਦਿਆਲ ਕੰਬਾਈਨ ਨਾਭਾ, ਸਾਬਕਾ ਚੇਅਰਮੈਨ ਇੱਛਿਆ ਮਾਨ ਸਿੰਘ ਭੋਜੋਮਾਜਰੀ, ਨਗਰ ਕੌਂਸਲ ਸੀਨੀਅਰ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਪ੍ਰੀਤ, ਸਰਪੰਚ ਗੁਰਜੰਟ ਸਿੰਘ ਦੁਲੱਦੀ, ਗਮਦੂਰ ਸਿੰਘ, ਸਰਦਾਰਾ ਸਿੰਘ, ਸਟੇਜ ਸੈਕਟਰੀ ਬਾਬਾ ਗੁਰਸੇਵਕ ਸਿੰਘ, ਭੁਪਿੰਦਰ ਸਿੰਘ ਖੋਖ, ਦਰਬਾਰਾ ਸਿੰਘ, ਜਗਤਾਰ ਸਿੰਘ, ਹਰਪਾਲ ਸਿੰਘ, ਬਲਵੰਤ ਸਿੰਘ, ਮਾਸਟਰ ਸੁਖਵਿੰਦਰ ਸਿੰਘ ਸੁੱਖੀ, ਬਾਬਾ ਤਰਲੋਚਨ ਸਿੰਘ ਹੈਂਡ ਗ੍ਰੰਥੀ, ਅਮਨ ਗੁਪਤਾ, ਜਗਸੀਰ ਸਿੰਘ ਧਾਰੌਕੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।