05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਲਾਇਨਜ਼ ਕਲੱਬ ਸਮਾਣਾ ਐਲੀਟ ਦੀ ਨਵੀਂ ਕਾਰਜਕਾਰਨੀ ਟੀਮ ਨੇ ਸੰਭਾਲਿਆ ਕਾਰਜਭਾਰ

Ad Position 21
No active advertisement
ਅਜੀਤ ਡੈਸਕ 28-06-2026
ਸਮਾਣਾ, 27 ਜੂਨ (ਸਾਹਿਬ ਸਿੰਘ)ਲਾਇਨਜ਼ ਕਲੱਬ ਸਮਾਣਾ ਐਲੀਟ ਦੀ ਤਾਜਪੋਸ਼ੀ ਅਤੇ ਕਾਰਜਭਾਰ ਸਮਾਗਮ ਸਮਾਣਾ ਵਿਖੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਦੌਰਾਨ ਚਾਰਟਰ ਟੀਮ ਨੇ ਆਪਣਾ ਕਾਰਜਕਾਲ ਸਫਲਤਾਪੂਰਵਕ ਪੂਰਾ ਕਰਨ ਉਪਰੰਤ ਕਲੱਬ ਦੀਆਂ ਜ਼ਿੰਮੇਵਾਰੀਆਂ ਸਾਲ 2026-27 ਲਈ ਨਵੀਂ ਕਾਰਜਕਾਰਨੀ ਟੀਮ ਨੂੰ ਸੌਂਪ ਦਿੱਤੀਆਂ। ਨਵੀਂ ਟੀਮ ਦੇ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਕਲੱਬ ਦੀਆਂ ਆਉਣ ਵਾਲੀਆਂ ਸਮਾਜ ਸੇਵੀ ਅਤੇ ਲੋਕ ਭਲਾਈ ਦੀਆਂ ਸਰਗਰਮੀਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ। ਨਵੀਂ ਕਾਰਜਕਾਰੀ ਟੀਮ ਵਿਚ ਜਗਦੀਪ ਗਰਗ ਨੂੰ ਪ੍ਰਧਾਨ, ਅਭਿਆਸ ਗਰਗ ਨੂੰ ਸਕੱਤਰ, ਅਨਿਰੁੱਧ ਸਿੰਗਲਾ ਨੂੰ ਖ਼ਜ਼ਾਨਚੀ ਅਤੇ ਸ਼ੁਭਮ ਮਿੱਤਲ ਨੂੰ ਪੀ.ਆਰ.ਓ. ਦੀ ਜ਼ਿੰਮੇਵਾਰੀ ਦਿੱਤੀ ਗਈ। ਸਮਾਗਮ ਦੌਰਾਨ ਵਿਕਾਸ ਗਰਗ, ਕਰਨਵੀਰ ਗਰਗ, ਆਕਾਸ਼ ਲੂਥਰਾ, ਅਭਿਸ਼ੇਕ ਗਰਗ, ਅਨਿਸ਼ ਬਾਂਸਲ, ਦੀਪਾਂਸ਼ੂ ਬਾਂਸਲ, ਦੀਪਾਂਸ਼ੂ ਮਿੱਤਲ, ਮੋਹਿਤ ਗਰਗ, ਪਾਰਸ ਗਰਗ, ਸੁਭਰਾਂਸੂ ਸਿੰਗਲਾ, ਰਾਹੁਲ ਗਰਗ, ਵਰਿੰਦਰ ਸਿੰਗਲਾ, ਅਮਰ ਗੋਇਲ, ਰਿਧਮ ਸਿੰਗਲਾ ਅਤੇ ਪ੍ਰਥਮ ਸਿੰਗਲਾ ਸਮੇਤ ਕਲੱਬ ਦੇ ਮੈਂਬਰ ਹਾਜ਼ਰ ਸਨ। ਸਮਾਗਮ ਖ਼ੁਸ਼ਗਵਾਰ ਮਾਹੌਲ ਵਿਚ ਸੰਪੂਰਨ ਹੋਇਆ। ਇਸ ਮੌਕੇ ਕਲੱਬ ਦੇ ਮੈਂਬਰਾਂ ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਭਵਿੱਖ ਵਿਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਆਸ ਪ੍ਰਗਟਾਈ ਕਿ ਨਵੀਂ ਕਾਰਜਕਾਰੀ ਟੀਮ ਸਮਾਜ ਸੇਵਾ ਦੇ ਖੇਤਰ ਵਿਚ ਨਵੇਂ ਮਾਪਦੰਡ ਸਥਾਪਤ ਕਰੇਗੀ।
Ad Position 22
No active advertisement
ਪਿਛਲੀ ਖ਼ਬਰ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 365ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 27ਵੇਂ ਚੇਤਨਾ ਮਾਰਚ ਦੀਆਂ ਤਿਆਰੀਆਂ ਨੂੰ ਲੈ ਕ... ਅਗਲੀ ਖ਼ਬਰ ਸਚਖੰਡ ਵਾਸੀ ਸੰਤ ਬਾਬਾ ਸੁਖਦੇਵ ਸਿੰਘ ਦੀ 23ਵੀਂ ਬਰਸੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ
Ad Position 24
No active advertisement