ਪਾਤੜਾਂ, 1 ਜੁਲਾਈ (ਗੁਰਇਕਬਾਲ ਸਿੰਘ ਖ਼ਾਲਸਾ)-ਆਮ ਆਦਮੀ ਪਾਰਟੀ ਨੂੰ ਹਲਕਾ ਸ਼ੁਤਰਾਣਾ ਅੰਦਰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਹਲਕਾ ਸ਼ੁਤਰਾਣਾ ਦੀ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਜਨਰਲ ਸਕੱਤਰ ਕਰਨ ਸਿੰਘ ਡੀ.ਟੀ.ਓ. ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਤੜਾਂ ਵਿਖੇ ਕੀਤੀ ਗਈ ਇਕ ਵਿਸ਼ਾਲ ਰੈਲੀ ਦੌਰਾਨ ਹਜ਼ਾਰਾਂ ਦੇ ਇਕੱਠ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕਰਦਿਆਂ ਹਲਕਾ ਸ਼ੁਤਰਾਣਾ ਲਈ ਵਿਸ਼ੇਸ਼ ਵਿਕਾਸ ਕਾਰਜਾਂ ਨੂੰ ਕਰਾਉਣ ਦਾ ਐਲਾਨ ਕੀਤਾ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਾਤੜਾਂ ਇਲਾਕੇ ਨਾਲ ਉਨ੍ਹਾਂ ਦਾ ਨਜ਼ਦੀਕੀ ਰਿਸ਼ਤਾ ਹੈ, ਕਿਉਂਕਿ ਇਸ ਇਲਾਕੇ ਅੰਦਰ ਉਨ੍ਹਾਂ ਦੀਆਂ ਕਈ ਨਜ਼ਦੀਕੀ ਰਿਸ਼ਤੇਦਾਰੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਅਤੇ ਕਰਨ ਸਿੰਘ ਡੀ.ਟੀ.ਓ. ਦੀ ਅਗਵਾਈ ਹੇਠ ਹੋਏ ਹਜ਼ਾਰਾਂ ਦੇ ਵਿਸ਼ਾਲ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਲੂੰਬਾ ਪਰਿਵਾਰ ਦਾ ਹਲਕਾ ਸ਼ੁਤਰਾਣਾ ਦੇ ਲੋਕਾਂ ਅੰਦਰ ਖ਼ਾਸ ਪਿਆਰ ਹੈ। ਰੈਲੀ ਦੌਰਾਨ ਇਕੱਠ ਨੂੰ ਦੇਖਦਿਆਂ ਬਾਗੋ-ਬਾਗ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਾਤੜਾਂ ਇਲਾਕੇ ਅੰਦਰ ਸਿਹਤ ਸਹੂਲਤਾਂ ਨੂੰ ਦੇਖਦਿਆਂ ਜਲਦ ਹੀ 50 ਬਿਸਤਰਿਆਂ ਦਾ ਅਤਿ-ਆਧੁਨਿਕ ਮਸ਼ੀਨਾਂ ਨਾਲ ਲੈਸ ਹਸਪਤਾਲ ਬਣਾਇਆ ਜਾਵੇਗਾ, ਜਿਥੇ ਪਾਤੜਾਂ ਇਲਾਕੇ ਦੇ ਲੋਕਾਂ ਨੂੰ ਉੱਚ ਪੱਧਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਮੁੱਖ ਮੰਤਰੀ ਨੇ ਹੋਰ ਐਲਾਨ ਕਰਦਿਆਂ ਕਿਹਾ ਕਿ ਪਾਤੜਾਂ ਤੋਂ ਪਟਿਆਲਾ ਤੱਕ ਦੀ ਸੜਕ ਨੂੰ ਵੀ ਚਾਰਮਾਰਗੀ ਕੀਤਾ ਜਾਵੇਗਾ ਤਾਂ ਜੋ ਨਿੱਤ ਦਿਨ ਹੋ ਰਹੇ ਸੜਕੀ ਹਾਦਸਿਆਂ ਨੂੰ ਠੱਲ੍ਹ ਪਾਈ ਜਾ ਸਕੇ। ਇਸ ਮੌਕੇ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਅਤੇ ਕਰਨ ਸਿੰਘ ਡੀ.ਟੀ.ਓ. ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ੍ਰੀ ਸਾਹਿਬ ਅਤੇ ਦਸਤਾਰ ਭੇਟ ਕਰਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ। ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ, ਐਡਵੋਕੇਟ ਸਿਮਰਨ ਸਿੰਘ, ਮਾਰਕੀਟ ਕਮੇਟੀ ਪਾਤੜਾਂ ਦੇ ਚੇਅਰਮੈਨ ਮਹਿੰਗਾ ਸਿੰਘ ਬਰਾੜ, ਨਵਲਦੀਪ ਸਿੰਘ ਮੌਲਵੀਵਾਲਾ, ਨਗਰ ਕੌਂਸਲ ਪਾਤੜਾਂ ਦੇ ਸਾਬਕਾ ਵਾਈਸ ਪ੍ਰਧਾਨ ਸੋਨੀ ਜਲੂਰ, ਰੁਚੀ ਗਰਗ ਕੌਂਸਲਰ, ਕੌਂਸਲਰ ਕੁਲਦੀਪ ਸਿੰਘ ਥਿੰਦ, ਗੁਰਮੀਤ ਅਰੋੜਾ, ਕੌਂਸਲਰ ਮਿਨੀ ਅਰੋੜਾ, ਕਮਲ ਵਧਵਾ, ਗੁਰਿੰਦਰ ਸਿੰਘ ਭੰਗੂ, ਮੰਗਤ ਸ਼ਰਮਾ ਬਰਾਸ, ਫਕੀਰ ਚੰਦ ਗੋਇਲ, ਤੇਜ਼ ਗੋਇਲ, ਤਰਸੇਮ ਸ਼ਰਮਾ ਹਮਝੇੜੀ, ਕੁਲਦੀਪ ਸਿੰਘ ਰੱਲਣ, ਕੁਲਦੀਪ ਸਿੰਘ ਰੇਡੂ, ਤਰਸੇਮ ਚੰਦ ਸਾਬਕਾ ਕੌਂਸਲਰ, ਅਕਵਿੰਦਰ ਸਿੰਘ ਮੱਲੀ ਡਰੋਲੀ, ਬਲਰਾਜ ਸਿੰਘ ਖਾਂਗ, ਸੁਖਵਿੰਦਰ ਸਿੰਘ ਕਕਰਾਲਾ, ਡਿੰਪਲ ਚਹਿਲ, ਸੁਖਵਿੰਦਰ ਸਿੰਘ ਕਾਲਾ, ਹਰਪ੍ਰੀਤ ਸਿੰਘ ਮਾਮੂ ਰਾਮ, ਗੁਰਪਿਆਰ ਸਿੰਘ ਗਿੱਲ, ਕਿ੍ਰਸ਼ਨ ਸਰਪੰਚ ਭੂਤਗੜ, ਤੇਜਾ ਸਿੰਘ ਕਾਹਨਗੜ੍ਹ, ਸੁਦੇਸ਼ ਕੁਮਾਰੀ ਸਾਬਕਾ ਸਰਪੰਚ ਕਾਹਨਗੜ੍ਹ, ਸੁਖਵਿੰਦਰ ਸਿੰਘ ਝੱਬਰ, ਪ੍ਰੇਮ ਚੰਦ ਗੁਪਤਾ, ਹਰਪਾਲ ਸਿੰਘ, ਬਲਵਿੰਦਰ ਸਿੰਘ ਬਬਲੀ ਘੱਗਾ, ਪਰਮਜੀਤ ਸਿੰਘ, ਕੁਲਦੀਪ ਸਿੰਘ, ਫਤਿਹ ਸਿੰਘ, ਨਵਦੀਪ ਸਿੰਘ ਨਵੀ, ਪਰਮਿੰਦਰ ਸਿੰਘ ਘੱਗਾ, ਬਲਜੀਤ ਸਿੰਘ, ਪਰਵਿੰਦਰ ਸਿੰਘ, ਜਗਦੇਵ ਸਿੰਘ ਢਿੱਲੋਂ, ਗੁਰਸੇਵ ਸਿੰਘ ਢਿੱਲੋਂ, ਜਗਤਾਰ ਸਿੰਘ ਤਾਰੀ ਆਦਿ ਮੌਜੂਦ ਸਨ।