ਪਟਿਆਲਾ, 6 ਜੁਲਾਈ (ਮਨਦੀਪ ਸਿੰਘ ਖਰੌੜ)-ਜੇਲ੍ਹ ’ਚੋਂ ਮਿਲਦੇ ਮੋਬਾਈਲ ਤੇ ਨਸ਼ੀਲੇ ਪਦਾਰਥ ਵਿਭਾਗ ਵਲੋਂ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਖ਼ੋਲ੍ਹ ਰਹੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਟਿਆਲਾ ਜੇਲ੍ਹ ’ਚ ਸੁਰੱਖਿਆ ਦੇ ਕਈ ਘੇਰੇ ਹੋਣ ਦੇ ਬਾਵਜੂਦ ਵੀ ਜੇਲ੍ਹ ਅੰਦਰ ਮੋਬਾਈਲ ਤੇ ਨਸ਼ੀਲੇ ਪਦਾਰਥ ਕਿਵੇਂ ਅਤੇ ਕਿਸ ਜਰੀਏ ਪਹੁੰਚ ਰਹੇ ਹਨ ਹਾਲੇ ਵੀ ਇਹ ਸਵਾਲ ਹੀ ਬਣਿਆ ਹੋਇਆ ਹੈ? ਇਸੇ ਸਿਲਸਿਲੇ ਤਹਿਤ ਅੱਜ ਜੇਲ੍ਹ ਪ੍ਰਸ਼ਾਸਨ ਵਲੋਂ ਤਲਾਸ਼ੀ ਦੌਰਾਨ 12 ਮੋਬਾਈਲ ਫ਼ੋਨ ਤੇ ਤਿੰਨ ਟੱਚ ਮੋਬਾਈਲ ਤੇ ਸਿੰਮ ਕਾਰਡ ਬਰਾਮਦ ਕੀਤੇ ਗਏ ਹਨ। ਇੰਜ ਹੀ 30 ਪੁੜੀਆਂ ਜ਼ਰਦੇ ਤੇ 50 ਪੈਕਟ ਜ਼ਰਦੇ ਦੀਆਂ ਬਰਾਮਦ ਹੋਈਆਂ ਹਨ। ਉਕਤ ਬਰਾਮਦਗੀ ਦੀ ਸ਼ਿਕਾਇਤ ਸਹਾਇਕ ਸੁਪਰਡੈਂਟ ਰਾਜੀਵ ਕੁਮਾਰ ਨੇ ਥਾਣਾ ਤਿ੍ਪੜੀ ’ਚ ਦਰਜ ਕਰਵਾਈ। ਜਿਸ ਆਧਾਰ ’ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।