ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਪੀ. ਡੀ. ਏ. ਨੇ ਬਾਰਿਸ਼ ਆਉਣ ’ਤੇ ਠੇਕੇਦਾਰ ਨੂੰ ਕੰਮ ਬੰਦ ਕਰਨ ਦੀ ਕੀਤੀ ਸੀ ਹਦਾਇਤ, ਦੁਬਾਰਾ ਬਣੇਗੀ ਸੰਬੰਧਿਤ ਸੜਕ ਅਰਬਨ ਅਸਟੇਟ, ਫੇਜ-2 ਵਿਖੇ ਸੜਕਾਂ ਦੀ ਰੀ-ਕਾਰਪੈਟਿੰਗ ਸਮੇਂ ਅਚਾਨਕ ਬਰਸਾਤ ਸਮੇਂ ਹੋਏ ਕੰਮ ਦੀ ਨਹੀਂ ਹੋਵੇਗੀ ਅਦਾਇਗੀ

Ad Position 21
No active advertisement
ਅਜੀਤ ਡੈਸਕ 07-07-2026
ਪਟਿਆਲਾ, 6 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਪੀ. ਡੀ. ਏ. ਦੇ ਮੁੱਖ ਪ੍ਰਸ਼ਾਸਕ ਅਪਰਨਾ ਐਮ. ਬੀ. ਦੀਆਂ ਹਦਾਇਤਾਂ ਅਨੁਸਾਰ ਪੀ. ਡੀ. ਏ. ਨੇ 4 ਜੁਲਾਈ ਨੂੰ ਅਰਬਨ ਅਸਟੇਟ, ਫੇਜ਼-2 ਵਿਖੇ ਸੜਕਾਂ ਦੀ ਰੀ-ਕਾਰਪੈਟਿੰਗ ਸਮੇਂ ਅਚਾਨਕ ਬਰਸਾਤ ਸਮੇਂ ਹੋਏ ਸੜਕ ਬਣਾਉਣ ਦੇ ਕੰਮ ਨੂੰ ਮੁੜ ਤੋਂ ਕਰਵਾਉਣ ਅਤੇ ਇਸ ਕੰਮ ਲਈ ਏਜੰਸੀ ਨੂੰ ਦੁਬਾਰਾ ਅਦਾਇਗੀ ਨਾ ਕਰਨ ਦੀ ਹਦਾਇਤ ਕੀਤੀ ਹੈ। ਪੀ. ਡੀ. ਏ. ਦੇ ਮੰਡਲ ਇੰਜੀਨੀਅਰ (ਸਿਵਲ) ਨੇ ਦੱਸਿਆ ਕਿ ਮੁੱਖ ਪ੍ਰਸ਼ਾਸਕ ਦੇ ਨਿਰਦੇਸ਼ਾਂ ਅਨੁਸਾਰ ਸੜਕਾਂ ਦੀ ਰੀ-ਕਾਰਪੈਟਿੰਗ ਦਾ ਕੰਮ ਜਾਰੀ ਹੈ ਪਰ ਇਸ ਦਿਨ ਮੌਸਮ ਠੀਕ ਹੋਣ ਉਪਰੰਤ ਹੀ ਏਜੰਸੀ ਵਲੋਂ ਸੜਕ ਦਾ ਕੰਮ ਸ਼ੁਰੂ ਕੀਤਾ ਗਿਆ ਸੀ, ਜਦਕਿ ਚੱਲਦੇ ਕੰਮ ਦੌਰਾਨ ਅਚਾਨਕ ਤੇਜ਼ ਬਾਰਿਸ਼ ਆਉਣ ਕਾਰਨ ਮੌਕੇ ਉਪਰ ਪੀ. ਡੀ. ਏ. ਅਧਿਕਾਰੀਆਂ ਨੇ ਸੰਬੰਧਤ ਠੇਕੇਦਾਰ ਨੂੰ ਕੰਮ ਬੰਦ ਕਰਨ ਲਈ ਕਹਿ ਦਿੱਤਾ ਸੀ ਤੇ ਏਜੰਸੀ ਨੇ ਕੰਮ ਨੂੰ ਬੰਦ ਵੀ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮੌਕੇ ਉੱਪਰ ਏਜੰਸੀ ਨੇ ਬਾਰਿਸ਼ ਆਉਣ ਤੋਂ ਪਹਿਲਾਂ ਜੋ ਲੁੱਕ ਮਟੀਰੀਅਲ ਪਾਇਆ ਗਿਆ ਸੀ ਸਿਰਫ ਉਸ ਨੂੰ ਲੈਵਲ ਹੀ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਬਾਰਿਸ਼ ਦੌਰਾਨ ਜੋ ਕੰਮ ਹੋਇਆ ਹੈ ਉਸ ਨੂੰ ਮੌਕੇ ’ਤੇ ਖੁਰਚ ਕੇ ਦੁਬਾਰਾ ਤੋਂ ਪਾਉਣ ਲਈ ਏਜੰਸੀ ਨੂੰ ਹਦਾਇਤ ਕੀਤੀ ਗਈ ਹੈ ਅਤੇ ਬਾਰਿਸ਼ ਦੌਰਾਨ ਕੀਤੇ ਗਏ ਕੰਮ ਦੀ ਕੋਈ ਅਦਾਇਗੀ ਏਜੰਸੀ ਨੂੰ ਨਹੀਂ ਕੀਤੀ ਗਈ ਹੈ। ਪੀ. ਡੀ. ਏ. ਅਧਿਕਾਰੀ ਨੇ ਦੱਸਿਆ ਕਿ ਮੁੱਖ ਪ੍ਰਸ਼ਾਸਕ ਅਪਰਨਾ ਐਮ. ਬੀ. ਦੀਆਂ ਹਦਾਇਤਾਂ ਅਨੁਸਾਰ ਪੀ. ਡੀ. ਏ. ਦੇ ਕੰਮ ਨਾਲ ਸੰਬੰਧਿਤ ਸਟਾਫ਼ ਵਲੋਂ ਕੀਤੇ ਗਏ ਕੰਮ ਦਾ ਅੱਜ ਮੁੜ ਤੋਂ ਮੌਕੇ ’ਤੇ ਜਾ ਕੇ ਨਿਰੀਖਣ ਕੀਤਾ ਗਿਆ ਹੈ ਅਤੇ ਇਸ ਸਮੇਂ ਮੌਕੇ ਮੌਜੂਦ ਵਿਅਕਤੀਆਂ ਵਲੋਂ ਵੀ ਬਾਰਿਸ਼ ਆਉਣ ’ਤੇ ਕੰਮ ਬੰਦ ਕਰਨ ਦੀ ਪੁਸ਼ਟੀ ਕੀਤੀ ਗਈ ਹੈ। ਪਰ ਇਸ ਦੇ ਬਾਵਜੂਦ ਵੀ ਪੀ. ਡੀ. ਏ. ਵਲੋਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕਿਸੇ ਵੀ ਕੰਮ ਵਿਚ ਕੋਈ ਕਮੀ ਪੇਸ਼ੀ ਨਹੀਂ ਰਹਿਣੀ ਚਾਹੀਦੀ ਤੇ ਸਾਰਾ ਕੰਮ ਨਿਯਮਾਂ ਅਨੁਸਾਰ ਹੀ ਕੀਤਾ ਜਾਵੇ, ਜਿਸ ਲਈ, ਇਸ ਸੜਕ ਦਾ ਕੰਮ ਦੁਬਾਰਾ ਕਰਨ ਲਈ ਏਜੰਸੀ ਨੂੰ ਨਿਰਦੇਸ਼ ਦਿੱਤੇ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਹਲਕਾ ਵਿਧਾਇਕ ਦੇਵ ਮਾਨ ਨੇ ਲੋਕ ਮਿਲਣੀ ਦੌਰਾਨ ਸਰੈਣਦਾਸ ਕਾਲੋਨੀ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਸੁਣੀਆਂ ਅਗਲੀ ਖ਼ਬਰ ਪਟਿਆਲਾ ਜੇਲ੍ਹ ’ਚੋਂ 15 ਮੋਬਾਈਲ ਤੇ ਨਸ਼ੀਲੇ ਪਦਾਰਥ ਬਰਾਮਦ
Ad Position 24
No active advertisement