ਭਾਦਸੋਂ, 10 ਜੁਲਾਈ (ਗੁਰਬਖਸ ਸਿੰਘ ਵੜੈਚ)-ਸਤਲੁਜ ਫਿਲਮ ’ਤੇ ਲਗਾਈ ਪਾਬੰਦੀ ਤੇ ਲਾਵਾਰਸ ਲਾਸ਼ਾਂ ਨੂੰ ਇਨਸਾਫ਼ ਦਿਵਾਉਣ ਲਈ ਮੋਮਬੱਤੀ ਮਾਰਚ 11 ਜੁਲਾਈ ਨੂੰ ਕੱਢਿਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਨੇ ਦੱਸਿਆ ਕਿ ਇਹ ਰੋਸ ਮਾਰਚ ਗੁਰਦੁਆਰਾ ਬੋਹੜ ਸਾਹਿਬ ਚਾਸਵਾਲ ਤੋਂ ਸ਼ੁਰੂ ਹੋ ਕੇ ਬੱਸ ਸਟੈਂਡ ਭਾਦਸੋਂ ਤੱਕ ਸ਼ਾਮ 5.30 ਹੋਵੇਗਾ।