03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਕੁਝ ਜ਼ਿਲ੍ਹਿਆਂ ਦੇ ਡੇਲੀਵੇਜਿਜ਼ ਕਰਮਚਾਰੀਆਂ ਨਾਲ ਸਰਕਾਰ ਕਰ ਰਹੀ ਹੈ ਮਤਰੇਈ ਮਾਂ ਵਾਲਾ ਸਲੂਕ-ਮਲੋਟ

Ad Position 21
No active advertisement
ਅਜੀਤ ਡੈਸਕ 26-07-2026
ਪਾਤੜਾਂ, 25 ਜੁਲਾਈ (ਜਗਦੀਸ਼ ਸਿੰਘ ਕੰਬੋਜ)-ਕਰਮਚਾਰੀਆਂ ਦੇ ਪੰਜਾਬ ਦੇ ਪ੍ਰਧਾਨ ਵਿਕਰਮ ਮਲੋਟ ਨੇ ਪ੍ਰੈੱਸ ਨੂੰ ਜਾਰੀ ਬਿਆਨ ’ਚ ਕਿਹਾ ਹੈ ਕਿ ਸਹਿਕਾਰੀ ਬੈਂਕ ਵਿਚ ਦਿਹਾੜੀਦਾਰ ਕਰਮਚਾਰੀਆਂ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿਚ 8 ਘੰਟੇ ਦੇ ਕੰਮ ਦੀ ਡੀ. ਸੀ. ਰੇਟ ’ਤੇ ਉਜਰਤ ਦਿੱਤੇ ਜਾਣ ਅਤੇ ਪਟਿਆਲਾ ਜ਼ਿਲ੍ਹੇ ਸਮੇਤ ਕੁਝ ਜ਼ਿਲ੍ਹਿਆਂ ਦੇ ਕਰਮਚਾਰੀਆਂ ਤੋਂ 8 ਘੰਟੇ ਕੰਮ ਲੈ ਕੇ 4 ਘੰਟਿਆਂ ਦੀ ਉਜਰਤ ਦੇ ਕੇ ਇਨ੍ਹਾਂ ਜ਼ਿਲ੍ਹਿਆਂ ਦੇ ਸਹਿਕਾਰੀ ਬੈਂਕਾਂ ਦੇ ਅਧਿਕਾਰੀਆਂ ਵਲੋਂ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਵਲੋਂ ਸਹਿਕਾਰੀ ਬੈਂਕਾਂ ਦੇ ਅਧਿਕਾਰੀਆਂ ’ਦੇ ਧਿਆਨ ਵਿਚ ਲਿਆਂਦਾ ਗਿਆ ਸੀ ਕਿ ਬੈਂਕਾਂ ਵਿਚ ਡੇਲੀਵੇਜਿਜ ’ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਡੀ. ਸੀ. ਰੇਟ ’ਤੇ ਬਣਦਾ ਮਿਹਨਤਾਨਾ ਨਹੀਂ ਦਿੱਤਾ ਜਾ ਰਿਹਾ ਇਸ ਮਗਰੋਂ ਸਹਿਕਾਰੀ ਬੈਂਕਾਂ ਦੇ ਪ੍ਰਬੰਧਕ ਨਿਰਦੇਸ਼ਕ ਵਲੋਂ 28 ਅਪ੍ਰੈਲ ਨੂੰ ਇਕ ਪੱਤਰ ਜਾਰੀ ਕਰਕੇ ਹਦਾਇਤ ਕੀਤੀ ਕੀਤੀ ਗਈ ਸੀ ਕਿ ਸਮੂਹ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ’ਚ ਡੇਲੀਵੇਜਿਜ ਕਰਮਚਾਰੀਆਂ ਨੂੰ ਮਿਹਨਤਾਨਾ ਡੀ. ਸੀ. ਰੇਟ ’ਤੇ ਹੀ ਦਿੱਤਾ ਜਾਵੇ ਅਤੇ ਤਾਂ ਜੋ ਘੱਟੋ-ਘੱਟ ਉਜਰਤ ਦਿੱਤੇ ਜਾਣ ਦੇ ਆਦੇਸ਼ਾਂ ਦੀ ਉਲੰਘਣਾ ਨਾ ਹੋ ਸਕੇ। ਇਸ ਪੱਤਰ ਮਗਰੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਦਿਆਂ 8 ਘੰਟੇ ਦੇ ਡੀ. ਸੀ. ਰੇਟ ’ਤੇ ਉਜਰਤ ਦਿੱਤੀ ਜਾ ਰਹੀ ਜਦਕਿ ਪਟਿਆਲਾ ਜ਼ਿਲ੍ਹੇ ਦੇ ਬੈਂਕਾਂ ਵਿਚ ਕੰਮ ਕਰਦੇ ਕਰਮਚਾਰੀਆਂ ਤੋਂ 8 ਘੰਟੇ ਕੰਮ ਲੈ ਕੇ ਉਨ੍ਹਾਂ ਨੂੰ 4 ਘੰਟਿਆਂ ਦੀ ਹੀ ਉਜਰਤ ਦਿੱਤੇ ਜਾਣ ਕਾਰਨ ਉਨ੍ਹਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ 170 ਸੇਵਾਦਾਰਾਂ ਦੀਆਂ ਅਸਾਮੀਆਂ ’ਤੇ ਸਿਰਫ 33 ਸੇਵਾਦਾਰਾਂ ਤੋਂ ਹੀ ਕੰਮ ਲਿਆ ਜਾ ਰਿਹਾ ਹੈ ਅਤੇ ਸੇਵਾਦਾਰਾਂ ਦੀ ਘਾਟ ਕਾਰਨ ਬਰਾਂਚਾਂ ਵਿਚ ਰਿਕਾਰਡ ਦੀ ਸਾਂਭ ਸੰਭਾਲ ਕਰਨ ਅਤੇ ਉਨ੍ਹਾਂ ਨੂੰ ਜਿਸ ਮਕਸਦ ਲਈ ਰੱਖਿਆ ਗਿਆ ਹੈ ਉਹ ਕੰਮ ਵੀ ਨਾਲ ਕਰਵਾਏ ਜਾਣ ਕਾਰਨ ਕਰਮਚਾਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ ਅਤੇ 8 ਘੰਟੇ ਕੰਮ ਕਰਵਾ ਕੇ ਦਿੱਤੇ ਜਾ ਰਹੇ 4 ਘੰਟਿਆਂ ਦੇ ਮਿਹਨਤਾਨੇ ਕਾਰਨ ਉਨ੍ਹਾਂ ਨੂੰ ਆਰਥਿਕ ਤੰਗੀ ਨਾਲ ਵੀ ਝੂਜਣਾਂ ਪੈ ਰਿਹਾ ਹੈ। ਪ੍ਰਧਾਨ ਵਿਕਰਮ ਮਲੋਟ ਨੇ ਮੰਗ ਕੀਤੀ ਹੈ ਕਿ ਬਾਕੀ ਜ਼ਿਲ੍ਹਿਆਂ ਦੇ ਕਰਮਚਾਰੀਆਂ ਵਾਂਗ ਪਟਿਆਲਾ ਜ਼ਿਲ੍ਹੇ ਦੇ ਕਰਮਚਾਰੀਆਂ ਨੂੰ ਵੀ ਪੂਰਾ ਮਿਹਨਤਾਨਾ ਦਿੱਤਾ ਜਾਵੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਵਿਤਾ ਰਾਣੀ, ਪਰਮਜੀਤ ਕੌਰ, ਰਾਜ ਕੌਰ, ਦੇਸ ਰਾਜ, ਕੁਲਦੀਪ ਸਿੰਘ ਅਤੇ ਹੋਰ ਆਗੂ ਕਰਮਚਾਰੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਰਾਜਾ ਫਾਰਮ ਬਹਾਦਰਗੜ੍ਹ ਵਿਖੇ ਦੂਜਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਅਗਲੀ ਖ਼ਬਰ ਸੂਬੇ ਨੂੰ ਮਿਲੇ 100 ਹੋਰ ਆਮ ਆਦਮੀ ਕਲੀਨਿਕ, ਗਿਣਤੀ ਪੁੱਜੀ 1090 ਤੱਕ ਲੋਕਾਂ ਨੂੰ ਘਰ ਦੇ ਨੇੜੇ ਮਿਆਰੀ ਇਲਾਜ ਮੁਹੱਈਆ ਕ...
Ad Position 24
No active advertisement